ਚੰਡੀਗੜ੍ਹ (ਹਰਮਿੰਦਰ ਸਿੰਘ ਨਾਗਪਾਲ):- ਪ੍ਰਸ਼ਾਸਨ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਦੇ ਆਧਾਰ ਕਾਰਡ ਅਤੇ ਵੋਟਰ ਪਛਾਣ ਪੱਤਰਾਂ ਦੀ ਪੜਤਾਲ ਕਰਕੇ, ਉਨ੍ਹਾਂ ਦੇ ਗ੍ਰਹਿ ਰਾਜ ਤੋਂ ਜਾਰੀ ਅਨੁਸੂਚਿਤ ਜਾਤੀ ਸਰਟੀਫਿਕੇਟ ਦੇ ਆਧਾਰ ’ਤੇ ਉਨ੍ਹਾਂ ਨੂੰ ਤੁਰੰਤ ਨਵੇਂ ਸਰਟੀਫਿਕੇਟ ਜਾਰੀ ਕਰੇ ਜਾਂ ਉਨ੍ਹਾਂ ਦੇ ਮੌਜੂਦਾ ਸਰਟੀਫਿਕੇਟ ਨੂੰ ਹੀ ਨਾਮਜ਼ਦਗੀ ਲਈ ਸਵੀਕਾਰ ਕਰੇ।
ਚੋਣ ਪ੍ਰਕਿਰਿਆ ਦੇ ਇਸ ਅੰਤਿਮ ਪੜਾਅ ਵਿੱਚ ਅਜਿਹਾ ਸਪੱਸ਼ਟੀਕਰਨ ਜਾਰੀ ਕਰਨਾ ਚੋਣ ਕਮਿਸ਼ਨ ਵੱਲੋਂ ਉਚਿਤ ਨਹੀਂ ਹੈ।
ਚੰਡੀਗੜ੍ਹ ਵਿੱਚ ਰਜਿਸਟਰਡ ਕਿਸੇ ਵੀ ਵੋਟਰ ਨੂੰ, ਜਿਸ ਕੋਲ ਕਿਸੇ ਸਰਕਾਰੀ ਅਥਾਰਟੀ ਵੱਲੋਂ ਜਾਰੀ ਜਾਇਜ਼ ਅਨੁਸੂਚਿਤ ਜਾਤੀ ਸਰਟੀਫਿਕੇਟ ਹੈ, ਰਾਖਵੀਂ ਸੀਟ ਤੋਂ ਚੋਣ ਲੜਨ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾਣਾ ਚਾਹੀਦਾ।
