ਪਾਣੀ ਬਚਾਉਣ ਲਈ ਸਾਂਝੇ ਯਤਨਾਂ ਦੀ ਲੋੜ
ਨਵਾਂਸ਼ਹਿਰ - ਅੱਜ ਨਹਿਰੀ ਵਿਭਾਗ ਦੇ ਕਰਮਚਾਰੀ ਪਿੰਡ ਮਜਾਰੀ ਵਿਖੇ ਪਾਣੀ ਬਚਾਉਣ ਦਾ ਸੁਨੇਹਾ ਦੇਣ ਪਹੁੰਚੇ। ਉਹਨਾ 'ਚ ਸ਼ਾਮਲ ਵਿਭਾਗ ਦੇ ਜਿਲ੍ਹੇਦਾਰ ਹਰਨੇਕ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਾਣੀ ਦੀ ਸੰਭਾਲ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ।

ਉਹਨਾਂ ਪਿੰਡ ਵਾਸੀਆਂ ਨੂੰ ਪਾਣੀ ਦੀ ਸੰਭਾਲ ਲਈ ਸਮੂਹਿਕ ਯਤਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪਟਵਾਰੀ ਸੁਰੇਸ਼ ਕੁਮਾਰ, ਪਟਵਾਰੀ ਮੇਹਰ ਚੰਦ, ਪਟਵਾਰੀ ਸ਼ਾਮ ਸਿੰਘ ਨੇ ਵੀ ਪਾਣੀ ਦੀ ਅਹਿਮੀਅਤ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਦੀ ਸੁਰੱਖਿਆ ਲਈ ਨੁਕਤੇ ਸਾਂਝੇ ਕੀਤੇ। ਪਾਣੀ ਸੰਭਾਲ ਸੇਵਕ ਸੁਰਜੀਤ ਮਜਾਰੀ ਵਲੋਂ ਉਹਨਾਂ ਨੂੰ ਸਲਾਘਾ ਪੱਤਰ ਵੀ ਪ੍ਰਦਾਨ ਕੀਤੇ ਗਏ ਅਤੇ ਪਿੰਡ ਦੇ ਨੰਬਰਦਾਰ ਗੁਰਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।