ਚੰਡੀਗੜ੍ਹ, 30 ਨਵੰਬਰ - ਉੱਪ ਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਣਨ ਨੇ ਕੁਰੂਕਸ਼ੇਤਰ ਦੇ ਵਿਸ਼ਵ ਪ੍ਰਸਿੱਦ ਸ਼ਕਤੀਪੀਠ ਮਾਂ ਭਦਰਕਾਲੀ ਮੰਦਿਰ ਵਿੱਚ ਪੂਜਾ-ਅਰਚਣਾ ਕੀਤੀ। ਇਸ ਮੌਕੇ 'ਤੇ ਉਨ੍ਹਾਂ ਨੇ ਦੇਸ਼ਵਾਸੀਆਂ ਦੇ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਉਨ੍ਹਾਂ ਦੇ ਨਾਲ ਇਸ ਮੌਕੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਰਹੇ।
          ਮੰਦਿਰ ਦੇ ਪੀਠਾਧੀਸ਼ ਪੰਡਿਤ ਸਤਪਾਲ ਮਹਾਰਾਜ ਨੇ ਪਰੰਪਰਾ ਅਨੁਸਾਰ ਉੱਪ ਰਾਸ਼ਟਰਪਤੀ ਸ੍ਰੀ ਰਾਧਾਕਿਸ਼ਣਨ ਤੋਂ ਪੂਜਾ-ਅਰਚਣਾ ਕਰਵਾਈ। ਇਸ ਮੌਕੇ 'ਤੇ ਉੱਪ ਰਾਸ਼ਟਰਪਤੀ ਨੇ ਸ੍ਰੀ ਸ਼ਕਤੀਪੀਠ 'ਤੇ ਮੱਥਾ ਟੇਕਿਆ। ਪੂਜਾ-ਅਰਚਣਾ ਦੇ ਬਾਅਦ ਪੰਡਿਤ ਸਤਪਾਲ ਮਹਾਰਾਜ ਨੇ ਉੱਪ ਰਾਸ਼ਟਰਪਤੀ ਨੂੰ ਸਨਮਾਨ ਸਵਰੂਪ ਸਮ੍ਰਿਤੀ ਚਿੰਨ੍ਹ ਵੀ ਭੇਂਟ ਕੀਤਾ।
          ਉੱਪ ਰਾਸ਼ਟਰਪਤੀ ਸ੍ਰੀ ਰਾਧਾਕ੍ਰਿਸ਼ਣਨ ਆਪਣੇ ਕੁਰੂਕਸ਼ੇਤਰ ਦੌਰੇ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਾਲ ਮੰਦਿਰ ਪਹੁੰਚੇ। ਉੱਪ ਰਾਸ਼ਟਰਪਤੀ ਦੇ ਇਸ ਦੌਰੇ ਨੇ ਨਾ ਸਿਰਫ ਧਾਰਮਿਕ ਮਾਹੌਲ ਨੂੰ ਹੋਰ ਖੁਸ਼ਹਾਲ ਕੀਤਾ, ਸਗੋ ਕੁਰੂਕਸ਼ੇਤਰ ਦੀ ਸਭਿਆਚਾਰਕ ਅਤੇ ਇਤਿਹਾਸਕ ਵਿਰਾਸਤ 'ਤੇ ਵੀ ਚਾਨਣਪਾਇਆ। ਮੰਦਿਰ ਵਿੱਚ ਉਨ੍ਹਾਂ ਦੀ ਮੌਜੂਦਗੀ ਨਾਲ ਸ਼ਰਧਾਲੂਆਂ ਅਤੇ ਸਥਾਨਕ ਨਾਗਰਿਕਾਂ ਵਿੱਚ ਵਿਸ਼ੇਸ਼ ਉਤਸਾਹ ਦੇਖਿਆ ਗਿਆ। ਇਸ ਮੌਕੇ ਨੇ ਇਹ ਸੰਦੇਸ਼ ਵੀ ਦਿੱਤਾ ਕਿ ਭਾਰਤ ਦੀ ਧਾਰਮਿਕ ਪਰੰਪਰਾਵਾਂ ਨਾ ਸਿਰਫ ਸਾਡੀ ਸਭਿਆਚਾਰਕ ਪਹਿਚਾਣ ਹਨ, ਸਗੋ ਸਮਾਜ ਵਿੱਚ ਏਕਤਾ, ਸ਼ਾਂਤੀ ਅਤੇ ਖੁਸ਼ਹਾਲੀ ਦੇ ਮੁੱਲਾਂ ਨੁੰ ਵੀ ਮਜਬੂਤ ਕਰਦੀ ਹੈ।
          ਮਾਂ ਭਦਰਕਾਲੀ ਮੰਦਿਰ, ਜਿਸ ਨੂੰ ਸ਼ਕਤੀਪੀਆਂ ਵਿੱਚ ਇੱਕ ਪ੍ਰਮੁੱਖ ਸਥਾਨ ਪ੍ਰਾਪਤ ਹੈ, ਆਪਣੇ ਇਤਿਹਾਸਕ ਅਤੇ ਅਧਿਆਤਮਿਕ ਮਹਤੱਵ ਲਈ ਪੂਰੇ ਦੇਸ਼ ਵਿੱਚ ਪ੍ਰਸਿੱਦ ਹਨ। ਇਹ ਸਥਾਨ ਨਾ ਸਿਰਘ ਭਗਤਾਂ ਦੇ ਲਈ, ਸਗੋ ਸੈਲਾਨੀਆਂ ਅਤੇ ਸਭਿਆਚਾਰ ਪ੍ਰੇਮੀਆਂ ਲਈ ਵੀ ਖਿੱਚ ਦੇ ਕੇਂਦਰ ਹੈ।