ਹੁਸ਼ਿਆਰਪੁਰ- 35ਵਾਂ ਦੋ ਦਿਨਾਂ ਸਾਲਾਨਾ ਜੋੜ ਮੇਲਾ 31 ਮਈ ਅਤੇ 1 ਜੂਨ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਪੱਟੀ ਵਿਖੇ ਪੀਰ ਬਾਬਾ ਰਹਿਮਤ ਸ਼ਾਹ ਜੀ ਦੇ ਦਰਬਾਰ ਵਿਖੇ ਮੁੱਖ ਸੇਵਾਦਾਰ ਬਾਬਾ ਰਤਨ ਸਿੰਘ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੇ ਪਿਆਰ ਅਤੇ ਸ਼ਰਧਾ ਨਾਲ ਕਰਵਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਰਤਨ ਸਿੰਘ ਧਨੋਤਾ ਨੇ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਦੱਸਿਆ ਕਿ ਇਸ ਮੌਕੇ 31 ਮਈ ਨੂੰ ਪ੍ਰਮੁੱਖ ਕਲਾਕਾਰ ਅਤੇ ਕੱਵਾਲ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ ਅਤੇ ਸ਼ਾਮ 4 ਵਜੇ ਚਿਰਾਗ ਰੌਸ਼ਨ ਕੀਤੇ ਜਾਣਗੇ। ਕੱਵਾਲੀਆ ਸ਼ਾਮ 4 ਵਜੇ ਤੋਂ 6 ਵਜੇ ਤੱਕ ਅਤੇ ਨਕਾਲ ਪਾਰਟੀ
ਗਿਰਧਾਰੀ ਲਾਲ ਅਤੇ ਉਨ੍ਹਾਂ ਦੀ ਪਾਰਟੀ ਰਾਤ 8 ਵਜੇ ਤੱਕ ਨਕਲਾਂ ਕਰਨਗੇ ਅਤੇ ਇਸੇ ਤਰ੍ਹਾਂ 1 ਜੂਨ ਨੂੰ ਸਵੇਰੇ 10/15 ਵਜੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਪੂਰੇ ਸਮਾਗਮ ਦੌਰਾਨ ਸ਼ਰਧਾਲੂਆਂ ਨੂੰ ਲੰਗਰ ਨਿਰੰਤਰ ਵਰਤਾਇਆ ਜਾਵੇਗਾ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਜਾਵੇਗੀ
ਦੋ ਦਿਨਾਂ 35ਵਾਂ ਸਾਲਾਨਾ ਜੋੜ ਮੇਲਾ 31 ਮਈ ਅਤੇ 1 ਜੂਨ ਨੂੰ ਆਯੋਜਿਤ ਕੀਤਾ ਜਾਵੇਗਾ-ਬਾਬਾ ਰਤਨ ਸਿੰਘ ਧਨੋਤਾ
