ਸ਼੍ਰੀਮਾਨ 108 ਸੰਤ ਮਾਨ ਸਿੰਘ ਸੰਤ ਰਾਮ ਸਿੰਘ ਜੀ ਦੀ ਸਲਾਨਾ ਬਰਸੀ ਦੇ ਸਬੰਧ ਵਿੱਚ ਅੱਜ ਡੇਰੇ ਵਿਖੇ ਰੱਖੇ ਜਾਣਗੇ 10 ਸ੍ਰੀ ਅਖੰਡ ਪਾਠ ਸਾਹਿਬ

ਮਾਹਿਲਪੁਰ, 1 ਜੂਨ - ਡੇਰਾ ਬਿਸ਼ਨਪੁਰੀ ਪਿੰਡ ਨੰਗਲ ਖੁਰਦ ਨੇੜੇ ਮਾਹਿਲਪੁਰ ਵਿਖੇ ਸ਼੍ਰੀਮਾਨ 108 ਸੰਤ ਮਾਨ ਸਿੰਘ ਸੰਤ ਰਾਮ ਸਿੰਘ ਜੀ ਦੀ ਸਲਾਨਾ ਬਰਸੀ 4 ਜੂਨ ਦਿਨ ਮੰਗਲਵਾਰ ਨੂੰ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਈ ਜਾ ਰਹੀ ਹੈ।

ਮਾਹਿਲਪੁਰ, 1 ਜੂਨ - ਡੇਰਾ ਬਿਸ਼ਨਪੁਰੀ ਪਿੰਡ ਨੰਗਲ ਖੁਰਦ ਨੇੜੇ ਮਾਹਿਲਪੁਰ ਵਿਖੇ ਸ਼੍ਰੀਮਾਨ 108 ਸੰਤ ਮਾਨ ਸਿੰਘ ਸੰਤ ਰਾਮ ਸਿੰਘ ਜੀ ਦੀ ਸਲਾਨਾ ਬਰਸੀ 4 ਜੂਨ ਦਿਨ ਮੰਗਲਵਾਰ ਨੂੰ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਈ ਜਾ ਰਹੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਅਸਥਾਨ ਦੇ ਮੁੱਖ ਸੰਚਾਲਕ ਮਹੰਤ ਬਿਕਰਮਜੀਤ ਸਿੰਘ ਚੇਲਾ ਮਹੰਤ ਰਾਮ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਲਾਨਾ ਸਮਾਗਮ ਦੇ ਸੰਬੰਧ ਵਿੱਚ 2 ਜੂਨ ਨੂੰ ਡੇਰੇ ਵਿਖੇ 10 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। ਜਿਨਾਂ ਦੇ ਭੋਗ 4 ਜੂਨ ਨੂੰ ਪੈਣਗੇ।  ਉਪਰੰਤ ਗੁਰਮਤਿ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਹੋਵੇਗਾ, ਜਿਸ ਵਿੱਚ ਪਹੁੰਚ ਰਹੇ ਰਾਗੀ ਸਿੰਘ ਅਤੇ ਮਹਾਂਪੁਰਸ਼ ਸੰਗਤਾਂ ਨੂੰ ਕਥਾ ਕੀਰਤਨ ਤੇ ਪ੍ਰਵਚਨਾਂ ਰਾਹੀਂ ਮਹਾਂਪੁਰਸ਼ਾਂ ਦੇ ਪਰਉਪਕਾਰੀ ਜੀਵਨ ਤੋਂ ਜਾਣੂ ਕਰਵਾਉਣਗੇ। ਉਹਨਾਂ ਦੱਸਿਆ ਕਿ ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ ਦੰਦ ਦਿੱਤੇ ਜਾਣਗੇ ਅਤੇ ਫਰੀ ਮੈਡੀਕਲ ਕੈਂਪ ਵੀ ਲੱਗੇਗਾ। 
ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਦਾ ਮੁੱਖ ਮਨੋਰਥ ਜਿੱਥੇ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਹੋਏ ਉਹਨਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦਾ ਪ੍ਰਣ ਕਰਨਾ ਹੈ। ਉਸ ਦੇ ਨਾਲ ਹੀ ਸੰਗਤਾਂ ਨੂੰ ਸਚਿਆਈ ਤੇ ਮਾਰਗ ਤੇ ਚੱਲਣ ਦਾ ਉਪਦੇਸ਼ ਦੇਣਾ ਵੀ ਹੈ। ਇਸ ਮੌਕੇ ਗੁਰੂ ਦੇ ਲੰਗਰ ਅਤੁਟ ਚੱਲਣਗੇ। ਸੰਤ ਬਾਬਾ ਵਿਕਰਮਜੀਤ ਸਿੰਘ ਜੀ ਨੇ ਇਸ ਮੌਕੇ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਉਨਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਪਿੰਡ ਵੱਡੇ ਨੰਗਲ ਤੋਂ   ਸੁਆਮੀ ਜੀ ਵੱਲੋਂ ਲਗਾਏ ਜਾ ਰਹੇ ਮੁਫਤ ਮੈਡੀਕਲ ਕੈਂਪ ਦਾ ਲਾਭ ਉਠਾਉਣ ਦੀ ਬੇਨਤੀ ਵੀ ਕੀਤੀ।