
ਡੇਂਗੂ ਦੀ ਰੋਕਥਾਮ ਅਤੇ ਹੱਲ ਵਾਸਤੇ ਜਾਗਰੂਕ ਕਰਨ ਲਈ ਪੰਫਲੈਟ ਜਾਰੀ ਕੀਤਾ
ਲਾਇਨਜ਼ ਕਲੱਬ ਖਰੜ ਉਮੰਗ ਵੱਲੋਂ ਡੇਂਗੂ ਦੀ ਰੋਕਥਾਮ ਅਤੇ ਹੱਲ ਸਬੰਧੀ ਇੱਕ ਪੰਫਲੈਟ ਜਾਰੀ ਕੀਤਾ ਗਿਆ ਹੈ। ਕਲੱਬ ਵੱਲੋਂ ਇਹ ਪੰਫਲੈਟ ਸਿਵਲ ਹਸਪਤਾਲ ਖਰੜ ਦੇ ਐਸ. ਐਮ. ਓ ਡਾ. ਸੁਖਵਿੰਦਰ ਸਿੰਘ ਵੱਲੋਂ ਜਾਰੀ ਕੀਤਾ ਗਿਆ।
ਖਰੜ, 22 ਸਤੰਬਰ ਲਾਇਨਜ਼ ਕਲੱਬ ਖਰੜ ਉਮੰਗ ਵੱਲੋਂ ਡੇਂਗੂ ਦੀ ਰੋਕਥਾਮ ਅਤੇ ਹੱਲ ਸਬੰਧੀ ਇੱਕ ਪੰਫਲੈਟ ਜਾਰੀ ਕੀਤਾ ਗਿਆ ਹੈ। ਕਲੱਬ ਵੱਲੋਂ ਇਹ ਪੰਫਲੈਟ ਸਿਵਲ ਹਸਪਤਾਲ ਖਰੜ ਦੇ ਐਸ. ਐਮ. ਓ ਡਾ. ਸੁਖਵਿੰਦਰ ਸਿੰਘ ਵੱਲੋਂ ਜਾਰੀ ਕੀਤਾ ਗਿਆ।
ਕਲੱਬ ਦੇ ਪ੍ਰੋਜੈਕਟ ਚੇਅਰਮੈਨ ਸੁਭਾਸ਼ ਅਗਰਵਾਲ ਨੇ ਦੱਸਿਆ ਕਿ ਖਰੜ ਵਿੱਚ ਸਾਫ ਸਫਾਈ ਨੂੰ ਲੈ ਕੇ ਦਿਨ ਪ੍ਰਤੀ ਦਿਨ ਹਾਲਾਤ ਨਾਜ਼ੁਕ ਹੁੰਦੇ ਜਾ ਰਹੇ ਹਨ ਅਤੇ ਸ਼ਹਿਰ ਵਿੱਚ ਥਾਂ ਥਾਂ ਤੇ ਗੰਦਗੀ ਦੇ ਢੇਰ ਨਾਲੇ ਤੇ ਨਾਲੀਆਂ ਵਿੱਚ ਸਫਾਈ ਨਾ ਹੋਣ ਕਰਕੇ ਮੱਛਰਾਂ ਦੀ ਪੈਦਾਵਾਰ ਵੱਧਦੀ ਜਾ ਰਹੀ ਹੈ। ਜਿਸ ਕਾਰਨ ਕਿਸੇ ਵੀ ਭਿਆਨਕ ਬਿਮਾਰੀ ਦੇ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਉਹਨਾਂ ਕਿਹਾ ਕਿ ਖਰੜ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਡੇਂਗੂ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਡੇਂਗੂ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਲਿੋਕਾਂ ਨੂੰ ਜਾਗਰੂਕ ਕਰਨ ਲਈ ਇਹ ਪੰਫਲੈਟ ਜਾਰੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਪੰਫਲੈਟ ਨੂੰ ਪੂਰੇ ਸ਼ਹਿਰ ਵਿੱਚ ਵੰਡਿਆ ਜਾਵੇਗਾ।
ਇਸ ਮੌਕੇ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਮਾਨ, ਡਾ. ਸੁਖਬੀਰ ਰਾਣਾ, ਮੇਜਰ ਸਿੰਘ ਅਤੇ ਹਰਬੰਸ ਸਿੰਘ ਵੀ ਹਾਜ਼ਰ ਸਨ।
