ਕਾਂਗਰਸ ਦੇ ਉਮੀਦਵਾਰ ਦੇ ਹੱਕ ਵਿੱਚ ਲਵ ਕੁਮਾਰ ਗੋਲਡੀ ਨੇ ਕੀਤਾ ਵੱਡਾ ਇਕੱਠ
ਗੜ੍ਹਸ਼ੰਕਰ - ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵਲੋਂ ਅੱਜ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ ਦੇ ਹੱਕ ਵਿੱਚ ਪਿੰਡ ਗੜ੍ਹੀ ਮਾਨਸੋਵਾਲ ਵਿਖੇ ਆਪਣੀ ਰਿਹਾਇਸ਼ ਵਿਖੇ ਇਕ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਚੋਣ ਰੈਲੀ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ ਵਲੋਂ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਗਈ।

ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਲਵ ਕੁਮਾਰ ਗੋਲਡੀ ਦੇ ਸਮੱਰਥਕਾਂ ਲਵ ਕੁਮਾਰ ਗੋਲਡੀ ਤੇ ਵਿਜੈ ਇੰਦਰ ਸਿੰਗਲਾ ਦੇ ਹੱਕ ਵਿੱਚ ਲਾਮਬੰਦੀ ਕਰਦਿਆਂ ਜਿੱਤ ਦਾ ਪੂਰਾ ਭਰੋਸਾ ਦਿੱਤਾ ਤੇ ਡੱਟ ਕੇ ਨਾਹਰੇਬਾਜੀ ਕੀਤੀ। ਉਹਨਾਂ ਕਿਹਾ ਕਿ ਉਹ ਇਕ ਇਕ ਵੋਟ ਸਿੰਗਲਾ ਦੇ ਹੱਕ ਵਿਚ ਪੁਆ ਕੇ ਉਹਨਾਂ ਨੂੰ ਲੋਕ ਸਭਾ ਵਿਚ ਜਰੂਰ ਭੇਜਣਗੇ। ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆ ਤੇ ਵਿਜੈ ਇੰਦਰ ਸਿੰਗਲਾ ਨੂੰ ਭਰੋਸਾ ਦਿੰਦਿਆ ਕਿਹਾ ਕਿ ਸਾਡੀ ਪਾਰਟੀ ਦੇ ਵਰਕਰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਉਹਨਾਂ ਦੀ ਜਿੱਤ ਵਾਸਤੇ ਅਹਿਮ ਰੋਲ ਅਦਾ ਕਰਨਗੇ। ਉਮੀਦਵਾਰ ਵਿਜੈ ਇੰਦਰ ਸਿੰਗਲਾ ਞੇ ਸੰਬੋਧਨ ਕਰਦਿਆ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੰਵਿਧਾਨ ਨੂੰ ਕਮਜੋਰ ਕਰਨ ਦੇ ਨਾਲ-ਨਾਲ ਅਗਨੀਵੀਰ ਯੋਜਨਾ ਅਤੇ ਕਿਸਾਨ ਵਿਰੋਧੀ ਫੈਸਲੇ ਲੈ ਰਹੀ ਹੈ।
ਜਿਸ ਨਾਲ ਦੇਸ਼ ਵਿੱਚ ਅਸ਼ਾਂਤੀ ਵਾਲਾ ਮਾਹੌਲ ਪੈਦਾ ਹੋ ਰਿਹਾ ਹੈ। ਭਾਜਪਾ ਦੀਆਂ ਇਹਨਾਂ ਗਲਤ ਸਕੀਮਾਂ ਨੂੰ ਰੋਕਣ ਤੇ ਸਮੁੱਚੇ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਦੇ ਵਿਕਾਸ ਲਈ ਲੋਕ ਉਹਨਾਂ ਦਾ ਸਹਿਯੋਗ ਕਰਕੇ ਜੇਤੂ ਬਣਾਉਣ ਵਿਚ ਆਪਣਾ ਯੋਗਦਾਨ ਦੇਣ। ਉਹਨਾਂ ਕਿਹਾ ਕਿ ਬਦਲਾਅ ਦਾ ਹੋਕਾ ਦੇ ਕੇ ਸੱਤਾ ਵਿੱਚ ਆਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਸ਼ਾ, ਮਾਇਨਿੰਗ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਜਿਹੜੇ ਲੋਕਾਂ ਨੇ ਬਦਲਾਅ ਲਈ ਵੋਟਾਂ ਪਾਈਆਂ ਸਨ ਅੱਜ ਉਹ ਲੋਕ ਇਹਨਾਂ ਤੋਂ ਬਦਲਾਅ ਚਾਹੁੰਦੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਵਰਕਰਾਂ ਤੇ ਸਮੱਰਥਕਾਂ ਵਲੋਂ ਪਤਵੰਤਿਆਂ ਸਮੇਤ ਹਾਜਰੀ ਲਗਵਾਈ ਗਈ।