ਪਾਰਟੀ ਲਈ ਸਿਰਧੜ ਦੀ ਬਾਜੀ ਲਗਾਉਣ ਵਾਲੇ ਵਰਕਰਾਂ ਤੇ ਮਾਣ ਹੈ ਸਾਨੂੰ - ਡਾਕਟਰ ਨਛੱਤਰ ਪਾਲ

ਨਵਾਂਸ਼ਹਿਰ - "ਨਤੀਜੇ ਚਾਹੇ ਜੋ ਮਰਜ਼ੀ ਹੋਣ, ਪਰ ਮੈਨੂੰ ਮਾਣ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਯੋਧਿਆਂ ਵਰਕਰਾਂ ਤੇ ਜਿਨ੍ਹਾਂ ਆਪਣੇ ਗੁਰੂਆਂ-ਰਹਿਬਰਾਂ ਦੀ ਵਿਚਾਰਧਾਰਾ ਫੈਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ।

ਨਵਾਂਸ਼ਹਿਰ - "ਨਤੀਜੇ ਚਾਹੇ ਜੋ ਮਰਜ਼ੀ ਹੋਣ, ਪਰ ਮੈਨੂੰ ਮਾਣ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਯੋਧਿਆਂ ਵਰਕਰਾਂ ਤੇ ਜਿਨ੍ਹਾਂ ਆਪਣੇ ਗੁਰੂਆਂ-ਰਹਿਬਰਾਂ ਦੀ ਵਿਚਾਰਧਾਰਾ ਫੈਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਦਾ ਜਦੋਂ ਤੁਸੀਂ ਪ੍ਰਚਾਰ ਦਾ ਤਰੀਕਾ ਵੇਖੋਗੇ ਤਾਂ ਹਰ ਮੀਟਿੰਗ ਹਰ ਰੈਲੀ ਵਿੱਚ ਤੁਹਾਨੂੰ ਗੁਰੂ ਰਵਿਦਾਸ ਜੀ ਦੇ ਬੇਗਮਪੁਰਾ, ਸਤਿਗੁਰੂ ਕਬੀਰ ਸਾਹਿਬ, ਬਾਬਾ ਸਾਹਿਬ ਅੰਬੇਡਕਰ ਜੀ, ਦਸਮੇਸ਼ ਪਿਤਾ, ਸਾਹਿਬ ਕਾਂਸ਼ੀ ਰਾਮ ਜੀ ਤੇ ਹੋਰ ਬਹੁਤ ਸਾਰੇ ਮਹਾਪੁਰਸ਼ਾਂ ਦੀ ਵਿਚਾਰਧਾਰਾ ਦੇ ਦਰਸ਼ਨ ਹੋਣਗੇ। ਸੂਬਾ ਪ੍ਰਧਾਨ ਸਰਦਾਰ ਜਸਵੀਰ, ਐਡਵੋਕੇਟ ਬਲਵਿੰਦਰ ਕੁਮਾਰ, ਵਿਧਾਇਕ ਡਾਕਟਰ ਨਛੱਤਰ ਪਾਲ, ਮਾਲਵੇ ਦੇ ਬੱਬਰ ਸ਼ੇਰ ਸਰਦਾਰ ਕੁਲਦੀਪ ਸਿੰਘ ਸਰਦੂਲਗੜ੍ਹ ਤੇ ਕੌਮੀ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਨੇ ਇਹਨਾਂ ਚੋਣਾਂ ਵਿੱਚ ਮਹਾਂਪੁਰਖਾਂ ਦੀ ਵਿਚਾਰਧਾਰਾ ਦਾ ਖੂਬ ਪ੍ਰਚਾਰ ਤੇ ਪ੍ਰਸਾਰ ਕੀਤਾ। ਜਿਹੜੇ ਲੋਕ ਇਸ ਵਿਚਾਰਧਾਰਾ ਨੂੰ ਸਮਝ ਗਏ, ਜਿਨ੍ਹਾਂ ਦੀ ਅਣਖ ਜਾਗ ਗਈ, ਉਹਨਾਂ ਮੈਦਾਨ-ਏ-ਜੰਗ ਵਿੱਚ ਬਸਪਾ ਦੇ ਉਮੀਦਵਾਰਾਂ ਦਾ ਡਟ ਕੇ ਸਾਥ ਦਿੱਤਾ। ਜੋ ਨਹੀਂ ਸਮਝ ਸਕੇ ਉਹ ਦੂਜਿਆਂ ਦੇ ਪਿੱਛੇ ਲੱਗ ਕੇ ਬੇਗਮਪੁਰਾ ਵਸਾਉਣ ਦੇ ਸੁਪਨੇ ਨੂੰ ਚਕਨਾਚੂਰ ਕਰ ਗਏ। ਫਿਰ ਵੀ ਜਿਨ੍ਹਾਂ ਸੂਰਮਿਆਂ ਨੇ ਬੇਗਮਪੁਰਾ ਵਸਾਉਣ ਲਈ ਬਾਬਾ ਸਾਹਿਬ ਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਹਾਥੀ ਦੀ ਸਵਾਰੀ ਕੀਤੀ, ਉਹਨਾਂ ਅਣਖੀ ਯੋਧਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ ਹੈ। ਬੇਗਮਪੁਰਾ ਵਸਾਉਣ ਦੀ ਜੰਗ ਜਾਰੀ ਰਹੇਗੀ ਤੇ ਇੱਕ ਨਾ ਇੱਕ ਗੁਰੂਆਂ-ਰਹਿਬਰਾਂ ਦਾ ਇਹ ਸੁਪਨਾ ਜਰੂਰ ਪੂਰਾ ਹੋਵੇਗਾ"।