ਪਟਿਆਲਾ:- ਅੱਜ ਮਿਤੀ 22-10-2025 ਦਿਨ ਬੁੱਧਵਾਰ ਧੀਮਾਨ ਭਵਨ ਸੋਸਾਇਟੀ ਸਰਹਿੰਦੀ ਗੇਟ ਪਟਿਆਲਾ ਵੱਲੋਂ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਮਸ਼ਹੂਰ ਕਥਾਵਾਚਕ ਅੰਬਾਲੇ ਵਾਲੇ ਦਰਸ਼ਨ ਧੀਮਾਨ ਜੀ ਵਲੋਂ ਵਿਸ਼ਵਕਰਮਾ ਜੀ ਦਾ ਗੁਣਗਾਨ ਕੀਤਾ ਗਿਆ। 
ਜਿਸ ਦਾ ਆਨੰਦ ਆਈ ਹੋਈ ਸੰਗਤ ਨੇ ਖੂਬ ਸ਼ਰਧਾ ਨਾਲ ਮਾਣਿਆ ਅਤੇ ਇਸ ਮੌਕੇ ਤੇ ਸ਼ਹਿਰ ਦੀਆਂ ਉੱਚ ਸ਼ਖਸ਼ੀਅਤਾ ਪਹੁੰਚੀਆਂ, ਜਿਸ ਵਿੱਚ ਮੇਅਰ ਕੁੰਦਨ ਗੋਗੀਆ ਜੀ, ਗੁਰਿੰਦਰ ਸਿੰਘ ਢਿੱਲੋਂ ਆਈ.ਪੀ.ਐਸ. ਏ.ਡੀ.ਜੀ.ਪੀ. ਰਿਟਾ:, ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਵੱਲੋਂ ਚੇਅਰਮੈਨ ਜਗਜੀਤ ਸਿੰਘ (ਸੱਗੂ), ਓ.ਬੀ.ਸੀ. ਫੈਡਰੇਸ਼ਲ ਵਲੋਂ ਚੇਅਰਮੈਨ ਸ੍ਰੀ ਅਮਰਜੀਤ ਸਿੰਘ ਰਾਮਗੜ੍ਹੀਆ, ਪਟਿਆਲਾ ਦੇ ਮਸ਼ਹੂਰ ਉਦਯੋਗਪਤੀ ਅਤੇ ਚੇਅਰਮੈਨ ਮੰਗਲ ਮਸੀਨ ਪ੍ਰਾਈਵੇਟ ਲਿਮਟਿਡ ਵਲੋਂ ਜੈ ਪ੍ਰਕਾਸ਼ (ਮੁੰਡੇ), ਸਟਾਰ ਇੰਡਸਟਰੀਜ਼ ਫੋਕਲ ਪੁਆਇੰਟ ਪਟਿਆਲਾ ਵੱਲੋਂ ਬਾਵਾ ਸਿੰਘ (ਲੋਟੇ) ਜੀ ਵਲੋਂ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ ਅਤੇ ਆਏ ਹੋਏ ਮੁੱਖ ਮਹਿਮਾਨ ਨੇ ਸੋਸਾਇਟੀ ਦੇ ਕੀਤੇ ਹੋਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਸਮੂਹ ਧੀਮਾਨ ਸਭਾ ਮੈਂਬਰਾਂ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ। 
ਚੇਅਰਮੈਨ ਇੰਦਰਜੀਤ ਵਿਰਦੀ ਅਤੇ ਸੋਸਾਇਟੀ ਦੇ ਪ੍ਰਧਾਨ ਕੇਦਾਰ ਨਾਥ ਧੀਮਾਨ, ਜਨਰਲ ਸਕੱਤਰ ਸਿਆਮ ਲਾਲ ਧੀਮਾਨ, ਵਾਈਸ ਪ੍ਰਧਾਨ ਦਵਾਰਕਾ ਦਾਸ, ਚੇਅਰਮੈਨ ਸੰਦੀਪ ਟੀਨਾ, ਕੈਸ਼ੀਅਨ ਰਾਜ ਕੁਮਾਰ ਧੀਮਾਨ, ਦਵਿੰਦਰ ਪੈਨੇਸਰ ਵਾਇਸ ਪ੍ਰਧਾਨ, ਰਾਜਿੰਦਰ ਧੀਮਾਨ, ਨਿਰਦੋਸ਼ ਧੀਮਾਨ, ਇਸ਼ੂ ਧੀਮਾਨ, ਯਸ਼ ਧੀਮਾਨ, ਪ੍ਰਦੀਪ ਧੀਮਾਨ, ਰਾਜਿੰਦਰ ਸੋਧ ਵੱਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਚਿੰਨ ਦੇ ਕੇ ਉਹਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ। 
ਇਸ ਪਵਿੱਤਰ ਦਿਹਾੜੇ ਤੇ ਲੰਗਰ ਅਤੁੱਟ ਵਰਤਾਇਆ ਗਿਆ। ਸ਼ਾਮ ਸਿੰਘ ਸਟੇਜ਼ ਸੈਕਟਰੀ ਵਲੋਂ ਆਏ ਹੋਏ ਭਗਤਾਂ ਦਾ ਜੀ ਆਇਆ ਕਹਿ ਕੇ ਸੁਆਗਤ ਕੀਤਾ ਅਤੇ ਧੰਨਵਾਦ ਕੀਤਾ।