ਬੱਸ ਸਟੈਂਡ ਮਾਹਿਲਪੁਰ ’ਚ ਵੋਟਰ ਜਾਗਰੂਕਤਾ ਸਬੰਧੀ ਕੈਂਪ ’ਚ ਦਿਵਾਈ ਗਈ ਗਰੀਨ ਇਲੈਕਸ਼ਨ ਦੀ ਸਹੁੰ
ਗੜ੍ਹਸ਼ੰਕਰ - ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਦੇ ਨਿਰਦੇਸ਼ਾਂ ਅਤੇ ਐਸ.ਡੀ.ਐਮ ਗੜ੍ਹਸ਼ੰਕਰ ਸ਼ਿਵਰਾਜ ਸਿੰਘ ਬੱਲ ਦੀ ਅਗਵਾਈ ਵਿਚ ਬੱਸ ਸਟੈਂਡ ਮਾਹਿਲਪੁਰ ਵਿਚ ਵੋਟਰ ਜਾਗਰੂਕਤਾ ਸਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਦੌਰਾਨ ਜਿਥੇ ਵੋਟਰਾਂ ਨੂੰ 1 ਜੂਨ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ, ਉਥੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਸਬੰਧੀ ਸਹੁੰ ਵੀ ਚੁਕਾਈ ਗਈ।

ਇਸ ਜਾਗਰੂਕਤਾ ਮੁਹਿੰਮ ਤਹਿਤ ਡੀ.ਏ.ਵੀ ਕਾਲਜ ਗੜ੍ਹਸ਼ੰਕਰ ਅਤੇ ਸਾਈਂ ਕਾਲਜ ਸਰਦੂਲਾਪੁਰ ਵੱਲੋਂ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਿਸ ਦਾ ਥੀਮ ਗਰੀਨ ਇਲੈਕਸ਼ਨ, ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨਾ ਅਤੇ ਨੈਤਿਕ ਵੋਟਿੰਗ ਸੀ। ਇਸ ਮੌਕੇ ਸਾਰਿਆਂ ਨੇ ਸਹੁੰ ਵੀ ਚੁੱਕੀ ਕਿ ਉਹ ਆਪਣੇ ਵੋਟ ਦੀ ਜ਼ਰੂਰ ਵਰਤੋਂ ਕਰਨਗੇ ਅਤੇ ਚੋਣਾਂ ਦੌਰਾਨ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਹੀਂ ਕਰਨਗੇ। ਇਸ ਮੌਕੇ ਈ.ਓ ਰਾਜੀਵ ਸਰੀਨ, ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ ਬਲਵਿੰਦਰ ਸਿੰਘ, ਸਵੀਪ ਨੋਡਲ ਅਫ਼ਸਰ ਸੋਹਣ ਲਾਲ ਵੀ ਮੌਜੂਦ ਸਨ।