ਐਸ ਏ ਐਸ ਨਗਰ, 30 ਜੂਨ- ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ (ਰਜਿ.) ਮੁਹਾਲੀ ਵੱਲੋਂ ਲੁਚਰ ਤੇ ਹਥਿਆਰੀ ਗਾਇਕੀ ਦੇ ਵਿਰੋਧ ਵਿਚ ਚਲਾਏ ਗਏ ਵਿਰਾਸਤੀ ਅਖਾੜੇ ਦੀ ਲੜੀ ਵਿਚ 33ਵੇਂ ਯੂਨੀਵਰਸਲ ਵਿਰਾਸਤੀ 20 ਦਿਨਾਂ ਸਮਰ ਕੈਂਪ ਯਾਦਗਾਰ ਛੱਡਦਾ ਸਮਾਪਤ ਹੋ ਗਿਆ। ਕੈਂਪ ਦੌਰਾਨ ਗਾਇਕੀ, ਗਤਕਾ, ਮਲਵਈ ਗਿੱਧੇ ਦੇ ਰੰਗਾਂ ਤੋਂ ਇਲਾਵਾ ਵਿਰਾਸਤੀ ਤੇ ਸੱਭਿਆਚਾਰਕ ਲੋਕ ਨਾਚਾਂ ਦੀ ਪੇਸ਼ਕਾਰੀ ਵੀ ਕੀਤੀ ਗਈ।
ਇਸ ਅਖਾੜੇ ਵਿੱਚ ਮੁਹਾਲੀ ਪਿੰਡ ਮਾਰਕੀਟ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਮੁੱਖ ਮਹਿਮਾਨ ਅਤੇ ਬਲਕਾਰ ਸਿੱਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਸਵਰਨ ਸਿੰਘ ਨੇ ਕਿਹਾ ਕਿ ਨੌਜਵਾਨਾਂ ਤੇ ਬੱਚਿਆਂ ਨੂੰ ਸੇਧ ਦੇਣ ਵਾਲੇ ਅਜਿਹੇ ਵਿਰਾਸਤੀ ਅਖਾੜੇ ਪੂਰੇ ਪੰਜਾਬ ਵਿਚ ਲੱਗਣੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਅ ਕੇ ਆਪਣੇ ਅਸਲੀ ਵਿਰਸੇ ਤੇ ਸੱਭਿਆਚਾਰ ਤੋਂ ਜਾਣੂ ਕਰਵਾਇਆ ਜਾ ਸਕੇ। ਇਹ ਅਖਾੜਾ ਸੰਸਥਾ ਦੇ ਸਹਿਯੋਗੀ ਸਵਰਗੀ ਮਨਪ੍ਰੀਤ ਸਿੰਘ ਨੂੰ ਸਮਰਪਿਤ ਕੀਤਾ ਗਿਆ।
ਸਮਰ ਕੈਂਪ ਦੇ ਸਮਾਪਨ ਪ੍ਰੋਗਰਾਮ ਦਾ ਮੰਚ ਸੰਚਾਲਨ ਬੀਬਾ ਰੁਪਿੰਦਰ ਕੌਰ ਐਡਵੋਕੇਟ ਵੱਲੋਂ ਕੀਤਾ ਗਿਆ। ਅਖਾੜੇ ਦੀ ਸ਼ੁਰੂਆਤ ਗਗਨਦੀਪ ਅਤੇ ਰਵਨੀਤ ਵੱਲੋਂ ਕਵੀਸ਼ਰੀ ਗਾ ਕੇ ਕੀਤੀ ਗਈ। ਬੀਬੀ ਨਰਿੰਦਰ ਕੌਰ ਵੱਲੋਂ ਲਿਖੀ ਅਤੇ ਦਵਿੰਦਰ ਕੌਰ ਵੱਲੋਂ ਨਸ਼ਿਆਂ ਖਿਲਾਫ ਗਾਈ ਜਾਗੋ ਨੇ ਬਹੁਤ ਵਧੀਆ ਸੁਨੇਹਾ ਦਿੱਤਾ।
ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਕੈਡਮੀ ਮੁਹਾਲੀ ਵੱਲੋਂ ਜਥੇਦਾਰ ਗੁਰਪ੍ਰੀਤ ਸਿੰਘ ਖਾਲਸਾ ਦੀ ਸਰਪ੍ਰਸਤੀ ਹੇਠ ਬੱਚਿਆਂ ਵੱਲੋਂ ਵਿਰਾਸਤੀ ਤੇ ਜੁਝਾਰੂ ਖੇਡ ਗਤਕਾ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ। ਬੀਬਾ ਗੁਰਸੀਰਤ ਕੌਰ ਨੇ ਵਾਤਾਵਰਨ ਨੂੰ ਸਾਫ ਰੱਖਣ ਦੀ ਸਿੱਖਿਆ ਦਿੰਦੀ ਕਵਿਤਾ ਪੇਸ਼ ਕੀਤੀ। ਬੱਚਿਆਂ ਵੱਲੋਂ ਅਨੁਰੀਤ ਪਾਲ ਕੌਰ ਤੇ ਰਮਨਪ੍ਰੀਤ ਕੌਰ ਦੇ ਨਿਰਦੇਸ਼ਨ ਵਿਚ ਲੋਕ ਗੀਤਾਂ ਤੇ ਤਿਆਰ ਕਰਾਈ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਸੁਖਬੀਰ ਪਾਲ ਕੌਰ ਵੱਲੋਂ ਨਿਰਦੇਸ਼ਿਤ ਲੋਕ ਨਾਚ ਗਿੱਧੇ ਦੀ ਧਮਾਲ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ।
ਗੁਰਮੁਖ ਸਿੰਘ, ਬੀਬਾ ਅੰਮ੍ਰਿਤ ਕੌਰ ਤੇ ਬੀਬਾ ਰਾਮਜੀ ਨੇ ਸੰਗੀਤ ਨਿਰਦੇਸ਼ਕ ਅਵਤਾਰ ਖੀਵਾ ਦੀ ਸਰਪ੍ਰਸਤੀ ਹੇਠ ਗੀਤ ਪੇਸ਼ ਕੀਤੇ। ਨਰਿੰਦਰ ਨੀਨਾ ਵੱਲੋਂ ਤਿਆਰ ਮਲਵਈ ਗਿੱਧੇ ਦੀ ਪੇਸ਼ਕਾਰੀ ਨੂੰ ਬਹੁਤ ਸਰਾਹਿਆ ਗਿਆ। ਭੰਗੜਾ ਕੋ-level-1ਸਟਾਰਟ ਗੈਰੀ ਗਿੱਲ ਵੱਲੋਂ ਤਿਆਰ ਕੁੜੀਆਂ ਦੀ ਲੁੱਡੀ ਅਤੇ ਦੀਪਕ ਅਤੇ ਹਰਨੂਰ ਵੱલੋਂ ਪਾਏ ਭੰਗੜੇ ਦੀ ਪੇਸ਼ਕਾਰੀ ਨੇ ਪ੍ਰੋਗਰਾਮ ਨੂੰ ਸ਼ਿਖਰਾਂ ਤੇ ਪਹੁੰਚਾ ਦਿੱਤਾ।
ਅਖਾੜੇ ਵਿੱਚ ਉੱਘੇ ਰੰਗਕਰਮੀ, ਫਿਲਮ ਅਦਾਕਾਰ ਤੇ ਨਿਰਦੇਸ਼ਕ ਜਸਬੀਰ ਗਿੱਲ ਨੂੰ ਨਾਟਕ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸੁਸਾਇਟੀ ਦੇ ਪ੍ਰਧਾਨ ਰੰਗਕਰਮੀ ਤੇ ਅਦਾਕਾਰ ਨਰਿੰਦਰ ਪਾਲ ਸਿੰਘ ਨੀਨਾ ਵੱਲੋਂ ਆਏ ਹੋਏ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।
ਅਖਾੜੇ ਨੂੰ ਕਾਮਯਾਬ ਕਰਨ ਵਿਚ ਫਿਲਮ ਅਦਾਕਾਰ ਅੰਮ੍ਰਿਤਪਾਲ ਸਿੰਘ, ਬਲਕਾਰ ਸਿੱਧੂ, ਨਰਿੰਦਰ, ਮਨਦੀਪ ਸਿੰਘ, ਅਮਰੀਤ ਪਾਲ, ਹਰਕੀਰਤ ਪਾਲ, ਹਰਦੀਪ, ਕਰਮਪਾਲ ਪਾਲਾ, ਬਲਵਿੰਦਰ ਸਿੰਘ ਮੁਹਾਲੀ, ਪ੍ਰਭਲੀਨ ਕੌਰ ਆਦਿ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ।
ਯੂਨੀਵਰਸਲ ਵਿਰਾਸਤੀ ਸਮਰ ਕੈਂਪ ਯਾਦਗਾਰ ਛੱਡਦਾ ਸਮਾਪਤ
