ਖਾਲਸਾ ਕਾਲਜ ਮਾਹਿਲਪੁਰ ਵਿੱਚ ਨਵੇਂ ਕੋਰਸਾਂ ਨਾਲ ਵਿਦਿਆਰਥੀਆਂ ਦੇ ਦਾਖਿਲੇ ਸ਼ੁਰੂ

ਮਾਹਿਲਪੁਰ, 24 ਮਈ- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਨਤਾ ਪ੍ਰਾਪਤ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਸੈਸ਼ਨ 2024-25 ਲਈ ਵਿਦਿਆਰਥੀਆਂ ਦੇ ਦਾਖਿਲੇ ਸ਼ੁਰੂ ਹੋ ਗਏ ਹਨ ਜਿਸ ਸਬੰਧੀ ਕਾਲਜ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ ਵਿਸ਼ੇਸ਼ ਦਾਖਿਲਾ ਸੈੱਲ ਸਥਾਪਿਤ ਕੀਤਾ ਗਿਆ ਹੈ।

ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਪਿ੍ਰੰਸੀਪਲ ਡਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਕਾਲਜ  ਵਿੱਚ ਗਰੈਜੂਏਟ ਅਤੇ ਪੋਸਟ ਗਰੈਜੂਏਟ ਦੇ ਰਵਾਇਤੀ ਕੋਰਸਾਂ ਦੇ ਨਾਲ ਨਾਲ ਬੀਐੱਸਸੀ ਡੈਟਾ ਅਨੈਲਟਿਕਸ, ਬੀਬੀਏ ਬੈਂਕਿੰਗ ਐਂਡ ਇੰਸ਼ੋਰੈਂਨਸ, ਬੀਏ ਆਨਰਸ ਇਨ ਜਰਨਲਿਜ਼ਮ ਐਂਡ ਮੀਡੀਆ ਸਟੱਡੀ ਅਤੇ ਬੀਐੱਸਸੀ ਮੈਡੀਕਲ ਲੈਬ ਟੈਕਨੋਲੋਜੀ ਦੇ ਨਵੇਂ ਕੋਰਸ ਆਰੰਭ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਕਾਲਜ ਵਿੱਚ ਵਿਸ਼ੇਸ਼ ਦਾਖਿਲਾ ਅਤੇ ਕਾਉਂਸਲਿੰਗ ਸੈੱਲ ਸਥਾਪਿਤ ਕੀਤਾ ਗਿਆ ਹੈ ਜਿੱਥੇ ਪੁੱਜ ਕੇ ਵਿਦਿਆਰਥੀ ਵੱਖ ਵੱਖ ਕੋਰਸਾਂ ਵਿੱਚ ਦਾਖਿਲ ਹੋਣ ਸਬੰਧੀ ਜਾਣਕਾਰੀ ਹਾਸਿਲ ਕਰ ਸਕਦੇ ਹਨ। ਇਸ ਮੌਕੇ ਸੈੱਲ ਦੇ ਕਨਵੀਨਰ ਡਾ. ਵਰਿੰਦਰ ,ਡਾ ਕੋਮਲ ਬੱਧਨ, ਪ੍ਰੋ ਦਵਿੰਦਰ ਠਾਕੁਰ, ਡਾ ਰਜਿੰਦਰ ਪ੍ਰਸਾਦ ਅਤੇ ਪ੍ਰੋ  ਮਨਪ੍ਰੀਤ ਕੌਰ ਸਮੇਤ ਦਾਖਿਲਾ ਲੈਣ ਵਾਲੇ ਵਿਦਿਆਰਥੀ ਹਾਜਰ ਸਨ।