
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ।
ਨਵਾਂਸ਼ਹਿਰ - ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਪ੍ਰਿਆ ਸੂਦ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਣਯੋਗ ਕਮਲਦੀਪ ਸਿੰਘ ਧਾਲੀਵਾਲ ਸੀ ਜੇ ਐਮ ਕਮ ਸੈਕਟਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ ਸੰਧੂ ਹਸਪਤਾਲ ਨਵਾਂਸ਼ਹਿਰ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ।
ਨਵਾਂਸ਼ਹਿਰ - ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਪ੍ਰਿਆ ਸੂਦ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਣਯੋਗ ਕਮਲਦੀਪ ਸਿੰਘ ਧਾਲੀਵਾਲ ਸੀ ਜੇ ਐਮ ਕਮ ਸੈਕਟਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ ਸੰਧੂ ਹਸਪਤਾਲ ਨਵਾਂਸ਼ਹਿਰ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ।ਜਿਸ ਦੌਰਾਨ ਮਾਣਯੋਗ ਕਮਲਦੀਪ ਸਿੰਘ ਧਾਲੀਵਾਲ ਸੀ ਜੇ ਐਮ ਸਾਹਿਬ ਨੇ ਸੰਬੋਧਨ ਕਰਦਿਆਂ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਅਤੇ ਤੰਬਾਕੂ ਸੇਵਨ ਕਰਨ ਨਾਲ ਉੱਜੜ ਰਹੇ ਪਰਿਵਾਰਾਂ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਇਸ ਦੇ ਸੇਵਨ ਤੋਂ ਬਚਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਹਸਪਤਾਲ ਦੇ ਡਾਕਟਰ ਜੇ ਐੱਸ ਸੰਧੂ ਹੋਰਾਂ ਤੰਬਾਕੂ ਖਾਣ ਜਾਂ ਸਿਗਰਟ ਬੀੜੀ ਪੀਣ ਨਾਲ ਜਿੱਥੇ ਇਸਦੀ ਵਰਤੋਂ ਕਰਨ ਵਾਲ਼ਾ ਛੇਤੀ ਬੀਮਾਰੀਆਂ ਦੀ ਗਿਰਫ਼ਤ ਵਿੱਚ ਆ ਜਾਂਦਾ ਹੈ ਉੱਥੇ ਪਰਿਵਾਰ ਵਿੱਚ ਜਾਂ ਕੋਲ਼ ਖੜਨ ਵਾਲੇ ਵਿਅਕਤੀ ਵੀ ਇਸਦੇ ਮਾੜੇ ਪ੍ਰਭਾਵਾਂ ਤੋਂ ਬਚ ਨਹੀਂ ਸਕਦੇ। ਉਹਨਾਂ ਦੱਸਿਆ ਕਿ ਤੰਬਾਕੂ ਖਾਣ ਪੀਣ ਵਾਲਿਆਂ ਦੀ ਮੌਤਾਂ ਦੀ ਗਿਣਤੀ ਸਾਲ ਵਿੱਚ ਲੱਖਾਂ ਵਿੱਚ ਹੈ। ਸਟੇਜ ਦਾ ਸੰਚਾਲਨ ਪੀ ਐੱਲ ਵੀ ਦੇਸ ਰਾਜ ਬਾਲੀ ਨੇ ਕੀਤਾ।ਇਸ ਮੌਕੇ ਮਾਣਯੋਗ ਜੱਜ ਸਾਹਿਬ ਨੇ ਸੰਧੂ ਹਸਪਤਾਲ ਦੁਆਰਾ ਤਿਆਰ ਕੀਤਾ ਤੰਬਾਕੂ ਰਹਿਤ ਪੋਸਟਰ ਵੀ ਜਾਰੀ ਕੀਤਾ।ਇਸ ਸੈਮੀਨਾਰ ਵਿੱਚ ਡਾਕਟਰ ਜੇ ਐੱਸ ਸੰਧੂ, ਡਾਕਟਰ ਗੁਰਜੀਤ ਕੌਰ ਸੰਧੂ, ਪ੍ਰੋਫੈਸਰ ਜੀ ਐੱਸ ਸੰਧੂ, ਡਾਕਟਰ ਐੱਲ ਆਰ ਬੱਧਣ ਤੋਂ ਇਲਾਵਾ ਪੀ ਐੱਲ ਵੀ ਵਾਸਦੇਵ ਪਰਦੇਸੀ,ਦੇਸ ਰਾਜ ਬਾਲੀ, ਰੋਹਿਤ ਜਾਂਗੜਾ,ਸਾਗਰ ਘਈ, ਸੁਖਵਿੰਦਰ ਸਿੰਘ, ਅਤੇ ਪਤਵੰਤੇ ਹਾਜਰ ਸਨ। ਹਸਪਤਾਲ ਵਲੋਂ ਮਾਣਯੋਗ ਜੱਜ ਸਾਹਿਬ ਨੂੰ ਯਾਦ ਨਿਸ਼ਾਨੀ ਦੇਕੇ ਸਨਮਾਨਿਤ ਕੀਤਾ ਗਿਆ।
