ਕਾਂਗਰਸ ਦੇ ਸੀਨੀਅਰ ਆਗੂ ਅਮਰਪ੍ਰੀਤ ਸਿੰਘ ਮਿੰਟੂ ਲਾਲੀ ਵਲੋਂ ਪਿੰਡ ਦੇ ਵਿਅਕਤੀ ਨੂੰ ਕੁੱਟਣ ਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਲੱਗੇ ਦੋਸ਼ ।

ਗੜ੍ਹਸ਼ੰਕਰ 23 ਦਸੰਬਰ - ਬੀਤੀ ਦਿਨੀਂ ਦੇਰ ਰਾਤ ਨੂੰ ਪਿੰਡ ਕੋਟ ਫਤੂਹੀ ਦੇ ਵਿਅਕਤੀ ਨੂੰ ਕਾਂਗਰਸ ਦੇ ਸੀਨੀਅਰ ਆਗੂ ਵਲੋਂ ਕੁੱਟਮਾਰ ਕਰਨ ਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼ ਲੱਗੇ।

ਗੜ੍ਹਸ਼ੰਕਰ 23 ਦਸੰਬਰ - ਬੀਤੀ ਦਿਨੀਂ ਦੇਰ ਰਾਤ ਨੂੰ ਪਿੰਡ ਕੋਟ ਫਤੂਹੀ ਦੇ ਵਿਅਕਤੀ ਨੂੰ ਕਾਂਗਰਸ ਦੇ ਸੀਨੀਅਰ ਆਗੂ ਵਲੋਂ ਕੁੱਟਮਾਰ ਕਰਨ ਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼ ਲੱਗੇ। 
ਜਾਣਕਾਰੀ ਦਿੰਦਿਆ ਜੇਰੇ ਇਲਾਜ ਨਰਿੰਦਰ ਸਿੰਘ ਪੁੱਤਰ ਜੁਗਿੰਦਰ ਸਿੰਘ ਵਾਸੀ ਕੋਟਫਤੂਹੀ ਨੇ ਦੱਸਿਆ ਕਿ ਉਹ ਬੀਤੀ ਦਿਨੀਂ ਰਾਤ ਨੂੰ ਆਪਣੇ ਕੰਮ ਤੋਂ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਸਕੂਟਰਾਂ ਦੀ ਦੁਕਾਨ ਉੱਤੇ ਨਸ਼ੇ ਦੀ ਹਾਲਤ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਨੌਜਵਾਨ ਆਗੂ ਅਮਰਪ੍ਰੀਤ ਸਿੰਘ ਲਾਲੀ ਉਥੇ ਖੜਾ ਸੀ ਤੇ ਵੱਲੋਂ ਆਪਣੇ ਚਾਰ ਸਾਥੀਆਂ ਨਾਲ ਉਸ ਦੇ ਉੱਪਰ ਬਿਨਾਂ ਕੁਝ ਪਿੱਛੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸਦੇ ਗੁਪਤ ਅੰਗਾਂ ਤੇ ਵੀ ਮਾਰਿਆ ਜਿਸ ਨਾਲ ਦਰਦ ਹੋਣੀ ਸ਼ੁਰੂ ਹੋ ਗਈ ਤੇ ਉਹ ਉਥੇ ਹੀ ਬੇਹੋਸ਼ ਹੋ ਕੇ ਡਿੱਗ ਪਿਆ ਅਤੇ ਉਸ ਨੇ ਦੱਸਿਆ ਕਿ ਲਾਲੀ ਨੇ ਉਸ ਦੀ ਜਾਤੀ ਖਿਲਾਫ਼ ਅਪਸ਼ਬਦ ਵੀ ਬੋਲੇ ਤੇ ਉਸ ਦੇ ਪਰਿਵਾਰ ਨੂੰ ਬੁਰਾ ਬੋਲਿਆ ਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। 
ਜਦੋਂ ਇਸ ਸਬੰਧੀ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਅਮਰਪ੍ਰੀਤ ਸਿੰਘ ਲਾਲੀ ਨਾਲ ਫ਼ੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਆਪਣੇ ਦੋਸਤ ਦੀ ਦੁਕਾਨ ਤੇ ਆਪਣੇ ਨਵੇਂ ਲਏ ਫ਼ੋਨ ਨੂੰ ਅਪਡੇਟ ਕਰ ਰਿਹਾਂ ਸੀ ਤੇ ਇਹ ਨਸ਼ੇ ਦੀ ਹਾਲਤ ਵਿੱਚ ਆਏ ਤੇ ਮੈਨੂੰ ਗਾਲੀ ਗਲੋਚ ਕਰਨ ਲੱਗ ਪਏ ਜਦੋਂ ਉਸ ਵਲੋਂ ਉਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਨਹੀਂ ਕਿਸੇ ਹੋਰ ਨੂੰ ਗਾਲ਼ਾਂ ਕੱਢ ਰਹੇ ਹਾਂ ਇਨਾ ਬੋਲ ਕੇ ਉਹ ਚਲੇ ਗਏ ਤੇ ਫ਼ਿਰ ਦੁਬਾਰਾ ਪੰਜ ਸੱਤ ਵਿਅਕਤੀਆਂ ਨੂੰ ਨਾਲ ਲੈਕੇ ਮੇਰੇ ਨਾਲ ਹੱਥੋਪਾਈ ਹੋਣ ਲੱਗ ਪਏ ਜਿਸ ਸਬੰਧੀ ਉਸ ਵਲੋਂ ਪੁਲਸ ਨੂੰ ਦਰਖ਼ਾਸਤ ਵੀ ਦਿੱਤੀ ਸੀ ਤੇ ਉਨ੍ਹਾਂ ਵਲੋਂ ਮਾਫ਼ੀ ਵੀ ਮੰਗੀ ਗਈ ਸੀ।
ਕਿ ਕਹਿਣਾ ਹੈ ਕੋਟਫਤੂਹੀ ਦੇ ਚੌਂਕੀ ਇੰਚਾਰਜ ਮੰਨਾ ਸਿੰਘ ਦਾ - ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਜਾਂਚ ਪੜਤਾਲ ਚੱਲ ਰਹੀ ਹੈ ਤੇ ਦੂਜੀ ਧਿਰ ਦੀ ਐਮ ਆਰ ਐਲ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।