“ਵਿਸ਼ਵ ਰੈਡ ਕਰਾਸ ਦਿਵਸ” ਮੌਕੇ ਖੂਨਦਾਨ ਕੈਂਪ ਥੈਲੇਸੀਮੀਆ ਮਰੀਜ਼ਾਂ ਨੂੰ ਸਮਰਪਿਤ।

ਨਵਾਂਸ਼ਹਿਰ - ਥੈਲੇਸੀਮੀਆ ਇੱਕ ਜੈਨੇਟਿਕ ਬਿਮਾਰੀ ਹੈ ਪੀੜਤ ਵਿਅਕਤੀ ਦੇ ਖੂਨ ਦੀਆਂ ਲਾਲ ਕੋਸ਼ਿਕਾਵਾਂ ਵਿੱਚ ਲੋੜੀਂਦੇ ਹੀਮੋਗਲੋਬਿਨ ਦਾ ਨਿਰਮਾਣ ਨਹੀਂ ਹੁੰਦਾ ਜਿਸ ਕਰਕੇ ਉਹਨਾਂ ਨੂੰ ਦੋ ਤਿੰਨ ਹਫਤਿਆਂ ਬਾਅਦ ਖੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਪੱਧਰ ਤੇ ਸਾਲ 2024 ਦਾ ਥੀਮ ਥੈਲੇਸੀਮੀਆ ਪੀੜਤਾਂ ਤੇ ਫੋਕਸ ਕੀਤਾ ਗਿਆ ਹੈ ਜਿਸ ਤਹਿਤ ਥੈਲੇਸੀਮੀਆ ਪੀੜਤ ਵਿਅਕਤੀ ਚਾਹੇ ਕਿਸੇ ਵੀ ਆਰਥਿਕ ਸਥਿਤੀ ਤੇ ਕਿਸੇ ਵੀ ਸਥਾਨ ਨਾਲ੍ਹ ਸਬੰਧਤ ਹੋਣ ਉਹਨਾਂ ਨੂੰ ਵਰਤਮਾਨ ਤੇ ਭਵਿੱਖ ਵਿੱਚ ਸਟੀਕ ਇਲਾਜ ਤੇ ਦੇਖਭਾਲ੍ਹ ਤੇ ਧਿਆਨ ਦੇਣਾ ਯਕੀਨੀ ਬਣਾਉਣਾ ਹੈ।

ਜਿਲ੍ਹਾ ਰੈਡ ਕਰਾਸ ਸੋਸਾਇਟੀ ਦੀ ਅਗਵਾਈ ਵਿੱਚ ਸਥਾਨਕ ਬੀ.ਡੀ.ਸੀ. ਵਿਖੇ “ਵਿਸ਼ਵ ਰੈਡ ਕਰਾਸ ਦਿਵਸ” ਮੌਕੇ ਸਵੈ-ਇਛੁੱਕ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਜੋ ਕਿ ਥੈਲੇਸੀਮੀਆ ਮਰੀਜ਼ਾਂ ਨੂੰ ਸਮਰਪਿਤ ਖੂਨਦਾਨ ਕੈਂਪ ਬਣ ਗਿਆ। ਕੈਂਪ ਦਾ ਉਦਘਾਟਨ ਸਮਾਜ ਸੇਵਿਕਾ ਜਯੋਤੀ ਬੱਗਾ ਵਲੋਂ ਕੀਤਾ ਗਿਆ। ਉਹਨਾਂ ਖੂਨਦਾਨੀਆਂ ਦੇ ਗਲ੍ਹਿਆਂ ਵਿੱਚ ਬੈਜ ਪਹਿਨਾ ਕੇ ਉਹਨਾਂ ਦਾ ਸਨਮਾਨ ਕੀਤਾ। ਕੈਂਪ ਵਿੱਚ ਕੁੱਲ 45 ਖੂਨਦਾਨੀਆਂ ਨੇ ਸਵੈ-ਇੱਛੁਕ ਤੌਰ ਤੇ ਖੂਨਦਾਨ ਕੀਤਾ। ਕੈਂਪ ਦੀ ਵਿਸ਼ੇਸ਼ਤਾ ਇਹ ਸੀ ਕਿ ਅੱਖਾਂ ਦੀ ਦ੍ਰਿਸ਼ਟੀ ਤੋਂ ਵਾਂਝੇ ਸੰਦੀਪ ਸ਼ਰਮਾ ਹੁਸ਼ਿਆਰਪੁਰ ਨੇ ਤੇ ਥੈਲੇਸੀਮੀਆ ਪੀੜਤ ਬੱਚੀ ਦੇ ਪਿਤਾ ਨਵਨੀਤ ਬਿੱਜ ਨੇ ਵੀ ਸਵੈ-ਇਛੁੱਕ ਤੌਰ ਤੇ ਖੂਨਦਾਨ ਕੀਤਾ ਇਸ ਮੌਕੇ ਪ੍ਰਧਾਨ ਐਸ ਕੇ ਸਰੀਨ ਨੇ ਥੈਲੇਸੀਮੀਆ ਮਰੀਜ਼ਾਂ ਤੇ ਉਹਨਾਂ ਦੇ ਮਾਪਿਆਂ ਨੂੰ ਸੰਬੋਧਨ ਹੁੰਦੇ ਹੋਏ ਆਖਿਆ ਕਿ ਥੈਲੇਸੀਮੀਆਂ ਮਰੀਜ਼ਾਂ ਨੂੰ ਹੌਸਲਾ ਰੱਖਣਾ ਚਾਹੀਦਾ ਹੈ ਇਹ ਸੰਸਥਾ ਖੂਨ ਦੀਆਂ ਲੋੜਾਂ ਲਈ ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਸਹਿਯੋਗ ਕਰਦੀ ਰਹੇਗੀ।
 ਡਾ: ਅਜੇ ਬੱਗਾ ਨੇ ਕਿਹਾ  ਕਿ ਯੁਵਾਵਾਂ ਨੂੰ ਵਿਆਹ ਕਰਾਉਣ ਤੋਂ ਪਹਿਲਾਂ ਥੈਲੇਸੀਮੀਆ ਟੈਸਟ ਕਰਵਾਉਣੇ ਚਾਹੀਦੇ ਹਨ ਜਿਸ ਨਾਲ੍ਹ ਸਮੇਂ ਸਿਰ ਇਲਾਜ ਵਿੱਚ ਮੱਦਦ ਮਿਲ੍ਹਦੀ ਹੈ। ਸਕੱਤਰ ਜੇ ਐਸ ਗਿੱਦਾ ਨੇ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਦੂਰੋਂ ਦੂਰੋਂ ਆਏ ਸਵੈ-ਇਛੁੱਕ ਖੂਨਦਾਨੀਆਂ ਦਾ ਸਵਾਗਤ ਕੀਤਾ ਅਤੇ ਨੇਕ ਕਾਰਜ ਲਈ ਉਹਨਾਂ ਦੀ ਪ੍ਰਸੰਸਾ ਕੀਤੀ। ਖੂਨਦਾਨੀਆਂ ਨੂੰ ਵਿਸ਼ੇਸ਼ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਜਿਲ੍ਹਾ ਰੈਡ ਕਰਾਸ ਵਲੋਂ  ਹਰਪਾਲ ਸਿੰਘ ਸਕੱਤਰ, ਸਾਮ ਲਾਲ, ਸੁਖਚੈਨ ਸਿੰਘ ਤੇ ਮਨਦੀਪ ਸਿੰਘ ਹਾਜ਼ਰ ਹੋਏ । ਬੀ.ਡੀ.ਸੀ ਵਲੋਂ ਐਸ ਕੇ ਸਰੀਨ, ਜੇ ਐਸ ਗਿੱਦਾ, ਡਾ:ਅਜੇ ਬੱਗਾ, ਡਾ: ਦਿਆਲ ਸਰੂਪ, ਮੈਨੇਜਰ ਮਨਮੀਤ ਸਿੰਘ, ਵਾਸਦੇਵ ਪ੍ਰਦੇਸੀ, ਜਯੋਤੀ ਬੱਗਾ, ਸ਼ਾਮਾ ਮਲਹੱਨ, ਸੁਰਜੀਤ ਕੌਰ ਡੂਲਕੂ, ਰਾਜਿੰਦਰ ਛੋਕਰ, ਰਾਜ ਕੁਮਾਰ ਤੇ ਰੁੜਕੀ ਖਾਸ, ਪਵਨ ਸਮੁੰਦੜਾ ਹਾਜ਼ਰ ਸਨ।