ਚੰਡੀਗੜ੍ਹ, 14 ਨਵੰਬਰ, 2024: ਪੰਜਾਬ ਇੰਜੀਨੀਅਰਿੰਗ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਸੰਸਥਾ (ਪੀਕੋਸਾ) ਦੇ ਕਾਰਜਕਾਰੀ ਬੌਡੀ 2024-26 ਦੀ ਚੋਣ ਹੋਣ ਜਾ ਰਹੀ ਹੈ। ਇਹ ਚੋਣ 13 ਤੋਂ 15 ਨਵੰਬਰ ਤੱਕ ਆਨਲਾਈਨ ਵੋਟਿੰਗ ਮੋਡ ਵਿੱਚ ਅਤੇ 17 ਨਵੰਬਰ ਨੂੰ ਪੇਕ ਆਡੀਟੋਰਿਅਮ ਵਿੱਚ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤਕ ਫਿਜ਼ਿਕਲ ਵੋਟਿੰਗ ਰਾਹੀਂ ਹੋਵੇਗੀ। ਚੋਣ ਨਤੀਜੇ ਦੀ ਘੋਸ਼ਣਾ ਲਈ ਸਾਲਾਨਾ ਜਨਰਲ ਮੀਟਿੰਗ (ਏ ਜੀ ਐਮ) ਵੀ 17 ਨਵੰਬਰ ਨੂੰ ਪੇਕ ਆਡੀਟੋਰਿਅਮ ਵਿੱਚ ਕੀਤੀ ਜਾਵੇਗੀ।
ਇਸ ਚੋਣ ਪ੍ਰਕਿਰਿਆ ਲਈ ਰਿਟਰਨਿੰਗ ਅਫ਼ਸਰ, ਇੰਜੀਨੀਅਰ ਸਰਵਜੀਤ ਸਿੰਘ ਵਿਰਕ ਹਨ, ਜੋ ਕਿ ਫਿਨਵਾਸੀਆ ਦੇ ਮੈਨੇਜਿੰਗ ਡਾਇਰੈਕਟਰ ਹਨ ਅਤੇ ਪੇਕ ਦੇ 2003 ਬੈਚ ਦੇ ਸਾਬਕਾ ਵਿਦਿਆਰਥੀ ਹਨ। ਚੋਣ ਅਧਿਕਾਰੀ ਦੀ ਭੂਮਿਕਾ ਪ੍ਰੋਫੈਸਰ ਡਾ. ਦਿਵਿਆ ਬੰਸਲ ਮੈਡਮ ਨਿਭਾ ਰਹੇ ਹਨ।
3000 ਤੋਂ ਵੱਧ ਪੇਕ ਦੇ ਸਾਬਕਾ ਵਿਦਿਆਰਥੀਆਂ ਦੇ ਇਸ ਲੋਕਤੰਤਰਕ ਪ੍ਰਕਿਰਿਆ ਵਿੱਚ ਵੋਟ ਪਾਉਣ ਦੀ ਉਮੀਦ ਹੈ। ਚੁਣੇ ਹੋਏ ਪ੍ਰਤੀਨਿਧੀ ਪੇਕ ਨਾਲ ਮਿਲ ਕੇ ਇਸ ਮਾਣਯੋਗ ਸੰਸਥਾ ਨੂੰ ਹੋਰ ਉੱਚਾਈਆਂ ’ਤੇ ਲਿਜਾਣ ਅਤੇ ਸਾਬਕਾ ਵਿਦਿਆਰਥੀਆਂ ਤੇ ਆਪਣੇ ਅਲਮਾ ਮੈਟਰ ਦੇ ਵਿਚਕਾਰ ਮਜ਼ਬੂਤ ਰਿਸ਼ਤੇ ਬਣਾਉਣ ਦਾ ਕੰਮ ਵੀ ਕਰਨਗੇ।
ਪੀਕੋਸਾ ਦੇ ਇਸ ਚੋਣ ਵਿੱਚ 5 ਅਧਿਕਾਰੀਆਂ ਦਾ ਚੋਣ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਪ੍ਰਧਾਨ, ਉਪ ਪ੍ਰਧਾਨ, ਜਨਰਲ ਸਕੱਤਰ, ਖਜ਼ਾਨਾ ਅਧਿਕਾਰੀ, ਸੰਜੁਕਤ ਸਕੱਤਰ ਦੇ ਨਾਲ 11 ਕਾਰਜਕਾਰੀ ਮੈਂਬਰਾਂ ਨੂੰ ਵੀ ਚੁਣਿਆ ਜਾਵੇਗਾ।
ਪੀਕੋਸਾ ਪ੍ਰਧਾਨ ਦੇ ਪਦ ਲਈ ਤਿਕੋਣੀ ਮੁਕਾਬਲਾ ਹੈ, ਜਿਸ ਵਿੱਚ ਪੇਕ ਦੇ ਪ੍ਰਸਿੱਧ ਸਾਬਕਾ ਵਿਦਿਆਰਥੀ ਇੰਜੀਨੀਅਰ ਅਸ਼ਵਨੀ ਸ਼ਰਮਾ (ਬੈਚ 1975), ਇੰਜੀਨੀਅਰ ਮੋਹਿਤ ਸ਼੍ਰੀਵਾਸਤਵ (ਬੈਚ 1987), ਅਤੇ ਇੰਜੀਨੀਅਰ ਮਨੀਸ਼ ਗੁਪਤਾ (ਬੈਚ 1997) ਮੈਦਾਨ ਵਿੱਚ ਹਨ।
You May Also Like
RBU NSS Camp Concludes with Social Service and Health Awareness Activities
ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸੱਤ ਦਿਨਾਂ ਰੁਜ਼ਗਾਰ ਯੋਗਤਾ ਅਤੇ ਹੁਨਰ ਸਿਖਲਾਈ ਪ੍ਰੋਗਰਾਮ ਆਰੰਭ
ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਐਸ.ਜੇ.ਐਚ.ਆਈ.ਐਫ.ਐਮ. ਵਿਚਕਾਰ ਖੋਜ ਅਤੇ ਨੀਤੀ ਅਧਿਐਨ ਨੂੰ ਉਤਸ਼ਾਹਿਤ ਕਰਨ ਲਈ ਹੋਇਆ ਐਮ.ਓ.ਯੂ.