ਭਾਰਤੀ ਡੇਅਰੀ ਐਸੋਸੀਏਸ਼ਨ ਅਤੇ ਵੈਟਨਰੀ ਯੂਨੀਵਰਸਿਟੀ ‘ਜਾਗ ਵਾਲੇ ਡੇਅਰੀ ਉਤਪਾਦਾਂ ਦੇ ਫਾਇਦੇ’ ਵਿਸ਼ੇ ’ਤੇ ਕਰਵਾਏਗੀ ਸੈਮੀਨਾਰ
ਲੁਧਿਆਣਾ 20 ਜੂਨ 2024 - ਭਾਰਤੀ ਡੇਅਰੀ ਐਸੋਸੀਏਸ਼ਨ, ਉਤਰੀ ਜ਼ੋਨ, ਪੰਜਾਬ ਇਕਾਈ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨਾਲ ਮਿਲ ਕੇ 22 ਜੂਨ 2024 ਨੂੰ ਯੂਨੀਵਰਸਿਟੀ ਦੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਵਿਖੇ ਇਕ ਸੈਮੀਨਾਰ ਦਾ ਆਯੋਜਨ ਕਰ ਰਹੀ ਹੈ। ਇਸ ਦਾ ਵਿਸ਼ਾ ਹੋਵੇਗਾ ‘ਜਾਗ ਵਾਲੇ ਡੇਅਰੀ ਉਤਪਾਦਾਂ ਦੇ ਫਾਇਦੇ’।

ਡਾ. ਰਾਮ ਸਰਨ ਸੇਠੀ, ਡੀਨ, ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਨੇ ਦੱਸਿਆ ਕਿ ਇਸ ਸੈਮੀਨਾਰ ਦਾ ਉਦੇਸ਼ ਮਨੁੱਖੀ ਸਿਹਤ ਲਈ ਜਾਗ ਵਾਲੇ ਡੇਅਰੀ ਉਤਪਾਦਾਂ ਦੀ ਮਹੱਤਵਪੂਰਨ ਭੂਮਿਕਾ ਦੀ ਚਰਚਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਖ਼ਪਤਕਾਰਾਂ ਵਿਚ ਸਿਹਤ ਸੰਬੰਧੀ ਜਾਗਰੂਕਤਾ ਵਧ ਰਹੀ ਹੈ ਜਿਸ ਕਰਕੇ ਡੇਅਰੀ ਖੇਤਰ ਦੇ ਅਜਿਹੇ ਉਤਪਾਦਾਂ ਬਾਰੇ ਉਨ੍ਹਾਂ ਨੂੰ ਦੱਸਣਾ ਅਤੇ ਇਸ ਦੇ ਫਾਇਦਿਆਂ ਬਾਰੇ ਜਾਗਰੂਕ ਕਰਨਾ ਬਹੁਤ ਲੋੜੀਂਦਾ ਅਤੇ ਸਮੇਂ ਅਨੁਕੂਲ ਹੈ।
ਸ. ਇੰਦਰਜੀਤ ਸਿੰਘ ਸਰਾਂ, ਚੇਅਰਮੈਨ, ਭਾਰਤੀ ਡੇਅਰੀ ਐਸੋਸੀਏਸ਼ਨ, ਪੰਜਾਬ ਇਕਾਈ ਨੇ ਦੱਸਿਆ ਕਿ ਅਜਿਹਾ ਸੈਮੀਨਾਰ ਆਮ ਤੌਰ ’ਤੇ 01 ਜੂਨ, ਵਿਸ਼ਵ ਦੁੱਧ ਦਿਵਸ ਵਾਲੇ ਦਿਨ ਉਲੀਕਿਆ ਜਾਂਦਾ ਹੈ ਪਰ ਉਨ੍ਹਾਂ ਦਿਨਾਂ ਵਿਚ ਪੰਜਾਬ ਵਿਚ ਆਮ ਚੋਣਾਂ ਹੋਣ ਕਾਰਣ ਇਸ ਨੂੰ 22 ਜੂਨ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।
ਡਾ. ਪ੍ਰਣਵ ਕੁਮਾਰ ਸਿੰਘ, ਪ੍ਰਬੰਧਕੀ ਸਕੱਤਰ ਨੇ ਕਿਹਾ ਕਿ ਸੈਮੀਨਾਰ ਵਿਚ ਪ੍ਰਮੁੱਖ ਮਾਹਿਰਾਂ ਦੇ ਮੁਹਾਰਤ ਭਾਸ਼ਣ ਕਰਵਾਏ ਜਾਣਗੇ ਜਿਨ੍ਹਾਂ ਵਿਚ ਉਦਯੋਗ, ਸਿਹਤ ਪੇਸ਼ੇਵਰ ਅਤੇ ਸਿੱਖਿਆ ਸ਼ਾਸਤਰੀ ਸ਼ਾਮਿਲ ਹੋਣਗੇ। ਇਹ ਲੋਕ ਜਿਥੇ ਅਜਿਹੇ ਉਤਪਾਦਾਂ ਸੰਬੰਧੀ ਖੋਜ ਬਿਰਤੀ ਦੀ ਜਾਣਕਾਰੀ ਦੇਣਗੇ ਉਥੇ ਭਾਗ ਲੈਣ ਵਾਲੇ ਆਮ ਉਪਭੋਗੀ ਇਨ੍ਹਾਂ ਨਾਲ ਵਿਚਾਰ ਵਟਾਂਦਰਾ ਵੀ ਕਰ ਸਕਣਗੇ।
ਭਾਰਤੀ ਡੇਅਰੀ ਐਸੋਸੀਏਸ਼ਨ ਡੇਅਰੀ ਪੇਸ਼ੇਵਰਾਂ ਦੀ ਕੌਮੀ ਜਥੇਬੰਦੀ ਹੈ ਜਿਸ ਵਿਚ ਵਿਗਿਆਨੀ, ਉਦਯੋਗਿਕ ਨੁਮਾਇੰਦੇ ਅਤੇ ਦੁੱਧ ਉਤਪਾਦਕ ਸ਼ਾਮਿਲ ਹਨ।
ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸਮਾਗਮ ਵਿਚ ਵਿਭਿੰਨ ਮੰਚਾਂ ਤੋਂ ਪਹੁੰਚੇ ਡੇਅਰੀ ਉਦਯੋਗ ਪੇਸ਼ੇਵਰ, ਅਕਾਦਮਿਕ ਮਾਹਿਰ, ਖੋਜਾਰਥੀ, ਸਿਹਤ ਮਾਹਿਰ, ਭੋਜਨ ਵਿਗਿਆਨੀ ਅਤੇ ਖ਼ਪਤਕਾਰ ਸਾਂਝੇ ਤੌਰ ’ਤੇ ਜਾਗ ਵਾਲੇ ਡੇਅਰੀ ਉਤਪਾਦਾਂ ਸੰਬੰਧੀ ਭਰਵੀਂ ਵਿਚਾਰ ਚਰਚਾ ਕਰਨਗੇ।