ਆਮ ਆਦਮੀ ਪਾਰਟੀ ਨੂੰ ਪਿੰਡਾਂ ਵਿੱਚ ਮਿਲ ਰਿਹਾ ਹੈ ਵੱਡਾ ਹੁੰਘਾਰਾ : ਹਰਮੀਤ ਪਠਾਣਮਾਜਰਾ

ਦੇਵੀਗੜ੍ਹ/ਪਟਿਆਲਾ, 14 ਮਈ - ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਵਿਕਾਸ ਕੰਮਾਂ ਨੂੰ ਵੇਖਦਿਆਂ ਪਿੰਡਾਂ ਦੇ ਲੋਕ ਲਗਾਤਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪਿੰਡ ਬੀਬੀਪੁਰ ਵਿਖੇ ਵੱਖ ਵੱਖ ਪਾਰਟੀਆਂ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਸਨਮਾਨਤ ਕਰਨ ਉਪਰੰਤ ਗਲਬਾਤ ਕਰਦਿਆਂ ਕੀਤਾ।

ਉਨ੍ਹਾਂ ਦਾਅਵਾ ਕੀਤਾ ਕਿ ਜਿੰਨੇ ਵਿਕਾਸ ਦੇ ਕੰਮ ਪੰਜਾਬ ਵਿੱਚ ਹੋ ਰਹੇ ਹਨ, ਓਨੇ ਕੰਮ ਇਸ ਤੋਂ ਪਹਿਲਾਂ ਕਿਸੇ ਵੀ ਪਾਰਟੀ ਨੇ ਨਹੀਂ ਕਰਵਾਏ। ਪਿੰਡਾਂ ਵਿੱਚ ਅਤੇ ਕਸਬਿਆਂ ਵਿੱਚ ਸੀਵਰੇਜ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਕੰਮ ਤੇਜ਼ੀ ਨਾਲ ਚੱਲ ਰਹੇ ਹਨ। ਇਸ ਤੋਂ ਇਲਾਵਾ ਸੜਕਾਂ ਦੀ ਮੁਰੰਮਤ ਦੇ ਕੰਮ, ਛੱਪੜਾਂ ਦੀ ਸਾਫ ਸਫਾਈ ਦੇ ਕੰਮ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਹਨ। ਕੋਈ ਵੀ ਪਿੰਡ ਵਿਕਾਸ ਤੋਂ ਵਾਂਝਾ ਨਹੀਂ ਰਹੇਗਾ। 
ਪਿੰਡ ਬੀਬੀਪੁਰ ਤੇ ਕੁਝ ਹੋਰ ਪਿੰਡਾਂ ਵਿਚੋਂ ਜਿਹੜੇ ਲੋਕ ‘ਆਪ’ ‘ਚ ਸ਼ਾਮਲ ਹੋਏ ਹਨ ਉਨ੍ਹਾਂ ਵਿੱਚ ਜਗਦੇਵ ਸਿੰਘ ਸਰਪੰਚ ਬਾਹਲ, ਹਰਬੰਸ ਸਿੰਘ ਬਾਹਲ, ਗੁਰਬਚਨ ਸਿੰਘ ਪੰਚ, ਗੁਰਵਿੰਦਰ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ, ਜਸਪ੍ਰੀਤ ਸਿੰਘ, ਰਾਜਬਿੰਦਰ ਸਿੰਘ, ਲਾਭ ਸਿੰਘ ਸਾਰੇ ਖਟਕੜ, ਰਾਮ ਚੰਦਰ, ਫਕੀਰ ਚੰਦ ਔਲਖ, ਊਧਮ ਸਿੰਘ ਅੋਲਖ, ਲਾਲ ਸਿੰਘ ਔਲਖ, ਹਰਮੇਸ਼ ਸਿੰਘ, ਦਰਸ਼ਨ ਸਿੰਘ, ਰਣਜੀਤ ਸਿੰਘ ਕਾਂਗੜ, ਜਸਵੀਰ ਸਿੰਘ ਗੁਲਾਬਾ, ਸੱਜਣ ਸਿੰਘ ਸੈਣੀ, ਸੂਰਜ ਭਾਨ ਆਦਿ ਸ਼ਾਮਲ ਹਨ।