ਵਿਦਿਆ ਮੰਦਰ ਸੀਨੀਅਰ ਸੈਕੰਡਰੀ ਮਾਡਲ ਸਕੂਲ ਹੁਸ਼ਿਆਰਪੁਰ ’ਚ ਐਸ.ਬੀ.ਆਈ ਵੱਲੋਂ ਸੈਨਿਟਰੀ ਪੈਡ ਇੰਸੀਨੇਰੇਟਰ ਤੇ ਕਿਟਾਂ ਦਾ ਵੰਡ

ਹੁਸ਼ਿਆਰਪੁਰ- ਸਮਾਜਿਕ ਭਲਾਈ ਅਤੇ ਮਹਿਲਾ ਸਸ਼ਕਤੀਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਅੱਗੇ ਵਧਾਉਂਦੇ ਹੋਏ, ਭਾਰਤੀ ਸਟੇਟ ਬੈਂਕ (ਐਸ.ਬੀ.ਆਈ) ਨੇ ਆਪਣੇ ਕਾਰਪੋਰੇਟ ਸੋਸ਼ਲ ਰਿਸਪਾਂਸਿਬਿਲਟੀ (CSR) ਪ੍ਰੋਗਰਾਮ ਤਹਿਤ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਮਾਡਲ ਸਕੂਲ, ਮਾਲ ਰੋਡ ਹੋਸ਼ਿਆਰਪੁਰ ’ਚ ਸੈਨਿਟਰੀ ਪੈਡ ਇੰਸੀਨੇਰੇਟਰ ਅਤੇ ਸੈਨਿਟਰੀ ਪੈਡ ਕਿਟਾਂ ਪ੍ਰਦਾਨ ਕੀਤੀਆਂ। ਇਸ ਪਹਲ ਦਾ ਮੰਤਵ ਕਿਸ਼ੋਰੀਆਂ ਵਿੱਚ ਮਹਾਵਾਰੀ ਸਫ਼ਾਈ ਬਾਰੇ ਜਾਗਰੂਕਤਾ ਪੈਦਾ ਕਰਨਾ, ਉਨ੍ਹਾਂ ਦੀ ਇਜ਼ਤ ਯਕੀਨੀ ਬਣਾਉਣਾ ਅਤੇ ਇੱਕ ਸੁਰੱਖਿਅਤ ਤੇ ਸਿਹਤਮੰਦ ਮਾਹੌਲ ਉਪਲਬਧ ਕਰਵਾਉਣਾ ਹੈ।

ਇਹ ਪ੍ਰੋਗਰਾਮ ਸ਼੍ਰੀ ਕੁੰਦਨ ਕੁਮਾਰ, ਰੀਜਨਲ ਮੈਨੇਜਰ, RBO-2 ਹੋਸ਼ਿਆਰਪੁਰ ਦੀ ਰਹਿਨੁਮਾਈ ਅਤੇ ਸ਼੍ਰੀ ਪ੍ਰੇਮ ਵਿਸ਼ਵਾਸ ਮੰਗਲਾ, ਮੈਨੇਜਰ ਹਿਊਮਨ ਰਿਸੋਰਸ, RBO-2 ਹੁਸ਼ਿਆਰਪੁਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਦੋਵਾਂ ਅਧਿਕਾਰੀਆਂ ਨੇ ਬੈਂਕ ਦੀ ਸਮਾਜਿਕ ਜ਼ਿੰਮੇਵਾਰੀ ਅਤੇ ਮਹੱਤਵਪੂਰਨ ਸਿਹਤ ਸੰਬੰਧੀ ਮਾਮਲਿਆਂ ਬਾਰੇ ਜਾਗਰੂਕਤਾ ਫੈਲਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ।
ਇਸ ਮੌਕੇ ’ਤੇ ਸ਼੍ਰੀ ਕੁੰਦਨ ਕੁਮਾਰ ਨੇ ਕਿਹਾ, “ਐਸ.ਬੀ.ਆਈ ਹਮੇਸ਼ਾਂ ਸਮਾਵੇਸ਼ੀ ਵਿਕਾਸ ਵਿੱਚ ਵਿਸ਼ਵਾਸ ਰੱਖਦਾ ਹੈ। ਅਜਿਹੀਆਂ ਪਹਲਾਂ ਨਾ ਸਿਰਫ਼ ਵਿਦਿਆਰਥਣਾਂ ਦੀਆਂ ਮੂਲ ਲੋੜਾਂ ਪੂਰੀਆਂ ਕਰਦੀਆਂ ਹਨ, ਸਗੋਂ ਮਹਾਵਾਰੀ ਨਾਲ ਜੁੜੇ ਭਰਮ ਦੂਰ ਕਰਕੇ ਉਨ੍ਹਾਂ ਵਿੱਚ ਆਤਮਵਿਸ਼ਵਾਸ ਵਧਾਉਣ ਦੀ ਕੋਸ਼ਿਸ਼ ਵੀ ਕਰਦੀਆਂ ਹਨ।”
ਸ਼੍ਰੀ ਪ੍ਰੇਮ ਵਿਸ਼ਵਾਸ ਮੰਗਲਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, “ਸੈਨਿਟਰੀ ਪੈਡ ਇੰਸੀਨੇਰੇਟਰ ਅਤੇ ਸੈਨਿਟਰੀ ਕਿਟਾਂ ਪ੍ਰਦਾਨ ਕਰਨ ਦਾ ਉਦੇਸ਼ ਵਿਦਿਆਰਥਣਾਂ ਨੂੰ ਸਫ਼ਾਈ, ਸੁਰੱਖਿਆ ਅਤੇ ਇੱਕ ਬਿਹਤਰ ਅਧਿਐਨ ਮਾਹੌਲ ਦੇਣਾ ਹੈ, ਤਾਂ ਜੋ ਉਹ ਕਿਸੇ ਵੀ ਤਰ੍ਹਾਂ ਦੀ ਝਿਝਕ ਜਾਂ ਅਸੁਵਿਧਾ ਮਹਿਸੂਸ ਨਾ ਕਰਨ।”
ਵਿਦਿਆ ਮੰਦਰ ਸੰਸਥਾਨ (ਰਜਿਸਟਰਡ) ਹੋਸ਼ਿਆਰਪੁਰ ਦੇ ਪ੍ਰਧਾਨ ਅਨੁਰਾਗ ਸੂਦ ਨੇ ਸਟੇਟ ਬੈਂਕ ਆਫ਼ ਇੰਡੀਆ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਵੀਰਿੰਦਰ ਕੁਮਾਰ ਸ਼ਰਮਾ (ਸ਼ਾਖਾ ਪ੍ਰਬੰਧਕ), ਪ੍ਰੋ. ਨਜਮ ਰੀਆਰ (ਡਾਇਰੈਕਟਰ, ਫਿਊਚਰ ਰੈਡੀ ਇੰਸਟੀਟਿਊਟ), ਮਨੀਸ਼ਾ ਜੋਸ਼ੀ, ਵਿਜੇ ਕੰਵਰ, ਯਸ਼ ਕਰਣ ਸਿੰਘ (ਮਾਨਵਤਾ ਵੈਲਫੇਅਰ ਸੋਸਾਇਟੀ) ਸਮੇਤ ਹੋਰ ਗਣਮਾਨਯ ਹਾਜ਼ਰ ਸਨ।