ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੋ ਪਿਸਤੌਲਾਂ ਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ
ਪਟਿਆਲਾ, 23 ਦਸੰਬਰ - ਪਟਿਆਲਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਦੋ ਪਿਸਤੌਲ ਤੇ 10 ਰੌਂਦ ਬ੍ਰਾਮਦ ਕਰਨ ਦਾ ਦਾਅਵਾ ਕੀਤਾ ਹੈ। ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਰੁਣ ਸ਼ਰਮਾ ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਪਿਛਲੇ ਕੁਝ ਸਮੇਂ ਤੋਂ ਗੈਗਸਟਰਾਂ/ ਕਰੀਮੀਨਲ ਵਿਅਕਤੀਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਸੀ ਆਈ ਏ ਸਟਾਫ਼ ਪਟਿਆਲਾ ਦੇ ਸ਼ਪੈਸਲ ਅਪਰੇਸ਼ਨ ਦੌਰਾਨ ਦੀਪਕ ਬਨੂੜ (ਲਾਰੈਂਸ ਬਿਸ਼ਨੋਈ ਗੈਂਗ) ਦੇ ਮੈਂਬਰ ਨਰਿੰਦਰ ਸ਼ਰਮਾ ਉਰਫ ਸ਼ੰਕਰ ਕਿਰਾਏਦਾਰ ਬਾਬਾ ਦੀਪ ਸਿੰਘ ਕਲੋਨੀ ਰਾਜਪੁਰਾ ਥਾਣਾ ਸਿਟੀ ਰਾਜਪੁਰਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 2 ਪਿਸਟਲ .32 ਬੋਰ ਸਮੇਤ 10 ਰੌਂਦ ਬ੍ਰਾਮਦ ਕੀਤੇ। ਦੋਸ਼ੀ ਵੱਲੋਂ ਅਪਰਾਧਕ ਗਤੀਵਿਧੀਆਂ ਲਈ ਵਰਤੀ ਜਾਂਦੀ ਚਿੱਟੇ ਰੰਗ ਦੀ ਸਵਿਫਟ ਕਾਰ ਪੀ ਬੀ-12 ਏ ਐੱਫ 1968 ਵੀ ਬ੍ਰਾਮਦ ਕੀਤੀ ਗਈ ਹੈ।

ਐਸ.ਐਸ.ਪੀ. ਨੇ ਹੋਰ ਦੱਸਿਆ ਕਿ ਗ੍ਰਿਫਤਾਰ ਨਰਿੰਦਰ ਸ਼ਰਮਾ 2014 ਤੋਂ ਕਰੀਮੀਨਲ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹੈ ਜਿਸਦੇ ਖਿਲਾਫ ਜ਼ਿਲ੍ਹਾ ਪਟਿਆਲਾ, ਜ਼ਿਲ੍ਹਾ ਐਸ.ਏ.ਐਸ. ਨਗਰ ਮੋਹਾਲੀ ਅਤੇ ਹਰਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਲੁੱਟ ਖੋਹ, ਕਾਰ ਖੋਹ, ਅਸਲਾ ਐਕਟ ਅਤੇ ਲੜਾਈ ਝਗੜੇ ਦੇ 5 ਮੁਕੱਦਮੇ ਦਰਜ ਹਨ ਅਤੇ ਅਦਾਲਤ ਵੱਲੋਂ ਕੁਝ ਮੁੱਕਦਮਿਆ ਵਿੱਚ ਸਜ਼ਾ ਯਾਫਤਾ ਹੈ ਅਤੇ ਕੁਝ ਮੁਕਦਮਿਆਂ ਵਿੱਚ ਹੁਣ ਜ਼ਮਾਨਤ 'ਤੇ ਚੱਲ ਰਿਹਾ ਹੈ। ਉਹ ਲਾਰੈਂਸ ਗੈਂਗ ਦੇ ਮੈਬਰ ਦੀਪਕ ਬਨੂੜ, ਗੋਲਡੀ ਸ਼ੇਰਗਿੱਲ ਤੇ ਗੋਲਡੀ ਢਿੱਲੋਂ ਦਾ ਕਾਫੀ ਕਰੀਬੀ ਰਿਹਾ ਹੈ। ਗੋਲਡੀ ਸ਼ੇਰਗਿੱਲ ਨੂੰ ਪਟਿਆਲਾ ਪੁਲਿਸ ਵੱਲੋਂ ਕੁਝ ਸਮੇ ਪਹਿਲਾਂ .32 ਬੋਰ ਦੇ 2 ਪਿਸਟਲਾਂ ਸਮੇਤ ਗ੍ਰਿਫਤਾਰ ਕੀਤਾ ਸੀ। ਉਹ ਜੇਲ੍ਹ ਦੇ ਅਰਸੇ ਦੌਰਾਨ ਹੋਰ ਗੈਂਗਸਟਰਾਂ ਨਾਲ ਵੀ ਸੰਪਰਕ ਵਿੱਚ ਰਿਹਾ ਹੈ, ਜਿਸ ਕਰਕੇ ਹੁਣ ਜ਼ਮਾਨਤ 'ਤੇ ਬਾਹਰ ਆ ਕੇ ਗੈਂਗਸਟਰਾਂ ਦੇ ਇਸ਼ਾਰੇ 'ਤੇ ਵੱਖ-ਵੱਖ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅਸਲਾ ਸਪਲਾਈ ਕਰਨ ਲੱਗ ਪਿਆ ਸੀ। ਉਹ ਹੋਰ ਵੀ ਕਈ ਵਾਰਦਾਤਾਂ ਵਿੱਚ ਸ਼ਾਮਲ ਰਿਹਾ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਨਰਿੰਦਰ ਸ਼ਰਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਰਾਮਦ ਹੋਏ ਪਿਸਤੌਲਾਂ ਬਾਰੇ ਵੀ ਡੂੰਘਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ।