ਨਵਾਂਸ਼ਹਿਰ:- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਸਫਰ-ਏ-ਸ਼ਹਾਦਤ ਦੇ ਹਫ਼ਤੇ ਦੌਰਾਨ ਦੁੱਧ ਦੇ ਜੋ ਲੰਗਰ 23 ਦਸੰਬਰ ਨੂੰ ਆਰੰਭ ਕੀਤੇ ਗਏ ਸਨ। ਉਹਨਾਂ ਦੀ ਸੰਪੂਰਨਤਾ 28 ਦਿਸੰਬਰ ਨੂੰ ਫੱਟੀ ਬਸਤਾ ਚੌਂਕ ਵਿਖੇ ਲਗਾਏ ਗਏ ਦੁੱਧ ਦੇ ਲੰਗਰ ਨਾਲ ਕੀਤੀ ਗਈ। 
ਇਸ ਮੌਕੇ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਦਿਨਾਂ ਵਿੱਚ ਲਗਾਏ ਜਾਣ ਵਾਲੇ ਦੁੱਧ ਦੇ ਲੰਗਰ ਭਾਈ ਮੋਤੀ ਰਾਮ ਮਹਿਰਾ ਦੀ ਦੇ ਪਰਿਵਾਰ ਦੀ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਹਨ। ਜਿਨਾਂ ਨੇ ਸੂਬਾ ਸਰਹੰਦ ਵਜ਼ੀਰ ਖਾਨ ਦੀ ਹਿਰਾਸਤ ਵਿੱਚ ਬੰਦੀ ਬਣਾ ਕੇ ਰੱਖੇ ਗਏ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਤਮਾਮ ਪਾਬੰਦੀਆਂ ਦੇ ਬਾਵਜੂਦ ਰਾਤ ਸਮੇਂ ਦੁੱਧ ਦਾ ਲੰਗਰ ਛਕਾਇਆ ਸੀ। 
ਉਹਨਾਂ ਕਿਹਾ ਕਿ ਇਸ ਦੁੱਧ ਦੀ ਕੀਮਤ ਭਾਈ ਮੋਤੀ ਰਾਮ ਮਹਿਰਾ ਦੇ ਪਰਿਵਾਰ ਦੇ ਸਾਰੇ  ਮੈਂਬਰਾਂ ਨੂੰ ਉਸ ਵਕਤ  ਚਕਾਉਣੀ ਪਈ ਜਦੋਂ  ਸੂਬਾ ਸਰਹੰਦ ਨੇ ਦੁੱਧ ਪਿਲਾਉਣ ਦੇ ਦੋਸ਼ ਵਜੋਂ  ਉਹਨਾਂ ਦੀ ਮਾਤਾ, ਪਤਨੀ ਅਤੇ ਛੇ ਸਾਲ ਦੇ ਪੁੱਤਰ ਨਰਾਇਣ ਸਮੇਤ ਉਨ੍ਹਾਂ ਨੂੰ ਕੋਹਲੂ ਵਿੱਚ ਪੀੜਣ ਦਾ ਫਤਵਾ ਜਾਰੀ ਕਰਵਾ ਕੇ ਸ਼ਹੀਦ ਕਰਵਾ ਦਿੱਤਾ।
ਉਨ੍ਹਾਂ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਸ ਵਾਰ 23 ਦਿਸੰਬਰ ਨੂੰ ਦੁੱਧ ਦੇ ਲੰਗਰ ਗੁ: ਚਰਨ ਕੰਵਲ ਮਾਛੀਵਾੜਾ ਸਾਹਿਬ, 24 ਨੂੰ ਗੁਰਦੁਆਰਾ ਗਨੀ ਖਾਂ ਨਬੀ ਖਾਂ ਮਾਛੀਵਾੜਾ ਸਾਹਿਬ, 25 ਨੂੰ ਬਾਹੜਾ ਇੰਜੀਨੀਅਰਜ ਗੜ੍ਹਸ਼ੰਕਰ ਰੋਡ, 26 ਨੂੰ ਮਿਊਸਪਲ ਪਬਲਿਕ ਪਾਰਕ, 27 ਨੂੰ ਨਾਮਧਾਰੀ ਸੀਡ ਕਾਰਪੋਰੇਸ਼ਨ, 28 ਨੂੰ ਨਾਮਧਾਰੀ ਸੀਡ ਸਟੋਰ ਫੱਟੀ ਬਸਤਾ ਚੌਂਕ ਵਿਖੇ ਲਗਾਏ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜਰੀ ਲਗਵਾਈ।
 ਇਨ੍ਹਾਂ ਸੇਵਾਵਾਂ ਦੌਰਾਨ ਸੋਸਾਇਟੀ ਦੇ ਮੈਂਬਰਾਂ ਜਿਨ੍ਹਾਂ ਵਿਚ ਉੱਤਮ ਸਿੰਘ ਸੇਠੀ, ਦੀਦਾਰ ਸਿੰਘ ਗਹੂੰਣ, ਜਗਜੀਤ ਸਿੰਘ, ਜਗਦੀਪ ਸਿੰਘ, ਇੰਦਰਜੀਤ ਸਿੰਘ ਬਾਹੜਾ, ਬਖਸ਼ੀਸ਼ ਸਿੰਘ ਸੈਣੀ, ਗਿਆਨ ਸਿੰਘ, ਜਗਜੀਤ ਸਿੰਘ ਬਾਟਾ, ਕੁਲਜੀਤ ਸਿੰਘ ਖਾਲਸਾ, ਮੁੱਖਵਿੰਦਰ ਪਾਲ ਸਿੰਘ, ਗੁਰਚਰਨ ਸਿੰਘ ਪਾਬਲਾ, ਦਲਜੀਤ ਸਿੰਘ ਬਡਵਾਲ, ਅਮਰੀਕ ਸਿੰਘ ਸੇਠੀ, ਮਹਿੰਦਰ ਪਾਲ ਚੰਦਰ, ਇੰਦਰਜੀਤ ਸ਼ਰਮਾ, ਹਰਵਿੰਦਰ ਸਿੰਘ, ਪਰਮਿੰਦਰ ਸਿੰਘ, ਮਨਮੋਹਨ ਸਿੰਘ, ਬਲਦੇਵ ਸਿੰਘ, ਰਮਣੀਕ ਸਿੰਘ, ਹਕੀਕਤ ਸਿੰਘ, ਸੁਰਿੰਦਰ ਸਿੰਘ, ਰਾਮਪਾਲ ਰਾਏ ਅਤੇ ਹੋਰ ਸੱਜਣਾਂ ਨੇ ਵੀ ਹਾਜ਼ਰੀ ਲਗਵਾਈ।