
ਪਿੰਡ ਮਜ਼ਾਰਾ ਡਿੰਗਰੀਆਂ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਮਹਿਲਾ ਸਭਾ ਵਰਕਸ਼ਾਪ ਸੈਮੀਨਾਰ ਲਗਾਇਆ ਗਿਆ
ਗੜ੍ਹਸ਼ੰਕਰ, 8 ਮਾਰਚ- ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਮਹਿਲਾ ਸਭਾ ਵਰਕਸ਼ਾਪ ਸੈਮੀਨਾਰ ਪਿੰਡ ਮੁਜ਼ਾਰਾ ਡਿੰਗਰੀਆਂ ਵਿਚ ਲਗਾਇਆ ਗਿਆ, ਸਰਪੰਚ ਦਲਜੀਤ ਕੌਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਸੈਮੀਨਾਰ ਦੌਰਾਨ ਬਾਲ ਵਿਕਾਸ ਸੁਪਰਵਾਈਜ਼ਰ ਮੈਡਮ ਨਛੱਤਰ ਕੌਰ, ਮੈਡਮ ਰਾਜਵਿੰਦਰ ਕੌਰ, ਸੀਐਚਓ ਮੈਡਮ ਸੁਨੀਲ ਕੁਮਾਰੀ, ਐਲੀਮੈਂਟਰੀ ਸਕੂਲ ਟੀਚਰ ਮੈਡਮ ਪਵਿੱਤਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਮੈਡਮ ਕਰਮਜੀਤ ਕੌਰ, ਸਰਕਾਰੀ ਸੀਨੀਅਰ
ਗੜ੍ਹਸ਼ੰਕਰ, 8 ਮਾਰਚ- ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਮਹਿਲਾ ਸਭਾ ਵਰਕਸ਼ਾਪ ਸੈਮੀਨਾਰ ਪਿੰਡ ਮੁਜ਼ਾਰਾ ਡਿੰਗਰੀਆਂ ਵਿਚ ਲਗਾਇਆ ਗਿਆ, ਸਰਪੰਚ ਦਲਜੀਤ ਕੌਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਸੈਮੀਨਾਰ ਦੌਰਾਨ ਬਾਲ ਵਿਕਾਸ ਸੁਪਰਵਾਈਜ਼ਰ ਮੈਡਮ ਨਛੱਤਰ ਕੌਰ, ਮੈਡਮ ਰਾਜਵਿੰਦਰ ਕੌਰ, ਸੀਐਚਓ ਮੈਡਮ ਸੁਨੀਲ ਕੁਮਾਰੀ, ਐਲੀਮੈਂਟਰੀ ਸਕੂਲ ਟੀਚਰ ਮੈਡਮ ਪਵਿੱਤਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਮੈਡਮ ਕਰਮਜੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜਾਰਾ ਡਿੰਗਰੀਆਂ, ਮੈਡਮ ਗੁਰਬਖਸ਼ ਕੌਰ ਰਿਟਾਇਰਡ ਟੀਚਰ, ਆਂਗਣਵਾੜੀ ਟੀਚਰ ਚਰਨਜੀਤ ਕੌਰ ਅਤੇ ਆਂਗਣਵਾੜੀ ਟੀਚਰ ਸ਼੍ਰੀਮਤੀ ਪਿੰਕੀ, ਆਸ਼ਾ ਵਰਕਰ ਸੁਖਵਿੰਦਰ ਕੌਰ ਹੈਲਥ ਵਰਕਰ, ਧਰਮਪਾਲ ਸਹਿਤ ਪੰਚ ਮੱਖਣ ਸਿੰਘ, ਗੁਰਜੀਤ ਸਿੰਘ, ਸਰਬਜੀਤ ਕੌਰ, ਨਰਿੰਦਰ ਕੌਰ, ਸਤਨਾਮ ਸਿੰਘ ਅਤੇ ਸਾਬਕਾ ਪੰਚ ਜੋਗਿੰਦਰ ਪਾਲ ਵਿਸ਼ੇਸ਼ ਤੌਰ ਤੇ ਸੈਮੀਨਾਰ ਦੌਰਾਨ ਹਾਜ਼ਰ ਰਹੇ।
ਉਹਨਾਂ ਨੇ ਦੱਸਿਆ ਕਿ ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਮਹਿਲਾ ਦਿਵਸ ਦੀ ਮਹੱਤਤਾ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ, ਸਮਾਗਮ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਅੱਜ ਦੇ ਸਮੇਂ ਵਿੱਚ ਔਰਤਾਂ ਦੀ ਸਮਾਜ ਅੰਦਰ ਮਹੱਤਾਤ ਤੇ ਵਿਸਥਾਰ ਵਿੱਚ ਗੱਲਬਾਤ ਕੀਤੀ।ਸਮਾਗਮ ਦੌਰਾਨ ਬਲਾਕ ਸੰਮਤੀ ਮੈਂਬਰ ਚਰਨਜੀਤ ਸਿੰਘ ਵੀ ਹਾਜ਼ਰ ਰਹੇ।
