ਪਟਿਆਲਾ, 4 ਅਗਸਤ:- ਮੱਥੁਰਾ ਕਾਲੋਨੀ ਸਥਿਤ ਸ੍ਰੀ ਕੇਦਾਰ ਨਾਥ ਮੰਦਿਰ ਵਿਖੇ ਵਿਸ਼ਾਲ ਕਾਵੜ ਸ਼ਿਵਿਰ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੁਧਾਰ ਸਭਾ ਵੱਲੋਂ ਸ਼ਿਵਿਰ ਦੀ ਸ਼ੁਰੂਆਤ 3 ਅਗਸਤ 2026 ਦਿਨ ਸੋਮਵਾਰ ਤੋਂ ਕੀਤੀ ਜਾਣੀ ਸੀ, ਪਰ 2 ਅਗਸਤ ਦਿਨ ਐਤਵਾਰ ਨੂੰ ਹੀ ਕਾਵੜੀਏ (ਸ਼ਿਵ ਭਗਤ) ਮੰਦਿਰ ਪਹੁੰਚਣੇ ਸ਼ੁਰੂ ਹੋ ਗਏ ਸਨ। ਸੁਧਾਰ ਸਭਾ ਦੇ ਸਮੂਹ ਮੈਂਬਰਾਂ ਨੇ ਪੂਰੇ ਸਮਰਪਣ ਨਾਲ ਸੇਵਾ ਨਿਭਾਉਂਦਿਆਂ ਸ਼ਿਵਿਰ ਲਈ ਲੋੜੀਂਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ।
ਇਸ ਮੌਕੇ ਵਾਰਡ ਨੰਬਰ 32 ਦੇ ਐਮ.ਸੀ. ਰਣਜੀਤ ਸਿੰਘ ਚੰਡੋਕ ਵੱਲੋਂ ਲਾਈਟ, ਪਾਣੀ ਅਤੇ ਸਫ਼ਾਈ ਸਮੇਤ ਹੋਰ ਪ੍ਰਬੰਧਾਂ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਪਰਸ਼ੂ ਰਾਮ ਬ੍ਰਾਹਮਣ ਸਭਾ ਦੇ ਮੈਂਬਰਾਂ ਨੇ ਮੰਦਿਰ ਵਿਖੇ ਪਹੁੰਚ ਕੇ ਭੋਲੇਨਾਥ ਦੇ ਜੈਕਾਰੇ ਲਗਾਏ, ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਅਤੇ ਭਗਵਾਨ ਰਾਮ ਦਾ ਗੁਣਗਾਨ ਕੀਤਾ। ਇਹ ਸਮਾਗਮ ਸ਼ਿਵ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿੱਚ ਸੁਧਾਰ ਸਭਾ ਦੇ ਸਮੂਹ ਮੈਂਬਰ ਹਾਜ਼ਰ ਸਨ।
ਸ਼ਿਵਿਰ ਦੌਰਾਨ ਖੀਰ ਦਾ ਪ੍ਰਸ਼ਾਦ ਵੰਡਿਆ ਗਿਆ ਅਤੇ ਤੁਲਸੀ ਦੇ ਪੌਦੇ ਵੀ ਸ਼ਰਧਾਲੂਆਂ ਨੂੰ ਭੇਟ ਕੀਤੇ ਗਏ। ਸਤਨਾਮ ਹਸੀਜਾ ਪਰਿਵਾਰ ਵੱਲੋਂ 51 ਪੌਦੇ ਲਗਾਏ ਗਏ, ਜਿਨ੍ਹਾਂ ਵਿੱਚ ਸ਼ਿਵ ਜੀ ਨੂੰ ਅਤਿ ਪ੍ਰਿਯ ਬੇਲ ਪੱਤਰ, ਸ਼ਮੀ, ਆਂਵਲਾ, ਹਰਸ਼ਿੰਗਾਰ ਅਤੇ ਹੋਰ ਛਾਂਦਾਰ ਰੁੱਖ ਸ਼ਾਮਲ ਸਨ। ਇਸ ਮੌਕੇ ਗ੍ਰੀਨਮੈਨ ਭਗਵਾਨ ਦਾਸ ਜੁਨੇਜਾ, ਪ੍ਰਮੋਦ ਅਤੇ ਸੁਧਾਰ ਸਭਾ ਦੇ ਹੋਰ ਮੈਂਬਰ ਵੀ ਮੌਜੂਦ ਰਹੇ। ਸਮਾਗਮ ਉਪਰੰਤ ਸਾਰੇ ਸ਼ਰਧਾਲੂਆਂ ਨੂੰ ਖੀਰ ਦਾ ਪ੍ਰਸ਼ਾਦ ਵਰਤਾਇਆ ਗਿਆ।
ਬ੍ਰਾਹਮਣ ਸਭਾ ਅਤੇ ਛੱਜੂ ਰਾਮ ਸੋਫਤ ਦੇ ਪੁੱਤਰ ਸ਼ਵਿੰਦਰ ਸੋਫਤ ਨੇ ਖਾਸ ਤੌਰ 'ਤੇ ਸਤਨਾਮ ਹਸੀਜਾ ਪਰਿਵਾਰ ਅਤੇ ਸੁਧਾਰ ਸਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਤੋਂ ਮੰਦਿਰ ਵਿੱਚ ਵਿਸ਼ਾਲ ਸ਼ਿਵ ਮੂਰਤੀ ਦੀ ਸਥਾਪਨਾ ਹੋਈ ਹੈ ਅਤੇ ਸੁਧਾਰ ਸਭਾ ਦਾ ਗਠਨ ਹੋਇਆ ਹੈ, ਮੰਦਿਰ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਗਈ ਹੈ। ਇੱਥੇ ਹਰ ਸਮੇਂ ਲੰਗਰ ਦੀ ਸੇਵਾ ਨਿਰੰਤਰ ਚੱਲਦੀ ਰਹਿੰਦੀ ਹੈ ਅਤੇ ਸ਼ਰਧਾਲੂਆਂ ਦੀ ਆਸਥਾ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ।
ਸਤਨਾਮ ਹਸੀਜਾ ਨੇ ਕਿਹਾ ਕਿ ਇਹ ਸਭ ਭੋਲੇ ਬਾਬਾ ਦੀ ਅਪਾਰ ਕਿਰਪਾ ਅਤੇ ਸੁਧਾਰ ਸਭਾ ਦੇ ਮੈਂਬਰਾਂ ਦੀ ਤਨ-ਮਨ-ਧਨ ਨਾਲ ਕੀਤੀ ਨਿਸ਼ਕਾਮ ਸੇਵਾ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਕਾਵੜੀਆਂ ਲਈ ਵਾਟਰਪਰੂਫ ਟੈਂਟ, ਡਾਕਟਰੀ ਸਹੂਲਤ, ਇਸ਼ਨਾਨ ਦੀ ਵਿਵਸਥਾ, ਲੰਗਰ ਅਤੇ ਹੋਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ।
ਇਸ ਮੌਕੇ ਭਗਵਾਨ ਦਾਸ ਜੁਨੇਜਾ ਅਤੇ ਉਨ੍ਹਾਂ ਨਾਲ ਪਹੁੰਚੇ ਹੋਰ ਪਤਵੰਤੇ ਸੱਜਣਾਂ ਨੇ ਵੀ ਸੁਧਾਰ ਸਭਾ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਸਤਨਾਮ ਹਸੀਜਾ ਪਰਿਵਾਰ ਵੱਲੋਂ ਹਰ ਸ਼ਾਮ ਆਰਤੀ ਉਪਰੰਤ ਸ਼ਰਧਾਲੂਆਂ ਨੂੰ ਖੀਰ, ਜਲੇਬੀ, ਖਿਚੜੀ, ਫਲ ਅਤੇ ਹੋਰ ਪ੍ਰਸਾਦ ਵੀ ਵੰਡਿਆ ਜਾ ਰਿਹਾ ਹੈ।
ਕਾਵੜੀ ਜਿੱਥੇ ਹੁੰਦੇ ਹਨ ਭੋਲੇਨਾਥ ਉੱਥੇ ਹੁੰਦੇ ਹਨ ਸ੍ਰੀ ਕੇਦਾਰ ਨਾਥ ਮੰਦਿਰ ਵਿਖੇ ਭੋਲੇ ਬਾਬਾ ਦੀ ਕਿਰਪਾ ਨਾਲ ਵਿਸ਼ਾਲ ਕਾਵੜ ਸ਼ਿਵਿਰ ਦਾ ਆਗਾਜ਼
