PEC ਨੇ IEEE ਕੁਆਲਿਟੀ ਮੈਨੇਜਮੈਂਟ ਕਾਨਫਰੰਸ 'ਤੇ ਇੱਕ ਰੋਜ਼ਾ ਔਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ।

ਚੰਡੀਗੜ੍ਹ: 12 ਦਸੰਬਰ, 2023:: ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਨੇ 12 ਦਸੰਬਰ, 2023 ਨੂੰ IEEE ਕੁਆਲਿਟੀ ਮੈਨੇਜਮੈਂਟ ਕਾਨਫਰੰਸ 'ਤੇ ਇੱਕ ਰੋਜ਼ਾ ਔਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ। ਇਹ IEEE ਕਾਨਫਰੰਸ ਗੁਣਵੱਤਾ ਅਤੇ ਪ੍ਰਬੰਧਨ ਕਮੇਟੀ, ਦਿੱਲੀ ਸੈਕਸ਼ਨ ਅਤੇ IEEE R-10 ਏਸ਼ੀਆ ਪੈਸੀਫਿਕ ਦੁਆਰਾ ਸਮਰਥਿਤ ਸੀ ਅਤੇ IEEE R-10 ਦੁਆਰਾ ਇਸ ਕਾਨਫਰੰਸ ਨੂੰ ਫੰਡ ਕੀਤਾ ਗਿਆ ਸੀ।

ਚੰਡੀਗੜ੍ਹ: 12 ਦਸੰਬਰ, 2023:: ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਨੇ 12 ਦਸੰਬਰ, 2023 ਨੂੰ IEEE ਕੁਆਲਿਟੀ ਮੈਨੇਜਮੈਂਟ ਕਾਨਫਰੰਸ 'ਤੇ ਇੱਕ ਰੋਜ਼ਾ ਔਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ। ਇਹ IEEE ਕਾਨਫਰੰਸ ਗੁਣਵੱਤਾ ਅਤੇ ਪ੍ਰਬੰਧਨ ਕਮੇਟੀ, ਦਿੱਲੀ ਸੈਕਸ਼ਨ ਅਤੇ IEEE R-10 ਏਸ਼ੀਆ ਪੈਸੀਫਿਕ ਦੁਆਰਾ ਸਮਰਥਿਤ ਸੀ ਅਤੇ IEEE R-10 ਦੁਆਰਾ ਇਸ ਕਾਨਫਰੰਸ ਨੂੰ  ਫੰਡ ਕੀਤਾ ਗਿਆ ਸੀ।
ਮੁੱਖ ਮਹਿਮਾਨ ਵੱਜੋਂ ਸ਼੍ਰੀ ਦੀਪਕ ਮਾਥੁਰ (ਸਾਬਕਾ ਡਾਇਰੈਕਟਰ ਰੀਜਨ 10 ਅਤੇ ਵੀਪੀ ਇਲੈਕਟ ਐਮਜੀਏ) ਅਤੇ ਪ੍ਰੋ. ਲਾਂਸ ਫੰਗ (ਡਾਇਰੈਕਟਰ ਰੀਜਨ 10) ਨੇ ਸ਼ਿਰਕਤ ਕੀਤੀ। ਕਾਨਫ਼ਰੰਸ ਦੇ ਮਹਿਮਾਨ ਪ੍ਰੋ: ਤਾਕਾਕੋ ਹਾਸ਼ੀਮੋਟੋ ਸਨ। ਡਾਇਰੈਕਟਰ, PEC, ਪ੍ਰੋ: ਬਲਦੇਵ ਸੇਤੀਆ ਜੀ ਨੇ ਆਪਣੀ ਉਪਸਥਿਤੀ ਨਾਲ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਦੇ ਨਾਲ ਹੀ ਪ੍ਰੋ.ਅਰੁਣ ਕੇ ਸਿੰਘ ਨੇ ਆਈ.ਈ.ਈ.ਈ ਚੰਡੀਗੜ੍ਹ ਸਬਸੈਕਸ਼ਨ ਦੀ ਪ੍ਰਧਾਨਗੀ ਕੀਤੀ।
ਕਾਨਫਰੰਸ ਮੁੱਖ ਤੌਰ 'ਤੇ IEEE ਕਾਨਫਰੰਸ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ 'ਤੇ ਕੇਂਦ੍ਰਿਤ ਸੀ। ਇਸ ਤੋਂ ਬਾਅਦ ਨਿੱਜੀ ਵਿਕਾਸ ਲਈ ਨੈਤਿਕ ਮੁੱਲਾਂ, ਉਮੀਦਾਂ, ਤਕਨੀਕੀ ਤੌਰ 'ਤੇ ਸਪਾਂਸਰ ਕੀਤੇ ਸਮਾਜ ਸੰਮੇਲਨਾਂ ਦਾ ਆਯੋਜਨ ਕਰਨਾ ਅਤੇ ਕਾਨਫਰੰਸ ਤੋਂ ਬਾਅਦ ਦੀ ਸਮੀਖਿਆ ਪ੍ਰਕਿਰਿਆ ਲਈ ਕਿਹੜੇ ਢੰਗ ਵਰਤੇ ਜਾਣੇ ਚਾਹੀਦੇ ਹੁਣ, ਇਸ ਬਾਰੇ ਵੀ ਚਰਚਾ  ਕੀਤੀ ਗਈ। ਇਸ ਵਿੱਚ ਕਾਨਫਰੰਸਾਂ ਦੇ ਸਪਾਂਸਰਡ ਪ੍ਰਬੰਧਨ, ਬਜਟ ਅਤੇ ਵਿੱਤ ਬਾਰੇ ਵੀ ਗੱਲ ਕੀਤੀ ਗਈ।
ਪ੍ਰੋ. ਬਲਦੇਵ ਸੇਤੀਆ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ PEC ਦੇ ਗੌਰਵਮਈ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਪ੍ਰੋ. ਸਤੀਸ਼ ਚੰਦਰ ਧਵਨ ਅਤੇ ਡਾ. ਕਲਪਨਾ ਚਾਵਲਾ ਵਰਗੇ ਮਹਾਨ ਐਲੂਮਨੀ PEC ਦੀ ਆਨ ਅਤੇ ਸ਼ਾਨ ਹਨ। ਉਹਨਾਂ ਨੇ PEC ਦੁਆਰਾ ਵਿਦਿਆਰਥੀਆਂ ਲਈ ਮੌਜੂਦ ਕਈ ਤਰ੍ਹਾਂ ਦੀਆਂ ਇੰਜੀਨੀਅਰਿੰਗ ਸ਼ਾਖਾਵਾਂ ਬਾਰੇ ਵੀ ਗੱਲ ਕੀਤੀ। ਇਸਦੇ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਗੁਣਵੱਤਾ ਅਤੇ ਪ੍ਰਬੰਧਨ ਦੇ ਮਾਪਦੰਡ ਬਹੁਤ ਹਨ ਅਤੇ ਇਸ ਕੁਆਲਟੀ ਦੇ ਨਾਲ-ਨਾਲ  ਕੁਐਂਟੀਟੀ ਤੈਅ ਕਰਨਾ ਇੱਕ ਮੁਸ਼ਕਲ ਕੰਮ ਹੈ। ਉਨ੍ਹਾਂ ਨੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਇਸ ਵਰਕਸ਼ਾਪ ਦੇ ਸਫ਼ਲ ਨਤੀਜੇ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਪ੍ਰੋ: ਅਰੁਣ ਕੇ ਸਿੰਘ ਨੇ ਮੁੱਖ ਬੁਲਾਰਿਆਂ ਦਾ ਸਵਾਗਤ ਕੀਤਾ ਅਤੇ ਹਾਜ਼ਰੀਨ ਨੂੰ ਕਾਨਫਰੰਸ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਲੋੜਾਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਸਾਰੇ ਪ੍ਰਤੀਭਾਗੀਆਂ ਨੂੰ ਕਾਨਫਰੰਸ ਤੋਂ ਚੰਗੀ ਗੁਣਵੱਤਾ ਅਤੇ ਪ੍ਰਬੰਧਨ ਦੀ ਜਾਣਕਾਰੀ ਵੀ ਮਿਲੇਗੀ।
ਬਾਅਦ ਵਿੱਚ, ਪ੍ਰੋ. ਰਜਨੀਸ਼ (ਸਕੱਤਰ, ਆਈ.ਈ.ਈ.ਈ. ਦਿੱਲੀ ਸੈਕਸ਼ਨ ਨੇ ਸਾਰੇ ਹੀ ਭਾਗੀਦਾਰਾਂ ਦਾ ਧੰਨਵਾਦ ਕੀਤਾ।
PEC ਦੇ ਸਾਰੇ ਫੈਕਲਟੀ ਮੈਂਬਰ ਆਫਲਾਈਨ ਤੌਰ 'ਤੇ ਮੌਜੂਦ ਸਨ ਅਤੇ 170 ਤੋਂ ਵੱਧ ਭਾਗੀਦਾਰ ਇਸ ਕਾਨਫਰੰਸ ਲਈ ਔਨਲਾਈਨ ਤੌਰ ਤੇ ਸ਼ਾਮਲ ਹੋਏ ਸਨ।