
ਲੜਕੀਆਂ ਦਾ ਸਰੀਰਕ ਸੋਸ਼ਣ ਕਰਨ ਦੇ ਦੋਸ਼ ਹੇਠ ਅਖੌਤੀ ਸਾਧੂ ਗ੍ਰਿਫਤਾਰ 5 ਦਿਨ ਦੇ ਪੁਲੀਸ ਰਿਮਾਂਡ ਤੇ
ਖਰੜ, 4 ਅਕਤੂਬਰ - ਖਰੜ ਪੁਲੀਸ ਨੇ ਇੱਕ ਅਖੌਤੀ ਸਾਧ ਬਾਬੇ ਖਿਲਾਫ ਲੜਕੀ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਹੇਠ ਅਖੌਤੀ ਸਾਧ ਬਾਬਾ ਸੁਰਿੰਦਰ ਟੰਡਵਾਲ ਉਰਫ ਗਣੇਸ਼ ਨਾਥ ਨੂੰ ਗ੍ਰਿਫਤਾਰ ਕੀਤਾ ਹੈ।
ਖਰੜ ਪੁਲੀਸ ਨੇ ਇੱਕ ਅਖੌਤੀ ਸਾਧ ਬਾਬੇ ਖਿਲਾਫ ਲੜਕੀ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਹੇਠ ਅਖੌਤੀ ਸਾਧ ਬਾਬਾ ਸੁਰਿੰਦਰ ਟੰਡਵਾਲ ਉਰਫ ਗਣੇਸ਼ ਨਾਥ ਨੂੰ ਗ੍ਰਿਫਤਾਰ ਕੀਤਾ ਹੈ।
ਖਰੜ ਦੇ ਡੀ ਐਸ ਪੀ ਸz. ਕਰਨ ਸਿੰਘ ਸੰਧੂ ਨੇ ਦੱਸਿਆ ਕਿ ਪੁਲੀਸ ਨੂੰ ਉਕਤ ਅਖੌਤੀ ਸਾਧ ਬਾਬੇ ਖਿਲਾਫ ਲੜਕੀ ਦਾ ਸਰੀਰਕ ਸ਼ੋਸ਼ਣ ਕਰਨ ਸੰਬੰਧੀ ਸ਼ਿਕਾਇਤ ਮਿਲਣ ਤੇ ਥਾਣਾ ਸਦਰ ਖਰੜ ਦੇ ਮੁੱਖ ਅਫਸਰ ਇੰਸਪੈਕਟਰ ਜਗਜੀਤ ਸਿੰਘ ਵੱਲੋਂ ਇਸ ਵਿਅਕਤੀ ਦੇ ਖਿਲਾਫ ਆਈ ਪੀ ਸੀ ਦੀ ਧਾਰਾ 342, 376, 506 ਅਤੇ ਆਈ ਟੀ ਐਕਟ ਦੀ ਧਾਰਾ 66 ਈ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਅਖੌਤੀ ਸਾਧ ਬਾਬਾ ਸੁਰਿੰਦਰ ਟੰਡਵਾਲ ਉਰਫ ਗਣੇਸ਼ ਨਾਥ (ਵਾਸੀ ਰਾਜਸਥਾਨ) ਵੱਲੋਂ ਪੀੜਤਾ ਨੂੰ ਸ਼ੋਸਲ ਮੀਡੀਆ ਤੇ ਬਹਿਲਾ ਫੁਸਲਾ ਕੇ ਅਸ਼ਲੀਲ ਵੀਡੀਓ ਰਿਕਾਰਡ ਕਰਨ, ਮਜਬੂਰੀ ਦਾ ਫਾਇਦਾ ਉਠਾ ਕੇ ਉਸ ਨਾਲ ਦੁਸ਼ਕਰਮ/ਸਰੀਰਕ ਸ਼ੋਸ਼ਣ ਕਰਨ ਅਤੇ ਕਿਸੇ ਨੂੰ ਨਾ ਦੱਸਣ ਸਬੰਧੀ ਧਮਕੀਆਂ ਦੇਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਮਾਮਲਾ ਦਰਜ ਹੋਣ ਉਪਰੰਤ ਪੁਲੀਸ ਪਾਰਟੀ ਵੱਲੋਂ ਇਸ ਵਿਅਕਤੀ ਨੂੰ ਉਧੋਪੁਰ, ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰਕੇ ਉਸਦਾ 5 ਦਿਨ ਦਾ ਪੁਲੀਸ ਰਿਮਾਡ ਹਾਸਿਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਵਿਅਕਤੀ ਭੋਲੀਆਂ ਭਾਲੀਆਂ ਲੜਕੀਆਂ ਨੂੰ ਕਾਲਾ ਜਾਦੂ ਅਤੇ ਟੂਣੇ ਨਾਲ ਡਰਾ ਕੇ ਆਪਣੇ ਵਸ ਵਿੱਚ ਕਰਕੇ ਉਨ੍ਹਾਂ ਨਾਲ ਦੁਸ਼ਕਰਮ ਕਰਦਾ ਸੀ ਅਤੇ ਜਾਦੂ ਟੂਣੇ ਦੇ ਨਾਮ ਤੇ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਦਾ ਸੀ। ਉਹਨਾਂ ਦੱਸਿਆ ਕਿ ਇਸ ਵਿਅਕਤੀ ਦੇ ਖਿਲਾਫ ਪਹਿਲਾ ਵੀ ਕਈ ਮਾਮਲ ਦਰਜ ਹਨ।
