ਖਾਲਸਾ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਨੇ 'ਪੰਜਾਬ ਤੋਂ ਵੱਧ ਰਹੇ ਪਰਵਾਸ ਦੇ ਰੁਝਾਨ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ

ਮਾਹਿਲਪੁਰ 18 ਮਾਰਚ- ਕਿੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਅਰਥ ਸ਼ਾਸਤਰ ਵਿਭਾਗ ਨੇ ਅੱਜ 'ਪੰਜਾਬ ਵਿੱਚੋਂ ਅੰਤਰ ਰਾਸ਼ਟਰੀ ਪਰਵਾਸ ਦੇ ਵੱਧ ਰਹੇ ਰੁਝਾਨ' ਵਿਸ਼ੇ 'ਤੇ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ। ਇਸ ਮੌਕੇ ਰਿਸੋਰਸ ਪਰਸਨ ਵਜੋਂ ਡੀਏਵੀ ਕਾਲਜ ਹੁਸ਼ਿਆਰਪੁਰ ਦੇ ਅਰਥ ਸ਼ਾਸਤਰ ਵਿਭਾਗ ਤੋਂ ਐਸੋਸੀਏਟ ਪ੍ਰੋਫੈਸਰ ਕਪਿਲ ਚੌਪੜਾ ਨੇ ਸ਼ਿਰਕਤ ਕੀਤੀ। ਕਾਲਜ ਦੇ ਉਪ ਪ੍ਰਿੰਸੀਪਲ ਅਰਾਧਨਾ ਦੁੱਗਲ ਨੇ ਪ੍ਰੋਫੈਸਰ ਕਪਿਲ ਚੌਪੜਾ ਅਤੇ ਹਾਜ਼ਰ ਮਹਿਮਾਨਾਂ ਲਈ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਅਜੇਹੇ ਲੈਕਚਰਾਂ ਤੋਂ ਸਿੱਖਣ ਦੀ ਪ੍ਰੇਰਨਾ ਦਿੱਤੀ।

ਅਰਥ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋਫੈਸਰ ਜਸਵਿੰਦਰ ਸਿੰਘ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸਮਾਰੋਹ ਦੇ ਮੁੱਖ ਬੁਲਾਰੇ ਪ੍ਰੋ ਕਪਿਲ ਚੌਪੜਾ ਦੇ ਅਧਿਆਪਨ ਸਫਰ ਅਤੇ ਖੋਜ ਖੇਤਰ ਬਾਰੇ ਹਾਜ਼ਰ ਵਿਦਿਆਰਥੀਆ ਨਾਲ ਜਾਣ ਪਛਾਣ ਕਰਵਾਈ। ਇਸ ਮੌਕੇ ਪ੍ਰੋ ਕਪਲ ਚੌਪੜਾ ਨੇ ਪਰਵਾਸ ਦੀ ਪਰਿਭਾਸ਼ਾ ਅਤੇ ਅੱਜ ਕੱਲ ਪੰਜਾਬ ਵਿੱਚੋਂ ਅੰਤਰਰਾਸ਼ਟਰੀ ਪੱਧਰ 'ਤੇ ਚੱਲ ਰਹੇ ਪ੍ਰਵਾਸ ਦੇ ਕਾਰਨ, ਪ੍ਰਭਾਵ ਅਤੇ ਇਸ ਦੇ ਸਿੱਟਿਆਂ ਬਾਰੇ ਉਦਾਹਰਣਾਂ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਪੰਜਾਬ ਵਿੱਚੋਂ ਬੇਲੋੜੇ ਪਰਵਾਸ 'ਤੇ ਚਿੰਤਾ ਵੀ ਜ਼ਾਹਿਰ ਕੀਤੀ ਅਤੇ ਅਤੇ ਪਰਵਾਸ ਦੀਆਂ ਦੁਸ਼ਵਾਰੀਆਂ ਬਾਰੇ ਵੀ ਵਿਦਿਆਰਥੀਆਂ ਨੂੰ ਦੱਸਿਆ।
 ਇਸ ਮੌਕੇ ਹਾਜ਼ਰ ਵਿਦਿਆਰਥੀਆਂ ਖੁਸ਼ਪ੍ਰੀਤ ਕੌਰ,ਹਰਜੋਤ ਕੌਰ ਆਦਿ ਨਾਲ ਹੋਏ ਸਵਾਲ ਜਵਾਬ ਸੈਸ਼ਨ ਵਿੱਚ ਪ੍ਰੋਫੈਸਰ ਚੌਪੜਾ ਨੇ ਕਿਹਾ ਕਿ ਪਰਵਾਸ ਕੋਈ ਮਾੜਾ ਰੁਝਾਨ ਨਹੀਂ ਪ੍ਰੰਤੂ ਇਸ ਤੋਂ ਪਹਿਲਾਂ ਹੁਨਰਮੰਦ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਚੰਗਾ ਅਮਨ ਕਾਨੂੰਨ, ਰੁਜ਼ਗਾਰ ਦੇ ਵੱਧ ਮੌਕੇ ਅਤੇ ਸਵੈ ਰੁਜ਼ਗਾਰ ਦਾ ਵਾਧਾ ਅਜਿਹੇ ਗੈਰ ਕਾਨੂੰਨੀ ਅਤੇ ਬੇਲੋੜੇ ਪਰਵਾਸ ਨੂੰ ਘਟਾ ਸਕਦਾ ਹੈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਪ੍ਰੋਫੈਸਰ ਕਪਿਲ ਚੌਪੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਚ ਦੀ ਕਾਰਵਾਈ ਪ੍ਰੋ ਜਸਵਿੰਦਰ ਸਿੰਘ ਨੇ ਚਲਾਈ। 
ਸਮਾਰੋਹ ਮੌਕੇ ਪ੍ਰੋਫੈਸਰ ਕੰਚਨ, ਡਾ ਜੇ ਬੀ ਸੇਖੋਂ, ਡਾ ਰਾਕੇਸ਼ ਕੁਮਾਰ, ਪ੍ਰੋ ਅਸ਼ੋਕ ਕੁਮਾਰ, ਪ੍ਰੋ ਰਜਿੰਦਰ ਕੌਰ, ਪ੍ਰੋ ਅਮਨਦੀਪ, ਪ੍ਰੋ ਅਨੁਰਾਧਾ ਰਾਣਾ ਅਤੇ ਪ੍ਰੋ ਰੰਜਨਾ ਸਮੇਤ ਕਾਲਜ ਦੇ ਹੋਰ ਵਿਦਿਆਰਥੀ ਹਾਜ਼ਰ ਸਨ।