ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਹੋਈ
ਬਲਾਚੌਰ - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295,ਜ਼ਿਲ੍ਹਾ ਸ਼ਹੀਦ ਭਗਤ ਨਗਰ ਦੇ ਬਲਾਕ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਮੰਗਤ ਰਾਮ ਜੀ ਦੀ ਪਧਾਨਗੀ ਹੇਠ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਬਲਾਚੌਰ ਵਿਖੇ ਹੋਈ। ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਜੋ ਕਿ ਡਾਕਟਰ ਕਸ਼ਮੀਰ ਸਿੰਘ ਜੀ ਦੇ ਮਾਤਾ ਜੀ ਤੇ ਡਾਕਟਰ ਨਰੇਸ਼ ਬੀਣੇਵਾਲ ਜੀ ਦੇ ਚਾਚਾ ਜੀ ਪਿਛਲੇ ਦਿਨਾਂ ਵਿੱਚ ਆਕਾਲ ਚਲਾਣਾ ਕਰ ਗਏ ਸਨ।

ਅੱਜ ਦੀ ਮੀਟਿੰਗ ਬਾਪੂ ਪਰਸੂਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੀਤੀ ਗਈ।ਇਸ ਦੇ ਸਬੰਧ ਵਿੱਚ ਪ੍ਰਧਾਨ ਡਾਕਟਰ ਮੰਗਤ ਰਾਮ ਜੀ ਨੇ ਕਿਹਾ ਕਿ ਸਾਨੂੰ ਇਹਨਾਂ ਦੀਆਂ ਸਿੱਖਿਆਵਾਂ ਉਤੇ ਖ਼ਰੇ ਉਤਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਜੱਥੇਬੰਦੀ ਨੂੰ ਹਰ ਪੱਖੋਂ ਮਜ਼ਬੂਤ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਪਿਛਲੇ ਦਿਨਾਂ ਦੀਆਂ ਗਤੀਵਿਧੀਆਂ ਬਾਰੇ ਵੀ ਚਾਨਣਾ ਪਾਇਆ ਜੋ ਤਰਨਤਾਰਨ ਵਿਖੇ ਸਟੇਟ ਅਜਲਾਸ ਹੋਇਆ ਉਸ ਬਾਰੇ ਵੀ ਚਾਨਣਾ ਪਾਇਆ ਗਿਆ। ਅਤੇ ਕਿਹਾ ਕਿ ਹੁਣ ਤੁਹਾਡਾ ਆਪਣੇ ਹੱਕ ਪ੍ਰਤੀ ਸਰਕਾਰ ਨੂੰ ਸਬਕ ਸਿਖਾਉਣ ਦਾ ਮੌਕਾ ਆਗਿਆ ਹੈ ਤੇ ਸਬਕ ਸਿਖਾਅ ਦੇਵੋ।
ਸੈਕਟਰੀ ਡਾਕਟਰ ਰਾਮਜੀ ਬੱਧਣ ਤੇ ਕੈਸ਼ੀਅਰ ਡਾਕਟਰ ਸੁਰਿੰਦਰ ਕਟਾਰੀਆ ਨੇ ਸਾਂਝੇ ਤੌਰ ਤੇ ਕਿਹਾ ਕਿ ਜੇਕਰ ਸਰਕਾਰ ਹੁਣ ਵੀ ਸਾਡੀਆਂ ਮੰਗਾਂ ਉਤੇ ਧਿਆਨ ਨਹੀਂ ਦੇਵੇਗੀ ਤਾਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੋਟਾਂ ਸਮੇਂ ਸਰਕਾਰ ਦਾ ਡਟਵਾਂ ਵਿਰੋਧ ਕਰੇਗੀ।ਆਉਣ ਵਾਲੇ ਸਮੇਂ ਵਿੱਚ ਸਾਡੀ ਜੱਥੇਬੰਦੀ ਹਰ ਪੱਖੋ ਸਟੇਟ ਤੇ ਜ਼ਿਲ੍ਹੇ ਦੇ ਮੋਢੇ ਨਾਲ ਮੋਢਾ ਲਾ ਕੇ ਹਰ ਸੰਘਰਸ਼ ਲਈ ਤਿਆਰ ਹੈ।
ਇਸ ਮੌਕੇ ਪ੍ਰਧਾਨ ਡਾਕਟਰ ਮੰਗਤ ਰਾਮ,ਜਨਰਲ ਸਕੱਤਰ ਡਾਕਟਰ ਰਾਮਜੀ ਬੱਧਣ, ਕੈਸ਼ੀਅਰ ਡਾਕਟਰ ਸੁਰਿੰਦਰ ਕਟਾਰੀਆ, ਜ਼ਿਲ੍ਹਾ ਕੈਸ਼ੀਅਰ ਡਾਕਟਰ ਕਸ਼ਮੀਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਡਾਕਟਰ ਗੁਰਨਾਮ ਸਿੰਘ,ਵਾਈਸ ਪ੍ਰਧਾਨ ਡਾਕਟਰ ਰਣਧੀਰ ਸਿੰਘ, ਚੇਅਰਮੈਨ ਡਾਕਟਰ ਰਾਮ ਪਾਲ ਚੀਮਾ, ਆਰਗੋਨਾਈਜ਼ਰ ਡਾਕਟਰ ਮਨਜੀਤ ਕੁਮਾਰ,ਡਾਕਟਰ ਨਰੇਸ਼ ਕੰਗਣਾਂ, ਡਾਕਟਰ ਭੁਪਿੰਦਰ ਸਿੰਘ ਸਿਆਣ, ਡਾਕਟਰ ਨਰੇਸ਼ ਬੀਣੇਵਾਲ,ਡਾਕਟਰ ਅਜਮੇਰ ਸਿੰਘ,ਡਾਕਟਰ ਰਾਜੇਸ਼ ਮੇਨਕਾ, ਡਾਕਟਰ ਸੁਰਜੀਤ ਚੀਮਾ, ਡਾਕਟਰ ਪਵਨ ਟੌਂਸਾ,ਡਾਕਟਰ ਅਮਜ਼ਦ ਅਲੀ ,ਲੇਡੀ ਡਾਕਟਰ ਸ੍ਰੀਮਤੀ ਸੰਦੀਪ ਕੌਰ ਜੋਗੇਵਾਲ ਤੇ ਲੇਡੀ ਡਾਕਟਰ ਸ੍ਰੀਮਤੀ ਕਿਰਨ ਬਾਲਾ ਹਾਜ਼ਰ ਸਨ।