ਪੁਲਿਸ ਲਾਠੀਚਾਰਜ ਦੇ ਬਾਵਜੂਦ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਚੱਬੇਵਾਲ ਦੀ ਕੋਠੀ ਦਾ ਘਿਰਾਓ

ਹੁਸ਼ਿਆਰਪੁਰ - ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਕੀਤੇ ਐਲਾਨ ਅਨੁਸਾਰ ਸ਼ਾਸਨ-ਪੁਲਿਸ ਪ੍ਰਸ਼ਾਸਨ ਦੇ ਦਲਿਤ ਵਿਰੋਧੀ ਰਵੱਈਏ ਖਿਲਾਫ਼ ਐੱਸ ਐੱਸ ਪੀ ਦਫ਼ਤਰ ਅੱਗੇ ਅਣਮਿੱਥੇ ਸਮੇਂ ਦੇ ਮੋਰਚਾ ਸਥਾਨ ਉੱਤੇ ਇਕੱਠੇ ਹੋ ਕੇ ਪੁਲਿਸ ਲਾਠੀਚਾਰਜ, ਸਖ਼ਤ ਰੋਕਾਂ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਆਗੂ ਅਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਰਿਜ਼ਰਵ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਘਰ ਦਾ ਤਿੰਨ ਘੰਟੇ ਤੋਂ ਵੱਧ ਸਮਾਂ ਘੇਰਾਓ ਕੀਤਾ ਗਿਆ।

ਹੁਸ਼ਿਆਰਪੁਰ - ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਕੀਤੇ ਐਲਾਨ ਅਨੁਸਾਰ ਸ਼ਾਸਨ-ਪੁਲਿਸ ਪ੍ਰਸ਼ਾਸਨ ਦੇ ਦਲਿਤ ਵਿਰੋਧੀ ਰਵੱਈਏ ਖਿਲਾਫ਼ ਐੱਸ ਐੱਸ ਪੀ ਦਫ਼ਤਰ ਅੱਗੇ ਅਣਮਿੱਥੇ ਸਮੇਂ ਦੇ ਮੋਰਚਾ ਸਥਾਨ ਉੱਤੇ ਇਕੱਠੇ ਹੋ ਕੇ ਪੁਲਿਸ ਲਾਠੀਚਾਰਜ, ਸਖ਼ਤ ਰੋਕਾਂ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਆਗੂ ਅਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਰਿਜ਼ਰਵ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਘਰ ਦਾ ਤਿੰਨ ਘੰਟੇ ਤੋਂ ਵੱਧ ਸਮਾਂ ਘੇਰਾਓ ਕੀਤਾ ਗਿਆ।
ਇਸ ਮੌਕੇ ਸੀਨੀਅਰ ਪੁਲਿਸ ਅਧਿਕਾਰੀ ਨੇ ਪ੍ਰਸ਼ਾਸਨ ਵਲੋਂ ਜੇਲ੍ਹ ਵਿੱਚ ਬੰਦ 3 ਦਲਿਤ ਮਜ਼ਦੂਰਾਂ ਨੂੰ ਕੱਲ੍ਹ ਤੱਕ ਰਿਹਾਅ ਕਰਵਾ ਦਿੱਤਾ ਜਾਵੇਗਾ ਅਤੇ ਬਾਕੀ ਮੰਗਾਂ ਮੰਨੀਆਂ ਜਾਣਗੀਆਂ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਾਲੌਦ ਨੇ ਐੱਮ ਪੀ ਦੇ ਘਰ ਦਾ ਘੇਰਾਓ ਖ਼ਤਮ ਕਰਨ ਅਤੇ ਐੱਸ ਐੱਸ ਪੀ ਦਫ਼ਤਰ ਅੱਗੇ ਅੱਜ 7 ਵੇਂ ਦਿਨ ਦਾਖਿਲ ਹੋਏ ਪੱਕੇ ਮੋਰਚੇ ਨੂੰ ਮੁਲਤਵੀ ਕਰਦਿਆਂ ਐਲਾਨ ਕੀਤਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਇਸ ਵਾਰ ਕੀਤੇ ਵਾਅਦੇ ਉੱਪਰ ਅਮਲ ਨਾ ਕੀਤਾ ਤਾਂ ਜਲੰਧਰ ਜ਼ਿਮਨੀ ਚੋਣ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਰੋਧ ਕੀਤਾ ਜਾਵੇਗਾ ਅਤੇ ਟਾਂਡਾ ਖ਼ੇਤਰ ਨੂੰ ਘੋਲ਼ ਦਾ ਅਖਾੜਾ ਬਣਾਇਆ ਜਾਵੇਗਾ।
ਪੁਲਿਸ ਲਾਠੀਚਾਰਜ ਤੇ ਖਿੱਚਧੂਹ ਦੌਰਾਨ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਬਲਵਿੰਦਰ ਕੌਰ ਨੂੰ ਬੇਹੋਸ਼ ਹੋਣ ਉਪਰੰਤ ਸਿਵਲ ਹਸਪਤਾਲ ਲਿਜਾਣਾ ਪਿਆ। ਪੇਂਡੂ ਮਜ਼ਦੂਰ ਆਗੂ ਕਿਰਨਪ੍ਰੀਤ ਕੌਰ ਸਮੇਤ ਕੁੱਛੜ ਬੱਚੇ ਚੁੱਕੀ  ਔਰਤਾਂ ਤੱਕ ਨੂੰ ਵੀ ਪੁਲਿਸ ਨੇ ਲਾਠੀਆਂ ਨਾਲ ਨਵਾਜਿਆ।
ਇਸ ਮੌਕੇ ਯੂਨੀਅਨ ਆਗੂਆਂ ਨੇ ਪੈਦਾਵਾਰ ਦੇ ਸਾਧਨਾਂ ਜ਼ਮੀਨ ਉੱਪਰ ਕਾਬਜ਼ ਹਾਕਮ ਜਮਾਤਾਂ ਦੇ ਦਬਾਅ ਹੇਠ ਪੁਲਿਸ ਪ੍ਰਸ਼ਾਸਨ ਵਿਚਰ ਰਿਹਾ ਹੈ।ਹਾਕਮ ਜਮਾਤਾਂ ਦੀ ਨੁਮਾਇੰਦਾ ਆਮ ਆਦਮੀ ਪਾਰਟੀ ਦੇ ਆਗੂ ਅਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ (ਰਿਜ਼ਰਵ) ਤੋਂ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਦਲਿਤ ਰਿਜ਼ਰਵੇਸ਼ਨ ਦਾ ਸਹਾਰਾ ਲੈ ਕੇ ਦਲਿਤਾਂ ਦੀਆਂ ਭਾਵਨਾਵਾਂ ਨੂੰ ਵਰਤ ਕੇ ਪਾਰਲੀਮੈਂਟ ਦੀਆਂ ਬਰੂਹਾਂ ਮੱਲ ਲਈਆਂ ਪ੍ਰੰਤੂ ਜਿੱਤਣ ਬਾਅਦ ਦਲਿਤਾਂ ਦੇ ਵਿਰੋਧ ਵਿੱਚ ਖੜ੍ਹ ਕੇ ਸਾਬਿਤ ਕਰ ਦਿੱਤਾ ਕਿ ਚੱਬੇਵਾਲ ਵੀ ਦਲਿਤ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਹੀ ਚੱਬੇਵਾਲ ਦੇ ਗੁਵਾਂਢ ਐੱਸ ਐੱਸ ਪੀ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਮੋਰਚਾ ਲਗਾ ਕੇ ਜੇਲ੍ਹ ਡੱਕੇ ਦਲਿਤ ਮਜ਼ਦੂਰਾਂ ਨੂੰ ਰਿਹਾਅ ਕਰਵਾਉਣ ਅਤੇ ਚੱਬੇਵਾਲ ਦੀ ਚੋਣ ਪ੍ਰਚਾਰ ਦੌਰਾਨ 20 ਮਈ ਨੂੰ ਪਿੰਡ ਟਾਹਲੀ ਵਿਖੇ ਵਧੀਕੀ ਕਰਨ ਵਾਲੇ ਐੱਮ ਐੱਲ ਏ ਟਾਂਡਾ ਜਸਵੀਰ ਸਿੰਘ ਰਾਜਾ ਅਤੇ ਉਸਦੇ ਹਮਾਇਤੀਆਂ ਖਿਲਾਫ਼ ਕਾਰਵਾਈ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਚੱਬੇਵਾਲ ਇੱਕ ਸ਼ਬਦ ਵੀ ਦਲਿਤਾਂ ਦੇ ਹੱਕ ਵਿੱਚ ਨਹੀਂ ਉਠਾ ਸਕਿਆ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੀ ਦਲਿਤ ਵਿਰੋਧੀ ਮਜ਼ਦੂਰ ਵਿਰੋਧੀ ਸਰਕਾਰ ਸਾਬਿਤ ਹੋਈ ਹੈ।
ਇਸ ਮੌਕੇ ਆਗੂਆਂ ਨੇ ਪੱਕੇ ਮੋਰਚੇ ਦੀ ਤਨ,ਮਨ,ਧਨ ਨਾਲ ਸਹਿਯੋਗ ਕਰਨ ਵਾਲੇ ਲੋਕਾਂ, ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਅਗਲੇ ਸੰਘਰਸ਼ ਦੀ ਤਿਆਰੀ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਯੂਨੀਅਨ ਦੇ ਸੂਬਾ ਆਗੂਆਂ ਅਵਤਾਰ ਸਿੰਘ ਰਸੂਲਪੁਰ,ਹੰਸ ਰਾਜ ਪੱਬਵਾਂ,ਰਾਜ ਕੁਮਾਰ ਪੰਡੋਰੀ, ਯੂਥ ਵਿੰਗ ਦੇ ਮੰਗਾਂ ਸਿੰਘ ਵੈਰੋਕੇ, ਗੁਰਪ੍ਰੀਤ ਸਿੰਘ ਚੀਦਾ,ਮੇਜਰ ਸਿੰਘ, ਕਿਰਨਪ੍ਰੀਤ ਕੌਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਧਰਮਵੀਰ ਹਰੀਗੜ੍ਹ, ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਬਲਵਿੰਦਰ ਸਿੰਘ ਮੱਲੀਨੰਗਲ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ, ਸੰਤੋਖ ਸਿੰਘ ਸੰਧੂ, ਜਗਤਾਰ ਸਿੰਘ ਭਿੰਡਰ ਆਦਿ ਨੇ ਸੰਬੋਧਨ ਕੀਤਾ।