108 ਸੰਤ ਬਾਜਾ ਰਾਮ ਮਹਾਰਾਜ ਜੀ ਦੀ ਸਾਲਾਨਾ ਬਰਸੀ 19 ਮਈ ਦਿਨ ਐਤਵਾਰ ਨੂੰ

ਮਾਹਿਲਪੁਰ, 15 ਮਈ - ਡੇਰਾ ਸੰਤ ਬਾਬਾ ਮੇਲਾ ਰਾਮ ਜੀ ਨੇੜੇ ਨਵਾਂ ਬੱਸ ਸਟੈਂਡ ਮਾਹਿਲਪੁਰ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 108 ਸੰਤ ਬਾਜਾ ਰਾਮ ਮਹਾਰਾਜ ਜੀ ਦੀ ਸਾਲਾਨਾ ਬਰਸੀ 19 ਮਈ ਦਿਨ ਐਤਵਾਰ ਨੂੰ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਈ ਜਾ ਰਹੀ ਹੈ।

ਮਾਹਿਲਪੁਰ, 15 ਮਈ - ਡੇਰਾ ਸੰਤ ਬਾਬਾ ਮੇਲਾ ਰਾਮ ਜੀ ਨੇੜੇ ਨਵਾਂ ਬੱਸ ਸਟੈਂਡ ਮਾਹਿਲਪੁਰ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 108 ਸੰਤ ਬਾਜਾ ਰਾਮ ਮਹਾਰਾਜ ਜੀ ਦੀ ਸਾਲਾਨਾ ਬਰਸੀ 19 ਮਈ ਦਿਨ ਐਤਵਾਰ ਨੂੰ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਅਸਥਾਨ ਦੇ ਮੁੱਖ ਸੰਚਾਲਕ ਸੰਤ ਬਾਬਾ ਹਰੀ ਓਮ ਮਹਾਰਾਜ ਜੀ ਨੇ ਦੱਸਿਆ ਕਿ ਬਰਸੀ ਸਮਾਗਮਾਂ ਨੂੰ ਮੁੱਖ ਰੱਖਦੇ ਹੋਏ 17 ਮਈ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ|
 ਜਿਨਾਂ ਦੇ ਭੋਗ 19 ਮਈ ਨੂੰ ਪੈਣਗੇ। ਪਾਠ ਦੇ ਭੋਗ ਤੋਂ ਬਾਅਦ ਕਥਾ ਕੀਰਤਨ ਅਤੇ ਧਾਰਮਿਕ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ 108 ਸੰਤ ਬਾਜਾ ਰਾਮ ਮਹਾਰਾਜ ਜੀ ਦੇ ਪਰਉਪਕਾਰੀ ਕਾਰਜਾਂ ਤੋਂ ਜਾਣੂ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਦਾ ਮੁੱਖ ਮਨੋਰਥ ਜਿੱਥੇ ਸੰਗਤਾਂ ਨੂੰ ਮਹਾਂਪੁਰਸ਼ਾਂ ਦੇ ਜੀਵਨ ਤੋਂ ਜਾਣੂ ਕਰਵਾਉਣਾ ਹੈ, ਉਸ ਦੇ ਨਾਲ ਹੀ ਉਹਨਾਂ ਨੂੰ ਸੇਵਾ- ਸਿਮਰਨ ਤੇ ਪਰਉਪਕਾਰੀ ਜ਼ਿੰਦਗੀ ਜਿਊਣ ਲਈ ਪ੍ਰੇਰਤ ਕਰਨਾ ਵੀ ਹੈ।ਇਸ ਮੌਕੇ ਗੁਰੂ ਕੇ ਲੰਗਰ ਤੋਂ ਚੱਲਣਗੇ।