ਪ੍ਰਨੀਤ ਕੌਰ ਦੀ ਮੌਜੂਦਗੀ ਵਿੱਚ ਕਈ ਪਰਿਵਾਰਾਂ ਨੇ ਫੜਿਆ ਭਾਜਪਾ ਦਾ ਪੱਲਾ

ਪਟਿਆਲਾ, 15 ਮਈ - ਡਕਾਲਾ ਇਲਾਕੇ ਦੇ ਪਿੰਡ ਬਠੋਈ ਖੁਰਦ ਦੇ ਦਸ ਪਰਿਵਾਰਾਂ ਨੇ ਪ੍ਰਨੀਤ ਕੌਰ ਦੀ ਹਾਜ਼ਰੀ ਵਿੱਚ ਅੱਜ ਭਾਜਪਾ ਦਾ ਪੱਲਾ ਫੜ ਲਿਆ। ਇਸ ਮੌਕੇ ਪਟਿਆਲਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਭਾਜਪਾ ਵਿੱਚ ਸ਼ਾਮਲ ਹੋਏ

ਪਟਿਆਲਾ, 15 ਮਈ - ਡਕਾਲਾ ਇਲਾਕੇ ਦੇ ਪਿੰਡ ਬਠੋਈ ਖੁਰਦ ਦੇ ਦਸ ਪਰਿਵਾਰਾਂ ਨੇ ਪ੍ਰਨੀਤ ਕੌਰ ਦੀ ਹਾਜ਼ਰੀ ਵਿੱਚ ਅੱਜ ਭਾਜਪਾ ਦਾ ਪੱਲਾ ਫੜ ਲਿਆ। ਇਸ ਮੌਕੇ ਪਟਿਆਲਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਭਾਜਪਾ ਵਿੱਚ ਸ਼ਾਮਲ ਹੋਏ ਪਰਿਵਾਰਾਂ ਅਤੇ ਖਾਸ ਕਰਕੇ ਮਹਿਲਾਵਾਂ ਨੂੰ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਅਤੇ ਕਿਹਾ ਕਿ ਮਹਿਲਾਵਾਂ ਦੇ ਚੋਣ ਪ੍ਰਚਾਰ ਵਿੱਚ ਅੱਗੇ ਆਉਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲ਼ੀ ਹੈ ਅਤੇ ਭਾਜਪਾ ਪਿੰਡ ਦਰ ਪਿੰਡ ਮਜ਼ਬੂਤ ਹੁੰਦੀ ਜਾ ਰਹੀ ਹੈ। 
ਇਨ੍ਹਾਂ ਮਹਿਲਾਵਾਂ ਨੇ  ਪ੍ਰਨੀਤ ਕੌਰ ਨੂੰ ਯਕੀਨ ਦਵਾਇਆ ਕਿ ਉਹ ਉਹਨਾਂ ਦੇ ਹੱਕ ਵਿੱਚ ਵੱਧ ਤੋਂ ਵੋਟਾਂ ਭੁਗਤਾਉਣ ਲਈ ਇਲਾਕੇ ਦੇ ਲੋਕਾਂ ਨੂੰ ਪ੍ਰੇਰਿਤ ਕਰਨਗੇ। ਇਸ ਮੌਕੇ ਪਲਵੀ ਸ਼ਰਮਾ, ਗਗਨਦੀਪ ਸ਼ਰਮਾ, ਸੀਮਾ ਰਾਣੀ, ਨੇਹਾ ਕੁਮਾਰੀ, ਜਸਵੀਰ ਕੌਰ, ਗੁਰਦਿਆਲ ਕੌਰ, ਰਣਜੀਤ ਕੌਰ, ਬਬਲੀ ਕੌਰ, ਜਸਵਿੰਦਰ ਕੌਰ, ਅਮਰੀਕ ਗਿਰ, ਲਵਪ੍ਰੀਤ ਗਿਰ, ਨਰੇਸ਼ ਕੁਮਾਰ, ਵਰਿੰਦਰ ਸ਼ਰਮਾ ਤੇ ਲਾਲਜੀਤ ਜਿੰਦਲ ਮੌਕੇ 'ਤੇ ਹਾਜ਼ਰ ਸਨ।