ਨਵਾਂਸ਼ਹਿਰ - ਪਿਛਲੇ ਦਿੰਨੀ ਜਿਲ੍ਹਾਂ ਹੁਸਿ਼ਆਰਪੁਰ ਦੇ ਪਿੰਡ ਡਡਿਆਣਾ ਕਲਾ ਦੇ ਨੋਜਵਾਨ ਸਰਪੰਚ ਸੰਦੀਪ ( ਚੀਨਾ) ਦਾ ਬੇਰਹਿਮੀ ਨਾਲ ਗੋਲੀਆਂ ਮਾਰਕੇ ਕਤਲ ਕਰਨ ਪਿੱਛੇ ਮਾੜੀ ਜਾਤੀਵਾਦੀ ਸੋਚ ਦਾ ਨਤੀਜਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਰਪ ਦੀ ਧਰਤੀ ਤੇ ਰਹਿ ਰਹੇ ਸਮਾਜ ਸੇਵਕ ਅਤੇ ਘੱਟ ਗਿਣਤੀ ਲੋਕਾਂ ਦੇ ਹਮਦਰਦੀ ਸਮਾਜ ਸੇਵਕ ਅਤੇ ਯੂਰਪੀਅਨ ਖੇਡ ਕਬੱਡੀ ਦੇ ਪਰਮੋਟਰ ਭਾਈ ਰਾਮ ਸਿੰਘ ਮੈਂਗੜਾ (ਫਰਾਂਸ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕੇ ਇਹ ਨੋਜਵਾਨ ਸਰਪੰਚ ਸੰਦੀਪ ਚੀਨਾ ਆਪਣੇ ਪਿੰਡ ਦੇ ਦਲਿਤ ਭਾਈਚਾਰੇ ਨਾਲ ਹੋਰ ਇਲਾਕੇ ਦੇ ਘੱਟ ਗਿਣਤੀ ਜਰੂਰਤਮੰਦ ਅਤੇ ਬਸਪਾ ਵਰਕਰਾਂ ਦੀ ਬਾਂਹ ਫੜਕੇ ਥਾਣੇ ਕਚਿਹਰੀਆਂ ਦੇ ਵਿੱਚ ਲੋਕਾਂ ਨਾਲ ਖੜਾ ਹੁੰਦਾ ਸੀ, ਤੇ ਉਹਨਾਂ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦਾ ਸੀ। ਇਸ ਲਈ ਹੋ ਸਕਦਾ ਹੈ ਕੁਝ ਰਾਜਨੀਤਕ ਅਤੇ ਜਾਤ ਅਭਿਮਾਨੀ ਲੋਕ ਇਸੇ ਕਰਕੇ ਹੀ ਸਾੜਾ ਖਾਦੇਂ ਹੋਣ ਜਾਂ ਫ਼ੇਰ ਸਰਪੰਚੀ ਦੀਆਂ ਚੋਣਾਂ ਵੀ ਲਾਗੇ ਆ ਰਹੀਆਂ ਹਨ, ਕੁਝ ਮਾੜੀ ਸੋਚ ਦੇ ਬੰਦੇ ਵੀ ਇਸ ਨੂੰ ਦੁਬਾਰਾ ਸਰਪੰਚ ਬਣਿਆ ਨਾ ਦੇਖਣਾ ਚਾਹੁੰਦੇ ਹੋਣ ਤੇ ਉਸ ਦੀ ਹੱਤਿਆ ਕਰਵਾ ਦਿੱਤੀ। ਇਸ ਨੋਜਵਾਨ ਸਰਪੰਚ ਦਾ ਨਾਮ ਬਹੁਤ ਜੋਸ਼ੀਲਾ ਲੀਡਰ ਬਣਕੇ ਉਭਰਿਆਂ ਸੀ, ਤਾਂ ਕੁੱਝ ਰਾਜਨੀਤਕ ਲੋਕਾਂ ਨੂੰ ਅਤੇ ਜਾਤੀ ਵਾਦੀਆਂ ਨੂੰ ਹਾਜਮ ਨਹੀਂ ਸੀ ਹੁੰਦਾ। ਜਿਕਰਯੋਗ ਹੈ ਸਰਪੰਚ ਸੰਦੀਪ ਚੀਨਾ ਆਪਣੇ ਹੀ ਬਣੇ ਡੰਪ ਤੇ ਆਪਣੇ ਸਾਥੀਆਂ ਨਾਲ ਕੰਮ ਕਰ ਰਿਹਾ ਸੀ।
ਜਦੋਂ ਕੁਝ ਮੋਟਰਸਾਇਕਲ ਸਵਾਰ ਤਿੰਨਾਂ ਅਣਪਛਾਤੇ ਲੋਕਾਂ ਨੇ ਇਸ ਤੇ ਗੋਲੀਆਂ ਚਲਾਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉੱਥੇ ਹੀ ਬਹੁਜਨ ਸਮਾਜ ਦੇ ਅੰਦਲੋਨ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ। ਇਸ ਘਟਨਾ ਦਾ ਮੰਨ ਨੂੰ ਬਹੁਤ ਹੀ ਦੁੱਖ ਲੱਗਾ। ਭਾਈ ਰਾਮ ਸਿੰਘ ਮੈਂਗੜਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦੀ ਤੋ ਜਲਦੀ ਫੜਕੇ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਪੰਜਾਬ ਦੇ ਲੋਕ ਬਿੰਨਾਂ ਕਿਸੇ ਡਰ ਭੈਅ ਤੋ ਆਪਣੀ ਜਿੰਦਗੀ ਗੁਜਰ ਬਸਰ ਕਰ ਸਕਣ।
ਦਲਿਤ ਸਰਪੰਚ ਸੰਦੀਪ ਚੀਨਾ ਦਾ ਗੋਲੀਆਂ ਮਾਰਕੇ ਕਤਲ ਕਰਨਾ ਜਾਤੀਵਾਦੀ ਸੋਚ ਦਾ ਨਤੀਜਾ - ਭਾਈ ਰਾਮ ਸਿੰਘ ਮੈਂਗੜਾ
