
ਕਾਂਗਰਸ ਦੇਸ਼ ਅਤੇ ਸੰਵਿਧਾਨ ਦੋਹਾਂ ਨੂੰ ਬਚਾਉਣ ਲਈ ਲੜਾਈ ਲੜ ਰਹੀ ਹੈ - ਰਾਜਾ ਵੜਿੰਗ
ਲੁਧਿਆਣਾ - ਹਲਕਾ ਗਿੱਲ ਦੇ ਪਿੰਡ ਪ੍ਰਤਾਪਸਿੰਘ ਵਾਲਾ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਇੰਦਰਜੀਤ ਸਿੰਘ ਬਰਾੜ, ਕੁਲਦੀਪ ਸਿੰਘ ਖੰਗੂੜਾ ਸਰਪੰਚ ਬਾਰਨਹਾੜਾ, ਨਰਿੰਦਰ ਸਿੰਘ ਸਾਬਕਾ ਸਰਪੰਚ ਤਲਵਾੜਾ, ਆਦਿ ਪੰਚਾਇਤਾਂ ਦੀ ਅਗਵਾਈ 'ਚ ਹੋਏ ਵੱਡੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਦੇਸ਼ ਅਤੇ ਸੰਵਿਧਾਨ ਦੋਹਾਂ ਨੂੰ ਬਚਾਉਣ ਲਈ ਲੜਾਈ ਲੜ ਰਹੀ ਹੈ।
ਲੁਧਿਆਣਾ - ਹਲਕਾ ਗਿੱਲ ਦੇ ਪਿੰਡ ਪ੍ਰਤਾਪਸਿੰਘ ਵਾਲਾ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਇੰਦਰਜੀਤ ਸਿੰਘ ਬਰਾੜ, ਕੁਲਦੀਪ ਸਿੰਘ ਖੰਗੂੜਾ ਸਰਪੰਚ ਬਾਰਨਹਾੜਾ, ਨਰਿੰਦਰ ਸਿੰਘ ਸਾਬਕਾ ਸਰਪੰਚ ਤਲਵਾੜਾ, ਆਦਿ ਪੰਚਾਇਤਾਂ ਦੀ ਅਗਵਾਈ 'ਚ ਹੋਏ ਵੱਡੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਦੇਸ਼ ਅਤੇ ਸੰਵਿਧਾਨ ਦੋਹਾਂ ਨੂੰ ਬਚਾਉਣ ਲਈ ਲੜਾਈ ਲੜ ਰਹੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਕੋਈ ਇੱਕ ਨਵਾਂ ਸਕੂਲ, ਨਵੀਂ ਸੜਕ, ਹਸਪਤਾਲ ਤਾਂ ਦੂਰ ਦੀ ਗੱਲ, ਕੋਈ ਨਵੀਂ ਧਰਮਸ਼ਾਲਾ ਹੀ ਬਣਾਈ ਹੋਈ ਦਿਖਾ ਦੇਣ। ਰਾਜਾ ਵੜਿੰਗ ਨੇ ਕਿਹਾ ਕਿ ਟੈਕਸ ਦੁਆਰਾ ਇਕੱਠਾ ਕੀਤਾ ਪੰਜਾਬ ਵਾਸੀਆਂ ਦਾ ਪੈਸਾ ਦੂਜੀਆਂ ਸਟੇਟਾਂ ਵਿੱਚ ਖਰਚਿਆ ਜਾ ਰਿਹਾ ਹੈ। ਇਸ ਮੌਕੇ ਵੱਡੇ ਇਕੱਠ ਨੇ ਹੱਥ ਖੜ੍ਹੇ ਕਰਕੇ ਵਿਸ਼ਵਾਸ਼ ਦਵਾਇਆ ਕਿ ਉਹ ਉਮੀਦਵਾਰ ਰਾਜਾ ਵੜਿੰਗ ਨੂੰ ਵੱਡੀ ਲੀਡ ਨਾਲ ਜਿਤਾਉਣੇ। ਇਸ ਮੌਕੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਮੇਜਰ ਸਿੰਘ ਮੁੱਲਾਪੁਰ ਪ੍ਰਧਾਨ ਲੁਧਿਆਣਾ ਦਿਹਾਤੀ, ਮਨਜੀਤ ਸਿੰਘ ਹੰਬੜਾ, ਮਲਕੀਤ ਸਿੰਘ ਪ੍ਰਤਾਪ ਸਿੰਘ ਵਾਲਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਬਾਦਸ਼ਾਹ ਸਿੰਘ ਦਿਓਲ, ਬਲਵੀਰ ਸਿੰਘ ਬਾੜੇਵਾਲ ਮਨਦੀਪ ਸਿੰਘ ਸਰਪੰਚ ਚੂਹੜਪੁਰ, ਹਰਦੇਵ ਸਿੰਘ ਲਾਦੀਆਂ, ਬਿੱਟੂ ਬੱਗੇ, ਸੰਤੋਖ ਸਿੰਘ ਬੋਪਾ ਰਾਏ ਪ੍ਰਤਾਪ ਸਿੰਘ ਵਾਲਾ, ਮਾਸਟਰ ਸੁਰਿੰਦਰ ਸਿੰਘ ਛਿੰਦਾ, ਜਸਵਿੰਦਰ ਸਿੰਘ ਬਿੱਟੂ ਅਨਮੋਲ ਪ੍ਰੋਪਰਟੀ ਧਰਮਿੰਦਰ ਸਿੰਘ ਗੋਰਖਾ, ਭਾਈ ਬਾਲਾ ਨਗਰੀ ਗੁਰਪ੍ਰੀਤ ਸਿੰਘ ਗੋਗੀ, ਬਲਵੀਰ ਸਿੰਘ ਬੜੈਚ, ਅਸਮਨੀ ਸ਼ਰਮਾ ਜਨਰਲ ਸੈਕਟਰੀ, ਸਤੀਸ਼ ਕੁਮਾਰ, ਦੀਪ ਅਰੋੜਾ, ਕੀਰਤਨ ਸਿੰਘ, ਮਨਜੀਤ ਸਿੰਘ ਸਿੰਘਪੁਰਾ, ਨਾਇਬ ਸਿੰਘ,ਲਵਜੀਤ ਸਿੰਘ, ਅਨੁਰਾਗ, ਦਵਿੰਦਰ ਸਿੰਘ ਸੈਣੀ, ਮਾਨਵ ਸ਼ਰਮਾ, ਪ੍ਰਿੰਸ, ਸੋਮ ਆਦਿ ਹਾਜ਼ਰ ਸਨ।
