ਰੋਟਰੀ ਕਲੱਬ ਸਿਲਵਰ ਸਿਟੀ ਮੁਹਾਲੀ ਜਿਲ੍ਹਾ ਗੋਲਡ ਕੱਪ ਟਰਾਫੀ ਨਾਲ ਸਨਮਾਨਿਤ
ਐਸ ਏ ਐਸ ਨਗਰ, 6 ਜੁਲਾਈ - ਰੋਟਰੀ ਇੰਟਰਨੈਸ਼ਨਲ ਜਿਲ੍ਹਾ 3080 ਵੱਲੋਂ ਕਰਵਾਏ ਗਏ ਸਾਲਾਨਾ ਇਨਾਮ ਵੰਡ ਸਮਾਗਮ ਵਿੱਚ ਰੋਟਰੀ ਕਲੱਬ ਸਿਲਵਰ ਸਿਟੀ ਮੁਹਾਲੀ ਨੂੰ ਜਿਲ੍ਹਾ ਗੋਲਡ ਕੱਪ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ ਹੈ । ਇਸ ਤੋਂ ਇਲਾਵਾ ਕਲੱਬ ਨੂੰ 9 ਹੋਰ ਸਨਮਾਨ ਵੀ ਮਿਲੇ ਹਨ।

ਕਲੱਬ ਦੇ ਬੁਲਾਰੇ ਨੇ ਦੱਸਿਆ ਕਿ ਰੋਟਰੀ ਜਿਲ੍ਹਾ 3080 ਦੇ ਗਵਰਨਰ ਅਰੁਣ ਮੋਂਗੀਆ ਵਲੋਂ ਰੋਟਰੀ ਦੇ ਅਸਿਸਟੈਂਟ ਗਵਰਨਰ ਅਤੇ ਸਿਲਵਰ ਸਿਟੀ ਕਲੱਬ ਦੇ ਸਾਬਕਾ ਪ੍ਰਧਾਨ ਮੋਹਿਤ ਸਿੰਗਲਾ, ਕਲੱਬ ਪ੍ਰਧਾਨ ਸਰਬ ਮਰਵਾਹ ਅਤੇ ਸਕੱਤਰ ਰਜਨੀਸ਼ ਸ਼ਾਸਤਰੀ ਅਤੇ ਉਨ੍ਹਾਂ ਦੀ ਟੀਮ ਨੂੰ ਇਹ ਸਨਮਾਨ ਭੇਟ ਕੀਤਾ ਗਿਆ। ਸ੍ਰੀ ਮੋਹਿਤ ਸਿੰਗਲਾ ਨੇ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਜਿਲ੍ਹਾ 3080 ਵੱਲੋਂ ਹਰ ਸਾਲ ਇਨਾਮ ਵੰਡ ਸਮਾਰੋਹ ਕਰਵਾਇਆ ਜਾਂਦਾ ਹੈ ਜਿਸ ਵਿੱਚ ਜ਼ਿਲ੍ਹੇ ਦੇ 110 ਕਲੱਬਾਂ ਨੂੰ ਉਨ੍ਹਾਂ ਵੱਲੋਂ ਕੀਤੇ ਕੰਮਾਂ ਲਈ ਚੁਣ ਕੇ ਵੱਖ-ਵੱਖ ਸ਼੍ਰੇਣੀਆਂ ਵਿੱਚ ਪੁਰਸਕਾਰ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਰੋਟਰੀ ਕਲੱਬ ਸਿਲਵਰ ਸਿਟੀ ਮੁਹਾਲੀ ਨੂੰ ਸਰਵੋਤਮ ਕਲੱਬ ਚੁਣ ਕੇ ਇਹ ਸਨਮਾਨ ਦਿੱਤਾ ਗਿਆ ਹੈ।