ਦੇਸ਼ ਭਗਤ ਯੂਨੀਵਰਸਿਟੀ 'ਚ ਮਨਾਇਆ ਗਿਆ 'ਵਿਸ਼ਵ ਸੈਰ ਸਪਾਟਾ ਦਿਵਸ'
ਮੰਡੀ ਗੋਬਿੰਦਗੜ੍ਹ, 28 ਸਤੰਬਰ - ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ਼ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਵੱਲੋਂ ਦੋ ਰੋਜ਼ਾ ਸਮਾਗਮਾਂ ਦੀ ਲੜੀ ਵਜੋਂ ‘ਵਿਸ਼ਵ ਸੈਰ ਸਪਾਟਾ ਹਫ਼ਤਾ’ ਮਨਾਇਆ ਗਿਆ। 'ਵਿਸ਼ਵ ਸੈਰ ਸਪਾਟਾ ਦਿਵਸ' ਮੌਕੇ ਮਹਿੰਦੀ ਕਲਾ, ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਸਾਰੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਮਹਿੰਦੀ ਦੇ ਡਿਜ਼ਾਈਨ ਅਤੇ ਸੈਰ-ਸਪਾਟੇ ਨੂੰ ਦਰਸਾਉਂਦੇ ਪੋਸਟਰ ਤਿਆਰ ਕੀਤੇ।

ਇਸ ਦਿਨ ਦਾ ਵਿਸ਼ਾ ‘ਸੈਰ ਸਪਾਟਾ ਅਤੇ ਸ਼ਾਂਤੀ’ ਸੀ। ਇਸ ਮੌਕੇ ਵਿਦਿਆਰਥੀਆਂ ਦੀ ਟੀਮ ਅੰਮ੍ਰਿਤਪਾਲ, ਹਰਪ੍ਰੀਤ, ਮਨਦੀਪ, ਚਰਨਜੀਤ, ਸੀਮਾ, ਜਸਪ੍ਰੀਤ, ਯਸ਼ਪ੍ਰੀਤ ਅਤੇ ਗੁਰਦਾਸ ਵੱਲੋਂ “ਬਾਲੀਵੁੱਡ ਥੀਮ ਲੰਚ” ਤਿਆਰ ਕੀਤਾ ਗਿਆ ਅਤੇ ਪਰੋਸਿਆ ਗਿਆ। ਇਸ ਮੌਕੇ ਡੀਬੀਯੂ ਦੇ ਚਾਂਸਲਰ ਡਾ. ਜ਼ੋਰਾ ਸਿੰਘ ਮੁੱਖ ਮਹਿਮਾਨ, ਡਾ: ਤਜਿੰਦਰ ਕੌਰ, ਪ੍ਰੋ-ਚਾਂਸਲਰ ਅਤੇ ਲਿਬਰਲੈਂਡ ਰਿਪਬਲਿਕ ਦੇ ਪ੍ਰੈਜ਼ੀਡੈਂਟ ਵਿਟ ਜੇਡਲਿਕਾ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ। ਮਹਿੰਦੀ ਮੁਕਾਬਲੇ ਵਿੱਚ ਕਸਕ ਨੂੰ ਜੇਤੂ ਅਤੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਕਾਜਲ ਨੂੰ ਜੇਤੂ ਐਲਾਨਿਆ ਗਿਆ ਜਦਕਿ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਅਮਨਦੀਪ ਕੌਰ ਅਤੇ ਮਨਪ੍ਰੀਤ ਕੌਰ ਨੂੰ ਉਪ ਜੇਤੂ ਐਲਾਨਿਆ ਗਿਆ।
ਸਲੋਗਨ ਰਾਈਟਿੰਗ ਵਿੱਚ ਚਰਨਪ੍ਰੀਤ ਕੌਰ ਨੂੰ ਜੇਤੂ ਅਤੇ ਤਨਮਯ ਨੂੰ ਰਨਰ ਅੱਪ ਐਲਾਨਿਆ ਗਿਆ। ਇਸ ਮੌਕੇ ਡਾ: ਜ਼ੋਰਾ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਸੈਰ ਸਪਾਟਾ ਅਤੇ ਪ੍ਰਾਹੁਣਚਾਰੀ ਉਦਯੋਗ ਅੱਜ ਦੇ ਸਮੇਂ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਿਹਾ ਉਦਯੋਗ ਹੈ। ਇਸ ਨਾਲ ਅੱਗੇ ਜਾ ਰਹੇ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਕਈ ਮੌਕੇ ਪੈਦਾ ਹੋਣਗੇ। ਡਾ: ਤਜਿੰਦਰ ਕੌਰ ਨੇ ਕਿਹਾ, “ਸੈਰ ਸਪਾਟਾ ਦੁਨੀਆ ਭਰ ਦੇ ਲੋਕਾਂ ਨੂੰ ਜੋੜਦਾ ਹੈ"। ਡਾ: ਅਮਨ ਸ਼ਰਮਾ ਨੇ ਮੁਕਾਬਲਿਆਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਨ੍ਹਾਂ ਵਿੱਚ ਅਗਵਾਈ ਕਰਨ ਦਾ ਹੁਨਰ ਹੋਵੇ। ਪ੍ਰੋਗਰਾਮ ਦੇ ਕੋਆਰਡੀਨੇਟਰ ਰੁਪਿੰਦਰ ਕੌਰ, ਰਿੰਕੂ ਸਿੰਘ ਅਤੇ ਰਿਤਿਕ ਤੋਮਰ ਨੇ ਸਭ ਦਾ ਧੰਨਵਾਦ ਕੀਤਾ।