ਪਟਿਆਲਾ- ਬੀਤੇ ਦਿਨੀ ਵਿਸ਼ਾਲ ਤੁਲਸੀ ਅਤੇ ਸਾਲੀਗਰਾਮ ਜੀ ਦਾ ਵਿਵਾਹ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਵੱਲੋਂ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਮੱਥੁਰਾ ਕਾਲੋਨੀ ਪਟਿਆਲਾ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਲੋੜਵੰਦ ਲੜਕੀ ਦਾ ਵਿਵਾਹ ਵੀ ਕਰਵਾਇਆ ਗਿਆ। ਜਿਸ ਨੂੰ ਵਿਧੀ ਵਿਧਾਨ ਨਾਲ ਪੰਡਿਤ ਬ੍ਰਿਜ ਭੂਸ਼ਨ ਜੀ ਅਤੇ ਅਨਿਲ ਮਿਸ਼ਰਾ ਜੀ ਵਲੋਂ ਕਰਵਾਇਆ ਗਿਆ। 
ਇਸ ਮੌਕੇ ਸਾਲੀਗਰਾਮ ਦੀ ਬਰਾਤ ਤਜਿੰਦਰ ਮਹਿਤਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਸ਼ਹਿਰੀ ਪ੍ਰਧਾਨ ਵਾਰਡ ਨੰਬਰ 34 ਦੇ ਐਮ.ਸੀ. ਦੇ ਘਰੋਂ ਚੱਲ ਕੇ ਮੰਦਿਰ ਸ੍ਰੀ ਕੇਦਾਰ ਨਾਥ ਪਹੁੰਚੀ। ਸਾਰੇ ਭਗਤਾਂ ਨੇ ਬਰਾਤ ਦਾ ਸੁਆਗਤ ਕੀਤਾ ਗਿਆ ਅਤੇ ਬਰਾਤ ਨੂੰ ਆਉਂਦਿਆ ਹੀ ਚਾਹ ਅਤੇ ਨਾਸ਼ਤੇ ਕਰਵਾਇਆ ਗਿਆ ਅਤੇੇ ਵਿਆਹ ਦੀ ਰਸਮ ਉਪਰੰਤ ਅਤੁੱਟ ਲੰਗਰ ਵਰਤਾਇਆ ਗਿਆ। 
ਸਰਪ੍ਰਸਤ ਸਤਨਾਮ ਹਸੀਜਾ ਨੇ ਦੱਸਿਆ ਕਿ ਇਸ ਵਿਆਹ ਸਮਾਗਮ ਵਿੱਚ ਬਹੁਤ ਹੀ ਭਗਤਾਂ ਵਲੋਂ ਦਹੇਜ਼ ਦਾ ਸਮਾਨ ਅਤੇ ਲੰਗਰ ਦੀ ਰਸਦ ਵਿੱਚ ਹਿੱਸਾ ਪਾਇਆ ਗਿਆ ਅਤੇ ਵਿਆਹ ਧੂਮ ਧਮਾਕੇ ਨਾਲ ਕੀਤਾ ਗਿਆ। ਸੁਧਾਰ ਸਭਾ ਇਸੀ ਤਰ੍ਹਾਂ ਹੀ ਤੁਲਸੀ ਸਾਲੀਗਰਾਮ ਦੇ ਵਿਆਹ ਮੌਕੇ ਤੇ ਲੋੜਵੰਦ ਲੜਕੀਆਂ ਦੀ ਸ਼ਾਦੀ ਕਰਿਆ ਕਰਨਗੇ। 
ਮੰਦਿਰ ਦੇ ਵਿੱਚ ਬੜੀ ਸ਼ਰਧਾ ਨਾਲ ਸ਼ਹਿਰ ਦੇ ਹਰ ਕੋਨੇ ਵਿਚੋਂ ਇਸ ਵਿਆਹ ਦੀ ਰਸਮ ਦੇਖਣ ਲਈ ਪਹੁੰਚੇ ਅਤੇ ਪੂਰਾ ਆਨੰਦ ਲਿੱਤਾ ਗਿਆ ਅਤੇ ਤੁਲਸੀ ਮਾਤਾ ਅਤੇ ਸਾਲੀਗਰਾਮ ਜੀ ਦਾ ਆਸ਼ੀਰਵਾਦ ਲਿੱਤਾ ਅਤੇ ਜਿਹੜੇ ਵੀ ਭਗਤ ਆਏ ਉਹਨਾਂ ਵੱਲੋਂ ਸ਼ਾਦੀ ਸਮੇਂ ਖਾਲੀ ਹੱਥ ਨਹੀਂ ਆਏ ਅਤੇ ਵਿਆਹ ਵਾਲੇ ਲੜਕਾ—ਲੜਕੀ ਲਈ ਕੁੱਝ ਨਾ ਕੁੱਝ ਲੈ ਕੇ ਆਏ। 
ਸਾਰੇ ਤਿਉਂਹਾਰ ਖਾਸ ਕਰਕੇ ਮਾਸਿਕ ਸ਼ਿਵਰਾਤਰੀ (ਤਿਰੋਸਦੀ) ਹਰ ਮਹੀਨੇ ਬੜੀ ਸ਼ਰਧਾ ਪੂਰਵਕ ਧੂਮ ਧਾਮ ਨਾਲ ਮਨਾਈ ਜਾਂਦੀ ਹੈ। ਸਤਨਾਮ ਹਸੀਜਾ ਨੇ ਦੱਸਿਆ ਕਿ ਸੁਧਾਰ ਸਭਾ ਦੇ ਸਾਰੇ ਮੈਂਬਰ ਹਰ ਵਾਰ ਤਿਉਹਾਰ ਅਤੇ ਜ਼ੋ ਵੀ ਪ੍ਰੋਗਰਾਮ ਹੁੰਦਾ ਹੈ ਉਸ ਵਿੱਚ ਬਹੁਤ ਹੀ ਮਿਹਨਤ ਨਾਲ ਤਨ—ਮਨ—ਧਨ ਨਾਲ ਸੇਵਾ ਕਰਦੇ ਹਨ।