ਗੜ੍ਹਸ਼ੰਕਰ (ਹਰੀ ਕ੍ਰਿਸ਼ਨ ਗੰਗੜ):- ਡਾ. ਮਨਦੀਪ ਕਮਲ, ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੀ.ਐਚ.ਸੀ. ਬੀਨੇਵਾਲ ਵਿਖੇ ਡਾ. ਨਿਰਮਲ ਕੁਮਾਰ, ਐਸ.ਐਮ.ਓ., ਦੀ ਅਗਵਾਈ ਹੇਠ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ। ਇਸ ਮੌਕੇ ਹਸਪਤਾਲ ਵਿੱਚ ਆਏ ਮਰੀਜ਼ਾਂ ਨੂੰ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਮਰੀਜ਼ਾਂ ਨੂੰ ਦੱਸਿਆ ਗਿਆ ਕਿ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਤਣਾਅ ਤੋਂ ਬਚਣਾ, ਪੂਰੀ ਨੀਂਦ ਲੈਣਾ, ਸੰਤੁਲਿਤ ਖੁਰਾਕ ਖਾਣਾ ਅਤੇ ਆਪਣੀਆਂ ਸਮੱਸਿਆਵਾਂ ਬਾਰੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨਾ ਮਾਨਸਿਕ ਸਿਹਤ ਲਈ ਲਾਹੇਵੰਦ ਹੈ। ਜੇਕਰ ਕਿਸੇ ਵਿਅਕਤੀ ਨੂੰ ਲਗਾਤਾਰ ਮਾਨਸਿਕ ਪਰੇਸ਼ਾਨੀ ਰਹਿੰਦੀ ਹੈ, ਤਾਂ ਉਹ ਸੀ.ਐਚ.ਸੀ. ਬੀਨੇਵਾਲ ਵਿਖੇ ਆ ਕੇ ਡਾਕਟਰ ਨਾਲ ਸਲਾਹ ਕਰ ਸਕਦਾ ਹੈ ਅਤੇ ਲੋੜੀਂਦੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ।
ਇਸ ਮੌਕੇ ਸੀ.ਐਚ.ਸੀ. ਬੀਨੇਵਾਲ ਦੇ ਹਾਜ਼ਰ ਸਟਾਫ਼ ਮੈਂਬਰਾਂ ਵਿੱਚ ਡਾ. ਪਲਵੀ, ਮੈਡੀਕਲ ਅਫ਼ਸਰ; ਪ੍ਰੀਤੀ, ਫਾਰਮੇਸੀ ਅਫ਼ਸਰ; ਸਟਾਫ਼ ਨਰਸਾਂ ਵੀਨਾ ਸੋਨੀ ਅਤੇ ਸੁਨੀਤਾ ਰਾਣੀ; ਰੇਡੀਓਗ੍ਰਾਫਰ ਰਾਜ ਰਾਣੀ; ਓ.ਐਸ.ਟੀ. ਕਲੀਨਿਕ ਦੇ ਕੌਂਸਲਰ ਰਵਿੰਦਰ ਕੁਮਾਰ; ਧਰਮਿੰਦਰ ਸਿੰਘ, ਰੋਸ਼ਨ ਲਾਲ, ਪਰਮਜੀਤ ਸਿੰਘ ਅਤੇ ਜਸਵਿੰਦਰ ਕੁਮਾਰ ਹਾਜ਼ਰ ਸਨ।
