
"ਦਲਿਤ ਚੇਤਨਾ ਮੰਚ" ਦੀ ਤਰਫੋਂ ਅੱਜ "ਦਲਿਤ ਮਹਾਂ ਪੰਚਾਇਤ"
ਜਲੰਧਰ/ਹੁਸ਼ਿਆਰਪੁਰ- ਭਾਰਤੀ ਸੰਵਿਧਾਨ ਦੇ ਨਿਰਮਾਤਾ, ਆਧੁਨਿਕ ਭਾਰਤ ਦੇ ਨਿਰਮਾਤਾ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦੇ ਮਹਾਪਰਿਨਿਰਵਾਨ ਦਿਵਸ 'ਤੇ "ਦਲਿਤ ਚੇਤਨਾ ਮੰਚ" ਦੀ ਤਰਫੋਂ "ਦਲਿਤ ਮਹਾਂ ਪੰਚਾਇਤ"।
ਜਲੰਧਰ/ਹੁਸ਼ਿਆਰਪੁਰ- ਭਾਰਤੀ ਸੰਵਿਧਾਨ ਦੇ ਨਿਰਮਾਤਾ, ਆਧੁਨਿਕ ਭਾਰਤ ਦੇ ਨਿਰਮਾਤਾ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦੇ ਮਹਾਪਰਿਨਿਰਵਾਨ ਦਿਵਸ 'ਤੇ "ਦਲਿਤ ਚੇਤਨਾ ਮੰਚ" ਦੀ ਤਰਫੋਂ "ਦਲਿਤ ਮਹਾਂ ਪੰਚਾਇਤ"।
6 ਦਸੰਬਰ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਮੋਹਨ ਪੈਲੇਸ, ਮਾਸਟਰ ਤਾਰਾ ਸਿੰਘ ਨਗਰ, ਨੇੜੇ ਨਵੀਂ ਕਚਹਿਰੀ, ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲਿਤ ਚੇਤਨਾ ਮੰਚ ਦੇ ਮੀਤ ਪ੍ਰਧਾਨ ਮਨਜੀਤ ਬਾਲੀ ਅਤੇ ਜਨਰਲ ਸਕੱਤਰ ਐਡਵੋਕੇਟ ਵਿਸ਼ਾਲ ਬਜਾਜ ਨੇ ਦੱਸਿਆ ਕਿ ਇਸ ਸਮੇਂ ਦਲਿਤ ਸਮਾਜ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਆਪਣੇ ਆਪ ਨੂੰ ਬੇਵੱਸ ਸਮਝ ਰਿਹਾ ਹੈ। ਇਸ ਮਹਾਪੰਚਾਇਤ ਵਿੱਚ ਚੁਣੌਤੀਆਂ ਦੇ ਹੱਲ ਲਈ ਚਰਚਾ ਹੋਵੇਗੀ।
ਸ਼੍ਰੀ ਬਾਲੀ ਨੇ ਦੱਸਿਆ ਕਿ ਸ਼੍ਰੀ ਵਿਜੇ ਸਾਂਪਲਾ ਚੇਅਰਮੈਨ ਦਲਿਤ ਚੇਤਨਾ ਮੰਚ ਸਾਡੇ ਨਾਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋ ਕੇ ਸਾਡਾ ਮਾਰਗਦਰਸ਼ਨ ਕਰਨਗੇ।
ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਵਿਕਾਸ ਬੜਚ ਨੇ ਦੱਸਿਆ ਕਿ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਦਲਿਤ ਸਮਾਜ ਦੇ ਵਰਕਰ ਪਹੁੰਚ ਕੇ ਆਪਣੇ ਵਿਚਾਰ ਪੇਸ਼ ਕਰਨਗੇ।
ਉਨ੍ਹਾਂ ਦਲਿਤ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਦਲਿਤ ਸਮਾਜ ਦੇ ਲੋਕ ਵੱਧ ਤੋਂ ਵੱਧ ਗਿਣਤੀ ਵਿੱਚ ਸਾਡੀ ਜਥੇਬੰਦੀ ਦਲਿਤ ਚੇਤਨਾ ਮੰਚ ਨਾਲ ਜੁੜਨ ਤਾਂ ਜੋ ਅਸੀਂ ਦਲਿਤਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ, ਉਨ੍ਹਾਂ ਦੇ ਉਥਾਨ ਲਈ ਅਤੇ ਪੀੜਤ ਲੋਕਾਂ ਦੀ ਮਦਦ ਕਰ ਸਕੀਏ।
