
ਐਨ. ਸੀ. ਸੀ. ਆਰਮੀ ਵਿੰਗ ਵੱਲੋਂ ਪਟੇਲ ਕਾਲਜ ਵਿਖੇ ਇੱਕ ਰੋਜ਼ਾ ਹਥਿਆਰ ਟ੍ਰੈਨਿੰਗ ਕੈਂਪ ਦਾ ਆਯੋਜਨ
ਰਾਜਪੁਰਾ, 28 ਜਨਵਰੀ– ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ 5 ਪੰਜਾਬ ਬਟਾਲੀਅਨ ਐਨ. ਸੀ. ਸੀ. ਵੱਲੋਂ ਰੋਜ਼ਾ ਹਥਿਆਰ ਟ੍ਰੈਨਿੰਗ ਦਾ ਆਯੋਜਨ ਕੀਤਾ ਗਿਆ।
ਰਾਜਪੁਰਾ, 28 ਜਨਵਰੀ– ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ 5 ਪੰਜਾਬ ਬਟਾਲੀਅਨ ਐਨ. ਸੀ. ਸੀ. ਵੱਲੋਂ ਰੋਜ਼ਾ ਹਥਿਆਰ ਟ੍ਰੈਨਿੰਗ ਦਾ ਆਯੋਜਨ ਕੀਤਾ ਗਿਆ।
ਸੀ. ਸੀ. ਪਟਿਆਲਾ ਦੇ ਏ. ਐਨ. ਓ. ਲੈਫਟੀਨੈਂਟ ਡਾ. ਜੈਦੀਪ ਸਿੰਘ ਅਤੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਦੀ ਅਗਵਾਈ ਵਿੱਚ ਇੱਕ ਕਾਲਜ ਦੇ ਬੁਲਾਰੇ ਨੇ ਦੱਸਿਆ ਕਿ ਇਸ ਟ੍ਰੈਨਿੰਗ ਵਿੱਚ ਪਟਿਆਲਾ ਤੋਂ ਉੱਚੇਚੇ ਤੌਰ ਤੇ ਪਹੁੰਚੇ ਸ਼ੌਰਿਆ ਚੱਕਰ ਅਵਾਰਡੀ ਸੂਬੇਦਾਰ ਸੁਖਰਾਜ ਸਿੰਘ, ਸੀ. ਐਚ. ਐੱਮ. ਮਨੋਜ ਕੁਮਾਰ ਅਤੇ 4 ਪੀ. ਆਈ. ਸਟਾਫ ਵਲੋਂ ਪਹਿਲਾਂ ਐਨ. ਸੀ. ਸੀ. ਕੈਡੇਟਾਂ ਨੂੰ ਡਰਿੱਲ ਕਰਵਾਈ ਗਈ ਅਤੇ ਫਿਰ ਏ. ਕੇ. 47 ਅਤੇ ਹੋਰ ਹਥਿਆਰਾਂ ਨੂੰ ਚਲਾਉਣ, ਖੋਲਣ ਅਤੇ ਫਿਰ ਜੋੜਣ ਦੇ ਤਰੀਕਿਆਂ ਦੇ ਨਾਲ ਨਾਲ ਮੈਪ ਦੀ ਵਰਤੋਂ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਕੈਂਪ ਵਿੱਚ ਪਟੇਲ ਕਾਲਜ ਦੇ ਐਨ. ਸੀ. ਸੀ. ਕੈਡੇਟਾਂ ਤੋਂ ਇਲਾਵਾ ਸਰਕਾਰੀ ਆਈ. ਟੀ. ਆਈ. ਅਤੇ ਸਵਾਇਟ ਕਾਲਜ ਰਾਜਪੁਰਾ ਦੇ ਐਨ. ਸੀ. ਸੀ. ਕੈਡੇਟ ਵੀ ਸ਼ਾਮਿਲ ਹੋਏ।
ਇਸ ਮੌਕੇ ਡਾਇਰੈਕਟਰ ਰਾਜੀਵ ਬਾਹੀਆ, ਰਜਿਸਟਰਾਰ ਡਾ. ਸ਼ੇਰ ਸਿੰਘ, ਡਾ. ਮਨਦੀਪ ਕੌਰ, ਡਾ. ਵੰਦਨਾ ਗੁਪਤਾ ਅਤੇ ਕੋਚ ਹਰਪ੍ਰੀਤ ਸਿੰਘ ਨੇ ਵੀ ਸ਼ਿਰਕਤ ਕੀਤੀ।
