
ਭਗਤ ਜੀ ਯਾਦਗਾਰੀ ਖ਼ੂਨਦਾਨ ਕੈਂਪ ਵਿੱਚ 41 ਵਿਅਕਤੀਆਂ ਖੂਨਦਾਨ ਕੀਤਾ।
ਨਵਾਂਸ਼ਹਿਰ - ਮਨੁੱਖੀ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਜੀ ਦੇ 120 ਵੇਂ ਜਨਮ ਦਿਨ ਨੂੰ ਸਮਰਪਿਤ ਸਵੈ ਇਛੁੱਕ ਖੂਨਦਾਨ ਕੈਂਪ ਸਥਾਨਕ ਬੀ.ਡੀ.ਸੀ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਵਿੱਚ 41 ਖੂਨਦਾਨੀਆਂ ਨੇ ਖੂਨਦਾਨ ਕੀਤਾ। ਕੈਂਪ ਦਾ ਉਦਘਾਟਨ ਡਾਕਟਰ ਜੇ.ਡੀ ਵਰਮਾ ਪ੍ਰਧਾਨ ਨੇਤਰਦਾਨ ਸੰਸਥਾ ਨੇ ਆਪਣੇ ਕਰ ਕਮਲਾਂ ਨਾਲ੍ਹ ਕੀਤਾ ਉਹਨਾਂ ਦੇ ਨਾਲ੍ਹ ਜੇ ਐੱਸ ਗਿੱਦਾ, ਪੀ.ਆਰ ਕਾਲੀਆ, ਡਾਕਟਰ ਅਜੇ ਬੱਗਾ, ਮੈਨੇਜਰ ਮਨਮੀਤ ਸਿੰਘ, ਨਰਿੰਦਰਪਾਲ ਸਾਬਕਾ ਪੋਸਟ ਮਾਸਟਰ, ਯੁਵਰਾਜ ਕਾਲ੍ਹੀਆ, ਰਾਜਿੰਦਰ ਠਾਕੁਰ, ਰਾਜੀਵ ਭਾਰਦਵਾਜ, ਮਲਕੀਅਤ ਸਿੰਘ ਸੜੋਆ, ਸਤਨਾਮ ਸਿੰਘ ਸੁੱਜੋਂ, ਮੈਡਮ ਇੰਦਰਜੀਤ ਕੌਰ, ਮੈਡਮ ਪ੍ਰਿਅੰਕਾ ਤੇ ਪਰਥ ਵਰਮਾ ਮੌਜੂਦ ਸਨ।
ਨਵਾਂਸ਼ਹਿਰ - ਮਨੁੱਖੀ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਜੀ ਦੇ 120 ਵੇਂ ਜਨਮ ਦਿਨ ਨੂੰ ਸਮਰਪਿਤ ਸਵੈ ਇਛੁੱਕ ਖੂਨਦਾਨ ਕੈਂਪ ਸਥਾਨਕ ਬੀ.ਡੀ.ਸੀ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਵਿੱਚ 41 ਖੂਨਦਾਨੀਆਂ ਨੇ ਖੂਨਦਾਨ ਕੀਤਾ। ਕੈਂਪ ਦਾ ਉਦਘਾਟਨ ਡਾਕਟਰ ਜੇ.ਡੀ ਵਰਮਾ ਪ੍ਰਧਾਨ ਨੇਤਰਦਾਨ ਸੰਸਥਾ ਨੇ ਆਪਣੇ ਕਰ ਕਮਲਾਂ ਨਾਲ੍ਹ ਕੀਤਾ ਉਹਨਾਂ ਦੇ ਨਾਲ੍ਹ ਜੇ ਐੱਸ ਗਿੱਦਾ, ਪੀ.ਆਰ ਕਾਲੀਆ, ਡਾਕਟਰ ਅਜੇ ਬੱਗਾ, ਮੈਨੇਜਰ ਮਨਮੀਤ ਸਿੰਘ, ਨਰਿੰਦਰਪਾਲ ਸਾਬਕਾ ਪੋਸਟ ਮਾਸਟਰ, ਯੁਵਰਾਜ ਕਾਲ੍ਹੀਆ, ਰਾਜਿੰਦਰ ਠਾਕੁਰ, ਰਾਜੀਵ ਭਾਰਦਵਾਜ, ਮਲਕੀਅਤ ਸਿੰਘ ਸੜੋਆ, ਸਤਨਾਮ ਸਿੰਘ ਸੁੱਜੋਂ, ਮੈਡਮ ਇੰਦਰਜੀਤ ਕੌਰ, ਮੈਡਮ ਪ੍ਰਿਅੰਕਾ ਤੇ ਪਰਥ ਵਰਮਾ ਮੌਜੂਦ ਸਨ। ਡਾ: ਜੇ.ਡੀ ਵਰਮਾ ਨੇ ਆਖਿਆ ਕਿ ਮਨੁੱਖੀ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਜੀ ਦਾ ਜੀਵਨ ਨਿਮਰਤਾ, ਸਾਦਗੀ ਅਤੇ ਲੋੜਵੰਦਾਂ ਲਈ ਆਪਣੇ ਆਪ ਨੂੰ ਮਿਟਾਉਣ ਦੀ ਭਾਵਨਾ ਪੈਦਾ ਕਰਨ ਲਈ ਸਦੀਵੀ ਤੌਰ ਤੇ ਪ੍ਰੇਰਨਾ ਸਰੋਤ ਹੈ। ਭਗਤ ਜੀ ਵਾਤਾਵਰਣ ਪ੍ਰੇਮੀ ਹੁੰਦਿਆਂ ਅਨੇਕਾਂ ਸਮਾਜਿਕ ਬੁਰਾਈਆਂ ਦੀ ਰੋਕਥਾਮ ਲਈ ਜਾਗਰੂਕਤਾ ਨੂੰ ਪਹਿਲ ਦਿੰਦੇ ਰਹੇ। ਭਗਤ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਦੇ ਆਯੋਜਿਕ ਨੌਜਵਾਨ ਸਮਾਜ ਸੇਵੀ ਯੁਵਰਾਜ ਕਾਲੀਆ ਨੇ ਸੱਭ ਤੋਂ ਪਹਿਲਾਂ ਖੂਨਦਾਨ ਕੀਤਾ ਉਪ੍ਰੰਤ ਕਾ: ਸਤਨਾਮ ਸਿੰਘ ਸੁੱਜੋਂ ਨੇ ਖੂਨਦਾਨ ਕੀਤਾ। ਇਸ ਮੌਕੇ ਮੈਨੇਜਮੈਂਟ ਦੀ ਤਰਫੋਂ ਜੇ ਐਸ ਗਿੱਦਾ ਨੇ ਆਖਿਆ ਕਿ ਅੰਤਾਂ ਦੀ ਗਰਮੀ ਦੇ ਮੌਸਮ ਵਿੱਚ ਇੱਕ ਇੱਕ ਯੂਨਿਟ ਕਈ ਕਈ ਯੂਨਿਟਾਂ ਦੇ ਬਰਾਬਰ ਹੈ ਇਸ ਵਾਸਤੇ ਖੂਨਦਾਨ ਕੈਂਪ ਦੇ ਆਯੋਜਿਕ, ਸਮੂਹ ਖੂਨਦਾਨੀ ਤੇ ਬੀ.ਡੀ.ਸੀ ਦਾ ਤਕਨੀਕੀ ਸਟਾਫ ਵਧਾਈ ਦਾ ਹੱਕਦਾਰ ਹੈ। ਡਾਕਟਰ ਅਜੇ ਬੱਗਾ ਨੇ ਖੂਨਦਾਨ ਜਾਗਰੂਕਤਾ ਦੇ ਸਲੋਗਨ ਉਜਾਗਰ ਕਰਨ ਉਪ੍ਰੰਤ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ 18 ਸਾਲ ਤੋਂ 65 ਸਾਲ ਤੱਕ ਦੀ ਉਮਰ ਦੇ ਤੰਦਰੁਸਤ ਵਿਅਕਤੀ ਜਿਹਨਾਂ ਦਾ ਸਰੀਰਕ ਵਜ਼ਨ 45 ਕਿਲੋਗ੍ਰਾਮ ਤੋਂ ਘੱਟ ਨਾ ਹੋਵੇ ਅਤੇ ਹੀਮੋਗਲੋਬਿਨ 12.5 ਗ੍ਰਾਮ ਪ੍ਰਤੀਸ਼ਤ ਤੋਂ ਘੱਟ ਨਾ ਹੋਵੇ ਡਾਕਟਰੀ ਪ੍ਰਵਾਨਗੀ ਨਾਲ੍ਹ ਪਹਿਲੀ ਡੋਨੇਸ਼ਨ ਤੋਂ ਤਿੰਨ ਮਹੀਨੇ ਦੇ ਅੰਤਰ ਤੇ ਖੂਨਦਾਨ ਕਰ ਸਕਦੇ ਹਨ। ਉਹਨਾਂ ਨੇ ਖੂਨਦਾਨੀ ਫ਼ਰਿਸ਼ਤਿਆਂ ਨੂੰ ਅਪੀਲ ਕੀਤੀ ਕਿ ਉਹ ਗਰਮੀ ਦੇ ਮੌਸਮ ਵਿੱਚ ਖੂਨ ਦੀ ਵਧੀ ਹੋਈ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ। ਸੰਸਥਾ ਵਲੋਂ ਹਰ ਖੂਨਦਾਨੀ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।
