ਚੰਡੀਗੜ੍ਹ, 20 ਦਸੰਬਰ:- ਹਰਿਆਣਾ ਸਰਕਾਰ ਵੱਲੋਂ 23 ਦਸੰਬਰ ਨੂੰ ਕੈਥਲ ਜ਼ਿਲ੍ਹੇ ਦੇ ਪਿੰਡ ਚੁਹੜ ਮਾਜਰਾ ਵਿੱਚ ਜਗਤਗੁਰੂ ਸਵਾਮੀ ਬ੍ਰਹਿਮਾਨੰਦ ਸਰਸਵਤੀ ਜੀ ਦੀ ਜੈਯੰਤੀ ਰਾਜ ਪੱਧਰ 'ਤੇ ਬੜੀ ਧੂਮਧਾਮ ਨਾਲ ਮਨਾਈ ਜਾਵੇਗੀ। ਇਸ ਸ਼ਾਨਦਾਰ ਪੋ੍ਰਗਰਾਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ। ਪ੍ਰੋਗਰਾਮ ਨੂੰ ਲੈ ਕੇ ਤਿਆਰਿਆਂ ਜੋਰਾਂ ਨਾਲ ਚਲ ਰਹੀਆਂ ਹਨ।
ਹਰਿਆਣਾ ਵਿਧਾਨਸਭਾ ਸਪੀਕਰ ਸ੍ਰਸੀ ਹਰਵਿੰਦਰ ਕਲਿਆਣ ਨੇ ਵਿਧਾਇਕ ਸਤਪਾਲ ਜਾਂਬਾ, ਡਿਪਟੀ ਕਮੀਸ਼ਨਰ ਅਪਰਾਜਿਤਾ, ਐਸਪੀ ਉਪਾਸਨਾ, ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੀ ਵਧੀਕ ਨਿਦੇਸ਼ਕ ਸ੍ਰੀਮਤੀ ਵਰਸ਼ਾ ਖਾਂਗਵਾਲ ਨੇ ਪ੍ਰੋਗਰਾਮ ਸਥਲ ਦਾ ਦੌਰਾ ਕੀਤਾ ਅਤੇ ਚਲ ਰਹੀ ਤਿਆਰਿਆਂ ਦੀ ਬਾਰੀਕੀ ਨਾਲ ਨਿਰੀਖਣ ਕੀਤਾ।
ਇਸ ਤੋਂ ਪਹਿਲਾਂ ਵਿਧਾਨਸਭਾ ਸਪੀਕਰ ਨੇ ਸਵਾਮੀ ਬ੍ਰਹਿਮਾਨੰਦ ਮੰਦਿਰ ਕਾਂਪਲੈਕਸ ਵਿੱਚ ਪ੍ਰਸ਼ਾਸਨਿਕ ਅਧਿਕਾਰਿਆਂ ਅਤੇ ਸਮਾਜ ਦੇ ਬੁੱਧੀਜੀਵੀ ਲੋਕਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਆਯੋਜਨ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹਿਣੀ ਚਾਹੀਦੀ, ਇਸ ਦੇ ਲਈ ਗੰਭੀਰਤਾ ਨਾਲ ਤਿਆਰਿਆਂ ਨੂੰ ਅੰਤਮ ਰੂਪ ਦਿੱਤਾ ਜਾਵੇ।
ਮੀਟਿੰਗ ਵਿੱਚ ਮੁੱਖ ਤੌਰ 'ਤੇ ਹੇਲੀਪੈਡ ਤੋਂ ਲੈ ਕੇ ਪ੍ਰੋਗਰਾਮ ਸਥਲ ਤੱਕ ਮੁੱਖ ਮੰਤਰੀ ਦੇ ਰੂਟ, ਸੁਰੱਖਿਆ ਪ੍ਰਬੰਧ ਅਤੇ ਸੜਕਾਂ ਦੇ ਦੁਰੂਸਤੀਕਰਨ 'ਤੇ ਚਰਚਾ ਕੀਤੀ ਗਈ। ਵੀਆਈਪੀ ਪ੍ਰਵੇਸ਼ ਦੁਆਰ, ਬੈਠਣ ਦੀ ਵਿਵਸਥਾ, ਮੁੱਖ ਮੰਚ, ਸੰਤ-ਮਹਾਤਮਾਵਾਂ ਲਈ ਵੱਖ ਮੰਚ ਅਤੇ ਸਾਂਸਕ੍ਰਿਤਿਕ ਸਟੇਜ ਦੀ ਤਿਆਰੀ ਕੀਤੀ ਗਈ। ਆਮ ਲੋਕਾਂ ਲਈ ਵੱਖ ਸੈਕਟਰ, ਪ੍ਰੈਸ ਗੈਲਰੀ, ਪੀਣ ਦਾ ਪਾਣੀ, ਲਾਇਟ ਅਤੇ ਮੋਬਾਇਲ ਪਖਾਨਿਆਂ ਦੀ ਵਿਵਸਥਾ ਦੇ ਨਿਰਦੇਸ਼ ਦਿੱਤੇ ਗਏ।
ਵਿਧਾਨਸਭਾ ਸਪੀਕਰ ਨੇ ਜਗਤਗੁਰੂ ਬ੍ਰਹਿਮਾਨੰਦ ਜੈਯੰਤੀ ਦੀ ਤਿਆਰਿਆਂ ਨੂੰ ਲੈ ਕੇ ਆਯੋਜਨ ਸਥਲ ਦਾ ਦੌਰਾ ਕੀਤਾ
