ਪਾਣੀ ਨਾ ਮਿਲਣ ਕਾਰਨ ਖਾਲੀ ਬਾਲਟੀਆਂ ਰੱਖ ਕੇ ਕੀਤਾ ਪ੍ਰਦਰਸ਼ਨ
ਹੁਸ਼ਿਆਰਪੁਰ - ਅੱਜ ਮੁਹੱਲਾ ਨੀਲਕੰਠ, ਵਾਰਡ ਨੰ: 50 ਵਿਖੇ ਪਾਣੀ ਦੀ ਸਪਲਾਈ ਨਾ ਹੋਣ ਦੇ ਕਾਰਨ ਜ਼ਿਲ੍ਹਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਵੀਰ ਬਾਲੀ ਦੀ ਪ੍ਰਧਾਨਗੀ ਵਿੱਚ ਨਗਰ ਨਿਗਮ ਦੇ ਵਿਰੁੱਧ ਖਾਲੀ ਬਾਲਟੀਆਂ ਰੱਖ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਤੇ ਕਰਮਵੀਰ ਬਾਲੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਤਾਂ ਮੰਤਰੀ ਸਾਹਿਬ ਨਵੇਂ ਟਿਊਬਵੈਨ ਦਾ ਉਦਘਾਟਨ ਕਰਕੇ ਕਹਿੰਦੇ ਹਨ ਕਿ ਸ਼ਹਿਰਵਾਸੀਆਂ ਨੂੰ ਸਾਫ ਪਾਣੀ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਤੇ ਦੂਜੇ ਪਾਸੇ ਜਿੱਥੇ ਟਿਊਬਵੈਲ ਲੱਗੇ ਹਨ ਉਥੇ ਪਾਣੀ ਦੀ ਮੁਸ਼ਕਿਲ ਆ ਰਹੀ ਹੈ। ਮੁਹੱਲੇ ਦੇ ਲੋਕ ਗਰੀਬ ਹਨ, ਦਿਹਾੜੀਦਾਰ ਹਨ ਜਾਂ ਤੋਂ ਉਹ ਆਪਣੇ ਬੱਚਿਆਂ ਦਾ ਪੇਟ ਮਜ਼ਦੂਰੀ ਕਰਨ ਪਾਲਣ ਜਾਂ ਦੂਰ-ਦੂਰ ਤੋਂ ਪਾਣੀ ਲਿਆ ਕੇ ਗੁਜ਼ਾਰ ਕਰਨ। ਹੈਰਾਨੀ ਦੀ ਗੱਲ ਹੈ ਕਿ ਗਰੀਬਾਂ ਨੂੰ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਹੈ।
ਜਕੇਰ 72 ਘੰਟੇ ਵਿੱਚ ਪਾਣੀ ਦੀ ਸਪਲਾਈ ਠੀਕ ਢੰਗ ਨਾਲ ਹੋਈ ਤਾਂ ਸੰਘਰਸ਼ ਕਮੇਟੀ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਸੰਘਰਸ਼ ਸ਼ੁਰੂ ਕਰ ਦੇਵੇਗੀ ਜਿਸ ਦੀ ਜ਼ਿੰਮੇਦਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਤੇ ਪ੍ਰਵੀਨ ਕੁਮਾਰ, ਕਰੀਨਾ, ਵਿਜੈ ਕੁਮਾਰ, ਰੰਗੀਲਾ, ਅਮਨਦੀਪ, ਨਿੰਮੋ, ਸ਼ੰਕਰੀ, ਕਿਰਨ, ਨੀਲਮ, ਭਜਨਕੌਰ, ਆਦਿ ਮੌਜੂਦ ਸਨ।