ਬਿਸਤ ਦੁਆਬ ਨਹਿਰ ਦੀ ਸੜਕ ਕਿਨਾਰੇ ਰੇਲੰਿਗ ਨਾ ਹੋਣ ਕਾਰਨ ਕਈ ਕੀਮਤੀ ਜਾਨਾਂ ਅਜਾਈ ਜਾ ਚੁੱਕੀਆਂ
ਗੜਸ਼ੰਕਰ, 27 ਅਗਸਤ- ਬਿਸਤ ਦੁਆਬ ਨਹਿਰ ਦੇ ਕੰਡੇ ਤੇ ਗੜਸ਼ੰਕਰ ਤੋਂ ਆਦਮਪੁਰ ਤੱਕ ਦੀ ਬਣੀ ਹੋਈ ਸੜਕ ਦੇ ਕਿਨਾਰੇ ਕਿਸੇ ਪ੍ਰਕਾਰ ਦੀ ਰੇਲੰਿਗ ਨਾ ਹੋਣ ਕਾਰਨ ਕਈ ਵਾਰ ਜਾਨੀ ਮਾਲੀ ਨੁਕਸਾਨ ਹੋ ਚੁੱਕਾ ਹੈ। ਲੋਕਾਂ ਨੇ ਕਈ ਵਾਰ ਮੰਗ ਕੀਤੀ ਕਿ ਇਸ ਸੜਕ ਤੇ ਰੇਲੰਿਗ ਲਗਾ ਕੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕੀਤਾ ਜਾਵੇ।

ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਕਈ ਵਾਰ ਮਸਲਾ ਚੁੱਕੇ ਜਾਣ ਦੇ ਬਾਵਜੂਦ ਸਰਕਾਰ ਇਸ ਪਾਸੇ ਗੰਭੀਰਤਾ ਨਾਲ ਫੈਸਲਾ ਨਹੀਂ ਲੈ ਰਹੀ। ਜਿਸ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਹਰ ਵੇਲੇ ਦਾਅ ਉੱਪਰ ਲੱਗੀ ਰਹਿੰਦੀ ਹੈ।
ਆਮ ਲੋਕ ਉਮੀਦ ਕਰਦੇ ਹਾਂ ਕਿ ਸਰਕਾਰ ਲੋਕਾਂ ਦੀ ਇਸ ਬਹੁਤ ਹੀ ਜਾਇਜ਼ ਮੰਗ ਵੱਲ ਫੌਰੀ ਤੌਰ ਤੇ ਧਿਆਨ ਦਿੰਦੇ ਹੋਏ ਰੇਲੰਿਗ ਦਾ ਪ੍ਰਬੰਧ ਕਰੇਗੀ ਅਤੇ ਨਾਲ ਹੀ ਇਸ ਸੜਕ ਤੇ ਜਿੱਥੇ ਜਿੱਥੇ ਚੌਰਾਹੇ ਆਉਂਦੇ ਹਨ ਉਥੇ ਟਰੈਫਿਕ ਸੋਲਰ ਲਾਈਟਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਅਨੇਕਾਂ ਵਾਹਨ ਤੇ ਕਈ ਕੀਮਤੀ ਜਾਨਾਂ ਇਸ ਸੜਕ ਉੱਪਰ ਇਹਨਾਂ ਕਮੀਆਂ ਕਾਰਨ ਅਜਾਈ ਜਾ ਚੁੱਕੀਆਂ ਹਨ।