ਪੰਜਾਬ ਸਰਕਾਰ ਕਿਸਾਨਾਂ ਅਤੇ ਸਮਾਜ ਦੇ ਹਰ ਵਰਗ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਯਤਨਸ਼ੀਨ ---- ਸੁਖਵਿੰਦਰ ਸਿੰਘ ਮੁੱਗੋਵਾਲ
ਮਾਹਿਲਪੁਰ, - ਸਰਦਾਰ ਸੁਖਵਿੰਦਰ ਸਿੰਘ ਮੁੱਗੋਵਾਲ ਸਾਬਕਾ ਸਰਪੰਚ ਪਿੰਡ ਮੁੱਗੋਵਾਲ ਜੁਆਇੰਟ ਸੈਕਟਰੀ ਕਿਸਾਨ ਵਿੰਗ ਆਮ ਆਦਮੀ ਪਾਰਟੀ ਪੰਜਾਬ ਨੇ ਅੱਜ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਕੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਮੇਸ਼ਾ ਹੀ ਯਤਨਸ਼ੀਲ ਰਹੀ ਹੈ।

ਉਹਨਾਂ ਕਿਹਾ ਕਿ ਸਰਕਾਰ ਵੱਲੋਂ ਖੇਤੀਬਾੜੀ ਲਈ ਮੁਫਤ ਬਿਜਲੀ, ਫਸਲ ਦੀ 24 ਘੰਟੇ ਵਿੱਚ ਅਦਾਇਗੀ ਤੇ ਚੁਕਾਈ, ਮੰਡੀਆਂ 'ਚ ਫਸਲ ਤੇ ਕਿਸਾਨ ਲਈ ਪੁਖਤਾ ਪ੍ਰਬੰਧ, ਨਹਿਰੀ ਪਾਣੀ ਟੇਲਾਂ ਤੱਕ, ਗੰਨੇ ਦੇ ਭਾਅ ਪੂਰੇ ਦੇਸ਼ ਚੋਂ ਵੱਧ, ਗੰਨੇ ਦੇ ਬਕਾਏ ਦੀ ਪੂਰੀ ਅਦਾਇਗੀ ਦੇ ਨਾਲ ਨਾਲ ਸਰਕਾਰ ਨੇ ਖੇਤੀ ਕਈ ਸੂਏ ਤੇ ਖਾਲੇ ਪੱਕੇ ਕਰਵਾਏ, ਅੰਡਰ ਗਰਾਊਂਡ ਪਾਈਪਾਂ ਪਵਾਈਆਂ ਖੇਤੀ ਲਈ ਸੋਲਰ ਕਨੈਕਸ਼ਨ ਦੀ ਸ਼ੁਰੂਆਤ ਕੀਤੀ। ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਜਿੱਥੇ ਕਿਸਾਨਾਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਗਈਆਂ ਅਤੇ ਕੀਤੀਆਂ ਜਾ ਰਹੀਆਂ ਹਨ। ਉਸ ਦੇ ਨਾਲ ਹੀ ਸਮਾਜ ਦੇ ਹੋਰ ਵਰਗਾਂ ਦਾ ਜੀਵਨ ਪੱਧਰ ਵੀ ਉੱਚਾ ਚੁੱਕਣ ਲਈ ਸਰਕਾਰ ਨਹੀਂ ਹਮੇਸ਼ਾ ਹੀ ਯਤਨ ਜਾਰੀ ਰੱਖੇ।ਉਹਨਾਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਹੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ।