
ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ 02 ਦੋਸ਼ੀਆਂ ਨੂੰ 03 ਹਥਿਆਰਾਂ ਸਮੇਤ ਕੀਤਾ ਕਾਬੂ।
ਨਵਾਂਸ਼ਹਿਰ - ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਜਿਲਾ੍ਹ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵਲੋਂ 02 ਦੋਸ਼ੀਆਨ ਨੂੰ 03 ਹਥਿਆਰਾ ਸਮੇਤ ਕੀਤਾ ਕਾਬੂ ਕੀਤਾ ਹੈ।
ਨਵਾਂਸ਼ਹਿਰ - ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਜਿਲਾ੍ਹ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵਲੋਂ 02 ਦੋਸ਼ੀਆਨ ਨੂੰ 03 ਹਥਿਆਰਾ ਸਮੇਤ ਕੀਤਾ ਕਾਬੂ ਕੀਤਾ ਹੈ।
ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾ: ਮੁਕੇਸ਼ ਕੁਮਾਰ, ਪੀ.ਪੀ.ਐਸ, ਕਪਤਾਨ ਪੁਲਿਸ (ਜਾਂਚ) ਸ਼ਹੀਦ ਭਗਤ ਸਿੰਘ ਨਗਰ, ਸ਼ੀ੍ਮਤੀ ਮਾਧਵੀ ਸ਼ਰਮਾ, ਪੀ.ਪੀ.ਐਸ, ਡੀ.ਐਸ.ਪੀ ਸਬ-ਡਵੀਜਨ ਨਵਾਂਸ਼ਹਿਰ ਅਤੇ ਸਬ-ਇੰਸਪੈਕਟਰ ਮਹਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ ਦੀ ਸੁਪਰਵੀਜਨ ਹੇਠ ਮਿਤੀ 16-07-2024 ਨੂੰ ਏ.ਐਸ.ਆਈ ਸੁਰਿੰਦਰ ਕੁਮਾਰ 58/ਸ਼ਭਸ ਨਗਰ ਥਾਣਾ ਸਿਟੀ ਨਵਾਂਸ਼ਹਿਰ ਵੱਲੋ ਸਮੇਤ ਸਾਥੀ ਕਰਮਚਾਰੀਆ ਦੇ ਬੇਗਮਪੁਰ ਤੋਂ ਸਲੋਹ ਰੋਡ, ਪਿੰਡ ਸਲੋਹ ਵਿਖੇ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾ/ ਵਿਅਕਤੀਆ ਦੀ ਚੈਕਿੰਗ ਕੀਤੀ ਜਾ ਰਹੀ ਸੀ।ਇਸ ਚੈਕਿੰਗ ਦੌਰਾਨ ਓਮ ਬਹਾਦੁਰ ਉਰਫ ਸਾਹਿਲ ਪੁੱਤਰ ਹੋਮ ਬਹਾਦੁਰ ਵਾਸੀ ਪਿੰਡ ਸਲੋਹ ਥਾਣਾ ਸਿਟੀ ਨਵਾਂਸ਼ਹਿਰ ਅਤੇ ਸਮਰੌਨ ਸਿੰਘ ਉਰਫ ਗਿਆਨੀ ਪੁੱਤਰ ਜਸਵਿੰਦਰ ਸਿੰਘ ਵਾਸੀ ਡੀਪੂ ਵਾਲੀ ਗਲ੍ਹੀ, ਵਿਕਾਸ ਨਗਰ ਨਵਾਂਸ਼ਹਿਰ ਥਾਣਾ ਸਿਟੀ ਨਵਾਸਹਿਰ ਨੂੰ ਮੋਟਰਸਾਇਕਲ ਤੇ ਆਉਂਦਿਆ ਨੂੰ ਕਾਬੂ ਕਰਕੇ ਹਸਬ ਜਾਬਤਾ ਤਲਾਸ਼ੀ ਕੀਤੀ।ਜਿਨਾ ਦੀ ਤਲਾਸ਼ੀ ਦੌਰਾਨ ਓਮ ਬਹਾਦੁਰ ਉਰਫ ਸਾਹਿਲ ਉਕਤ ਦੇ ਡੱਬ ਵਿੱਚੋਂ ਇੱਕ ਪਿਸਟਲ 9 MM ਸਮੇਤ ਮੈਗਜੀਨ ਅਤੇ 07 ਜਿੰਦਾ ਰੌਂਦ 9 MM ਅਤੇ ਓਮ ਬਹਾਦੁਰ ਉਰਫ ਸਾਹਿਲ ਉਕਤ ਵੱਲੋ ਪਹਿਨੀ ਹੋਈ ਕਾਲੇ ਰੰਗ ਦੀ ਕਿੱਟ ਵਿੱਚੋਂ ਇੱਕ ਪਿਸਟਲ 32 ਬੋਰ (7.65 MM) ਬਿਨ੍ਹਾ ਮੈਗਜੀਨ ਸਮੇਤ 04 ਜਿੰਦਾ ਰੌਂਦ 7.65 MM ਅਤੇ 03 ਜਿੰਦਾ ਰੌਂਦ 12 ਬੋਰ ਬ੍ਰਾਮਦ ਕੀਤੇ ਅਤੇ ਉਸ ਦੇ ਸਾਥੀ ਸਿਮਰੌਨ ਸਿੰਘ ਉਰਫ ਗਿਆਨੀ ਉਕਤ ਦੇ ਡੱਬ ਵਿੱਚੋਂ ਇੱਕ ਪਿਸਤੌਲ ਦੇਸੀ ਕੱਟਾ 12 ਬੋਰ ਸਮੇਤ 01 ਜਿੰਦਾ ਰੌਂਦ 12 ਬੋਰ ਬ੍ਰਾਮਦ ਕੀਤਾ ਅਤੇ ਮੋਟਰਸਾਇਕਲ ਨੰਬਰੀ PB 32-AC 0760 ਮਾਰਕਾ ਸਪਲੈਂਡਰ ਰੰਗ ਕਾਲਾ ਬ੍ਰਾਮਦ ਕਰਕੇ ਉਕਤ ਦੋਨੋ ਦੋਸ਼ੀਆ ਖਿਲਾਫ ਮੁਕੱਦਮਾ ਨੰਬਰ 115 ਮਿਤੀ 16-07-2024 ਜੁਰਮ 25 ਅਸਲਾ ਐਕਟ 1959 ਥਾਣਾ ਸਿਟੀ ਨਵਾਸ਼ਹਿਰ ਦਰਜ ਰਜਿਸਟਰ ਕੀਤਾ ਗਿਆ ਹੈ।
ਦੌਰਾਨੇ ਤਫਤੀਸ਼ ਦੋਸ਼ੀਆਨ ਦੀ ਪੁੱਛ-ਗਿੱਛ ਤੋਂ ਸਾਹਮਣੇ ਆਇਆ ਉਪਰੋਕਤ ਦੋਸ਼ੀਆਨ ਦਾ ਸਬੰਧ ਲਾਰੈਸ਼ ਬਿਸ਼ਨੋਈ ਗੈਂਗ ਨਾਲ ਹੈ।ਇਹ ਦੋਸ਼ੀ ਲਾਰੈਸ਼ ਬਿਸ਼ਨੋਈ ਗੈਂਗਸ਼ਟਰ ਦੇ ਭਰਾ ਅਨਮੋਲ ਬਿਸ਼ਨੋਈ ਦੇ ਸਪੰਰਕ ਵਿੱਚ ਹਨ।ਉਪਰੋਕਤ ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾ ਦਾ 02 ਦਿਨ ਦਾ ਰਿਮਾਡ ਹਾਸਲ ਕੀਤਾ ਗਿਆ ਹੈ।ਤਫਤੀਸ਼ ਦੌਰਾਨ ਇਹ ਹਥਿਆਰ ਦੋਸ਼ੀਆਨ ਵਲੋਂ ਕਿਸ ਵਿਅਕਤੀ ਪਾਸੋਂ ਖੀ੍ਰਦ ਕੀਤੇ ਸੀ, ਇਹਨਾ ਹਥਿਆਰਾ ਨਾਲ ਇਹਨਾ ਦੋਸ਼ੀਆਨ ਵਲੋਂ ਕਿਹੜੀ ਵਾਰਦਾਤ ਕਰਨੀ ਸੀ।ਇਸ ਸਬੰਧੀ ਵੀ ਤਫਤੀਸ਼ ਕੀਤੀ ਜਾਵੇਗੀ ਅਤੇ ਤਫਤੀਸ਼ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਬ੍ਰਾਮਦਗੀ:-
ਇੱਕ ਪਿਸਟਲ 32 ਬੋਰ (7.65 MM) ਬਿਨ੍ਹਾ ਮੈਗਜੀਨ ਸਮੇਤ 04 ਜਿੰਦਾ ਰੌਂਦ 7.65 MM,
ਇੱਕ ਪਿਸਟਲ 9 MM ਸਮੇਤ ਮੈਗਜੀਨ ਅਤੇ 07 ਜਿੰਦਾ ਰੌਂਦ (9 MM )
ਇੱਕ ਪਿਸਤੌਲ ਦੇਸੀ ਕੱਟਾ 12 ਬੋਰ ਸਮੇਤ 04 ਜਿੰਦਾ ਰੌਂਦ (12 ਬੋਰ)
ਇੱਕ ਮੋਟਰਸਾਇਕਲ ਨੰਬਰੀ PB 32-AC 0760 ਮਾਰਕਾ ਸਪਲੈਂਡਰ ਰੰਗ ਕਾਲਾ
4000/- ਰੁਪਏ ਭਾਰਤੀ ਕਾਰੰਸੀ।
