ਹੁਸ਼ਿਆਰਪੁਰ- ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਗੌਤਮ ਨਗਰ ਹੁਸ਼ਿਆਰਪੁਰ ਵਿਖੇ ਸਪਤਾਹਿਕ ਅਧਿਆਤਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਸੁਸ਼੍ਰੀ ਅੰਜਲੀ ਭਾਰਤੀ ਜੀ ਨੇ ਦੱਸਿਆ ਕਿ ਸ੍ਰੀ ਵੇਦ ਵਿਆਸ ਜੀ ਨੇ 18 ਪੁਰਾਣਾਂ ਦੀ ਰਚਨਾ ਕੀਤੀ ਲੇਕਿਨ ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਉਹ ਅਸ਼ਾਂਤ ਸਨ। ਨਾਰਦ ਜੀ ਉਨ੍ਹਾਂ ਦੇ ਅਸ਼ਾਂਤ ਹੋਣ ਦਾ ਕਾਰਨ ਪੁੱਛਦੇ ਹਨ ਤਾਂ ਵੇਦ ਵਿਆਸ ਜੀ ਨੇ ਕਿਹਾ ਕਿ ਮੈਂ ਉਸ ਪਰਮਾਤਮਾ ਦੇ ਪਰਮ ਤੱਤ ਨੂੰ ਨਹੀਂ ਜਾਣ ਸਕਿਆ। 
ਉਸ ਸਮੇਂ ਨਾਰਦ ਜੀ ਨੇ ਉਨ੍ਹਾਂ ਨੂੰ ਦੀਕਸ਼ਾ ਪ੍ਰਦਾਨ ਕੀਤੀ ਜਿਸ ਦਾ ਵਾਸਤਵਿਕ ਅਰਥ ਹੈ ਪਰਮ ਸ਼ਾਂਤੀ ਨਾਲ ਜੁੜ ਜਾਣਾ, ਪਰਮਾਤਮਾ ਦਾ ਪ੍ਰਤੱਖ ਅਨੁਭਵ ਕਰਨਾ। ਪਰਮਾਤਮਾ ਨੂੰ ਜਾਣਨ ਦੇ ਲਈ ਇਕ ਗੁਰੂ ਦੀ ਜ਼ਰੂਰਤ ਹੁੰਦੀ ਹੈ, ਜਿਸ ਦੇ ਦੁਆਰਾ ਵਾਸਤਵਿਕ ਸਰੂਪ ਦਾ ਗਿਆਨ ਹੁੰਦਾ ਹੈ। ਇਸ ਕਾਰਨ ਸਾਡੇ ਸਾਰੇ ਧਾਰਮਿਕ ਗ੍ਰੰਥ ਗੁਰੂ ਦੀ ਮਹਿਮਾ ਦਾ ਗੁਣਗਾਨ ਕਰ ਰਹੇ ਹਨ। ਗੁਰੂ ਪੂਰਨਮਾ ਦਾ ਤਿਉਹਾੜ ਹਾੜ ਮਹੀਨੇ ਦੀ ਪੂਰਨਮਾ ਦੇ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਵੇਦ ਵਿਆਸ ਜੀ ਦਾ ਜਨਮ ਹੋਇਆ ਸੀ ਅਤੇ ਇਸ ਦਿਨ ਹੀ ਉਨ੍ਹਾਂ ਨੂੰ ਗਿਆਨ ਦਿਕਸ਼ਾ ਦੀ ਪ੍ਰਾਪਤੀ ਹੋਈ ਸੀ। 
ਇਸ ਲਈ ਇਸ ਦਿਨ ਨੂੰ ਵਿਆਸ ਪੂਰਨਮਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪੂਜਾ ਦੇ ਵਿਸ਼ੇ ਵਿਚ ਦੱਸਦੇ ਹੋਏ ਸਾਧਵੀ ਜੀ ਨੇ ਕਿਹਾ ਸੰਸਾਰ ਪੂਜਾ ਤਾਂ ਕਰ ਰਿਹਾ ਹੈ ਲੇਕਿਨ ਇਸ ਪੂਜਾ ਦੀ ਵਿਧੀ ਦੇ ਸਬੰਧ ਵਿਚ ਉਸ ਨੂੰ ਨਹੀਂ ਗਿਆਨ ਨਹੀਂ ਹੈ। ਜੋ ਗੁਰਮੁੱਖ ਹੁੰਦਾ ਹੈ ਅਤੇ ਇਸ ਦੀ ਅੰਤਰ ਦ੍ਰਿਸ਼ਟੀ ਖੁੱਲ ਚੁੱਕੀ ਹੈ ਕੇਵਲ ਇਹ ਹੀ ਪੂਜਾ ਦੀ ਵਿਧੀ ਨੂੰ ਜਾਣਦਾ ਹੈ ਅਤੇ ਉਸ ਦੀ ਪੂਜਾ ਹੀ ਸ੍ਰੇਸ਼ਠ ਅਤੇ ਸਫ਼ਲ ਹੈ। ਮਨੁੱਖ ਨੂੰ ਅੰਦਰਮੁੱਖੀ ਬਣਾਉਣ ਵਾਲਾ ਇਕ ਮਾਤਰ ਕੇਵਲ ਗੁਰੂ ਹੀ ਹੁੰਦਾ ਹੈ।
 ਜਿਸ ਦੇ ਦੁਆਰਾ ਉਹ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਜਯੋਤੀਮਈ ਬਣਾ ਸਕਦਾ ਹੈ। ਸਾਡੇ ਸਾਰੇ ਸ਼ਾਸਤਰਾਂ ਵਿਚ ਇਸ ਲਈ ਗੁਰੂ ਮਹਿਮਾ ਦਾ ਵਰਣਨ ਕੀਤਾ ਗਿਆ ਹੈ। ਗੁਰੂ ਨੂੰ ਬ੍ਰਹਮਾ, ਵਿਸ਼ਨੂੰ ਅਤੇ ਸ਼ੰਕਰ ਕਿਹਾ ਗਿਆ ਹੈ। ਇਸ ਦੇ ਪਿੱਛੇ ਅਧਿਆਤਮਕ ਰਹੱਸ ਇਹ ਹੀ ਹੈ ਕਿ ਗੁਰੂ ਇਕ ਸੇਵਕ ਨੂੰ ਬ੍ਰਹਮ ਗਿਆਨ ਪ੍ਰਦਾਨ ਕਰਕੇ ਉਸ ਨੂੰ ਦੂਸਰਾ ਜਨਮ ਦਿੰਦਾ ਹੈ।
 ਫਿਰ ਸੇਵਕ ਅੰਦਰੂਨੀ ਜਗਤ ਵਿਚ ਪ੍ਰਵੇਸ਼ ਕਰਦਾ ਹੈ। ਜਦੋਂ ਤੱਕ ਸੇਵਕ ਦਾ ਦੂਸਰਾ ਜਨਮ ਨਹੀਂ ਹੁੰਦਾ ਉਸ ਸਮੇਂ ਤੱਕ ਪਰਮਾਤਮਾ ਦੇ ਘਰ ਵਿਚ ਪ੍ਰਵੇਸ਼ ਨਹੀਂ ਹੈ। ਜਿਸ ਕਾਰਨ ਗੁਰੂ ਬ੍ਰਹਮਾ ਹੈ। ਫਿਰ ਗੁਰੂ ਉਸ ਸੇਵਕ ਦੀ ਪੈਰ ਪੈਰ ਤੇ ਰੱਖਿਆ ਕਰਦਾ ਹੈ ਅਤੇ ਉਸ ਦੀ ਪਾਲਣਾ ਕਰਦਾ ਹੈ, ਜਿਸ ਕਾਰਨ ਗੁਰੂ ਵਿਸ਼ਨੂੰ ਹੈ। ਸੇਵਕ ਦੇ ਬੁਰੇ ਵਿਚਾਰਾਂ ਅਤੇ ਬੁਰੇ ਔਗੁਣਾਂ ਦਾ ਨਾਸ ਕਰਨ ਵਾਲਾ ਗੁਰੂ ਹੀ ਮਹੇਸ਼ ਭਾਵ ਸ਼ੰਕਰ ਹੈ। 
ਇਸ ਲਈ ਧਾਰਮਿਕ ਗ੍ਰੰਥਾਂ ਦਾ ਇਹ ਮੱਤ ਹੈ ਕਿ ਕੇਵਲ ਮਾਤਰ ਉਸ ਗੁਰੂ ਨੂੰ ਹੀ ਨਮਸਕਾਰ ਕਰਨਾ ਚਾਹੀਦਾ ਹੈ ਜੋ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਦੇ ਰੂਪ ਵਿਚ ਹੈ। ਇਸ ਕਾਰਨ ਸਾਰੇ ਧਾਰਮਿਕ ਗ੍ਰੰਥ ਗੁਰੂ ਦੀ ਮਹਿਮਾ ਦਾ ਗੁਣਗਾਨ ਕਰ ਰਹੇ ਹਨ। ਗੁਰੂ ਆਪਣੇ ਸੇਵਨ ਨੂੰ ਗਿਆਨ ਦਾ ਬੋਧ ਕਰਵਾਉਂ ਦਾ ਹੈ ਅਤੇ ਕੇਵਲ ਬ੍ਰਹਮ ਗਿਆਨ ਦੁਆਰਾ ਸ਼ਾਂਤੀ ਸੰਭਵ ਹੈ। ਇਸ ਲਈ ਸਾਡੇ ਸ਼ਾਸਤਰਾਂ ਵਿਚ ਗੁਰੂ ਦੇ ਵਿਸ਼ੇ ਵਿਚ ਵਰਣਨ ਕੀਤਾ ਗਿਆ ਹੈ ਕਿ ਗੁਰੂ ਹੀ ਪਰਮ ਧਰਮ ਅਤੇ ਪਰਮ ਗਤੀ ਹੈ।