ਹੁਸ਼ਿਆਰਪੁਰ - ਸਮਾਜ ਸੇਵੀ ਅਤੇ ਵਪਾਰੀ ਪਰਮਜੀਤ ਸਿੰਘ ਸਚਦੇਵਾ ਨੇ ਜੇ.ਐਸ.ਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿਖੇ ਵਿਸ਼ੇਸ਼ ਬੱਚਿਆਂ ਨਾਲ ਦੀਵਾਲੀ ਮਨਾਈ, ਇਸ ਮੌਕੇ ਪਵਿਤਰ ਸਿੰਘ ਕੁਲਾਰ ਨਸਰਾਲਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਇਸ ਮੌਕੇ ਪਰਮਜੀਤ ਸਚਦੇਵਾ ਨੇ ਸਕੂਲ ਸਟਾਫ਼ ਮੈਂਬਰਾਂ ਨੂੰ ਤੋਹਫ਼ੇ ਵੀ ਦਿੱਤੇ ਅਤੇ ਆਸ਼ਾਦੀਪ ਵੈਲਫੇਅਰ ਕਮੇਟੀ ਵੱਲੋਂ ਦੀਵਾਲੀ ਬੋਨਸ ਵੀ ਦਿੱਤਾ ਗਿਆ। ਇਸ ਮੌਕੇ ਡਿਪਲੋਮਾ ਵਿਦਿਆਰਥੀ ਅਤੇ ਸਟਾਫ਼ ਵੀ ਹਾਜ਼ਰ ਸੀ। ਇਸ ਸਮੇਂ ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ ਅਤੇ ਪਿ੍ੰਸੀਪਲ ਸ਼ੈਲੀ ਸ਼ਰਮਾ ਨੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਸਕੂਲ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੀ.ਏ ਤਰਨਜੀਤ ਸਿੰਘ ਨੇ ਸਕੂਲ ਨੂੰ 5100 ਰੁਪਏ ਦਾਨ ਦੇਣ ਵਾਲੇ ਗੁਰਪ੍ਰੀਤ ਸੰਧੂ ਦਾ ਧੰਨਵਾਦ ਕੀਤਾ।
ਇਸ ਮੌਕੇ ਸਕੱਤਰ ਹਰਬੰਸ ਸਿੰਘ, ਕਰਨਲ ਗੁਰਮੀਤ ਸਿੰਘ, ਮਧੂਮੀਤ ਕੌਰ, ਮਲਕੀਤ ਸਿੰਘ ਮਹਿਰੂ, ਵਿਨੋਦ ਭੂਸ਼ਨ ਅਗਰਵਾਲ, ਲੋਕੇਸ਼ ਖੰਨਾ, ਹਰਮੇਸ਼ ਤਲਵਾੜ, ਐਡਵੋਕੇਟ ਹਰੀਸ਼ ਚੰਦਰ ਆੜੀ ਆਦਿ ਹਾਜ਼ਰ ਸਨ।
You May Also Like
ਕਰੜਾ ਗੋਤ ਦੇ ਜਠੇਰਿਆਂ ਦਾ ਸਲਾਨਾ ਜੋੜ ਮੇਲਾ 4 ਅਕਤੂਬਰ ਨੂੰ
ਮੋਹਾਲੀ ’ਚ 500 ਡਰੋਨਾਂ ਦੇ ਸ਼ਾਨਦਾਰ ਸ਼ੋਅ ਨੇ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਜੀਵਨ, ਬਾਣੀ ਤੇ ਫ਼ਲਸਫ਼ੇ ਤੋਂ ਕਰਵਾਇਆ ਜਾਣੂ
ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਪਿੰਡ ਬੜੀ ਪੜਛ, ਛੋਟੀ ਪੜਛ ਅਤੇ ਸਿਉਂਕ ਵਿਖੇ ਦਿਖਾਈ ਗਈ