
ਸਿੱਖ ਨੈਸ਼ਨਲ ਕਾਲਜ ਬੰਗਾ 'ਚ ਫੁੱਟਬਾਲ ਟੀਮ ਦੇ ਚੋਣ ਟ੍ਰਾਇਲ 11 ਨੂੰ ਹੋਵੇਗਾ
ਨਵਾਂਸ਼ਹਿਰ - ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਫੁੱਟਬਾਲ ਟੀਮ ਦੇ ਚੋਣ ਟ੍ਰਾਇਲ 11 ਜੂਨ ਦਿਨ ਮੰਗਲਵਾਰ ਨੂੰ ਹੋਣਗੇ। ਇਸ ਸੰਬੰਧੀ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੰਗਾ ਇਲਾਕਾ ਜੋ ਕਿ ਉਚ ਪੱਧਰੀ ਫੁੱਟਬਾਲ ਖੇਡ ਕਰਕੇ ਜਾਣਿਆ ਜਾਂਦਾ ਹੈ।
ਨਵਾਂਸ਼ਹਿਰ - ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਫੁੱਟਬਾਲ ਟੀਮ ਦੇ ਚੋਣ ਟ੍ਰਾਇਲ 11 ਜੂਨ ਦਿਨ ਮੰਗਲਵਾਰ ਨੂੰ ਹੋਣਗੇ। ਇਸ ਸੰਬੰਧੀ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੰਗਾ ਇਲਾਕਾ ਜੋ ਕਿ ਉਚ ਪੱਧਰੀ ਫੁੱਟਬਾਲ ਖੇਡ ਕਰਕੇ ਜਾਣਿਆ ਜਾਂਦਾ ਹੈ। ਉਸ ਇਲਾਕੇ ਦੀ ਆਪਣੀ ਸੰਸਥਾ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਫੁੱਟਬਾਲ ਟੀਮ ਦੇ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਇਸ ਇਲਾਕੇ ਦੇ ਖਿਡਾਰੀਆਂ ਦੀ ਚੋਣ ਪਹਿਲ ਦੇ ਅਧਾਰ ਤੇ ਕੀਤੀ ਜਾਵੇਗੀ ਤੇ ਚੁਣੇ ਹੋਏ ਖਿਡਾਰੀਆਂ ਨੂੰ ਫੀਸ ਮਾਫੀ ਦੀ ਰਿਆਇਤ ਦੇ ਨਾਲ ਖੁਰਾਕ ਦੀ ਵੀ ਵਿਸ਼ੇਸ਼ ਸੁਵਿਧਾ ਉਪਲਬੱਧ ਕੀਤੀ ਜਾਵੇਗੀ। ਸੋ ਖਿਡਾਰੀਆਂ ਨੂੰ ਅਪੀਲ ਹੈ ਕਿ ਚੰਗੇਰੇ ਖੇਡ ਭਵਿੱਖ ਲਈ ਵਧ ਚੜ੍ਹ ਕੇ ਇਸ ਫੁੱਟਬਾਲ ਟ੍ਰਾਇਲ 'ਚ ਹਿੱਸਾ ਲੈਣ ਤੇ ਬਾਰ੍ਹਵੀਂ ਸ਼੍ਰੇਣੀ ਦੇ ਸਰਟੀਫਿਕੇਟ ਨਾਲ ਆਪਣੀ ਖੇਡ ਯੋਗਤਾ ਦੇ ਸਰਟੀਫਿਕੇਟ ਸਮੇਤ ਕਾਲਜ ਗਰਾਊਂਡ 'ਚ ਸਵੇਰੇ 8 ਵਜੇ ਪਹੁੰਚ ਕਰਨ। ਵਧੇਰੇ ਜਾਣਕਾਰੀ ਲਈ ਕੁਲਦੀਪ ਸਿੰਘ (ਫੁੱਟਬਾਲ ਕੋਚ) ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।
