ਲੁਧਿਆਣਾ/ਹੁਸ਼ਿਆਰਪੁਰ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਲੁਧਿਆਣਾ ਤੋਂ ਸ੍ਰੀ ਖੁਰਾਲਗੜ ਸਾਹਿਬ ਜਾਣ ਵਾਲੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਿਲਾਪ ਦਿਵਸ ਨੂੰ ਸਮਰਪਿਤ 19ਵੇਂ ਵਿਸ਼ਾਲ ਨਗਰ ਕੀਰਤਨ ਦਾ ਲੁਧਿਆਣਾ ਵਿਖੇ ਡੇਰਾ ਸੰਤ ਟਹਿਲ ਦਾਸ ਦੇ ਗੱਦੀ ਨਸ਼ੀਨ ਸੰਤ ਸਰਵਣ ਦਾਸ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਹਾਜਰ ਸੰਗਤਾਂ ਵਲੋੰ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਭਰਪੂਰ ਸਵਾਗਤ ਕੀਤਾ ਗਿਆ।
ਸੰਤ ਸਰਵਣ ਦਾਸ ,ਸੰਤ ਸਤਵਿੰਦਰ ਹੀਰਾ ਨੇ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਿਲਾਪ ਇਕ ਇਤਿਹਾਸਕ ਦਿਨ ਹੈ, ਕਿਓਂਕਿ ਇਹਨਾਂ ਮਹਾਨ ਰਹਿਬਰਾਂ ਨੇ ਮਨੁੱਖਤਾ ਨੂੰ ਅਗਿਆਨਤਾ ਦੇ ਹਨੇਰੇ ਵਿਚੋਂ ਬਾਹਰ ਕੱਢਕੇ ਸਮੁੱਚੇ ਸੰਸਾਰ ਨੂੰ ਪਰਮਾਤਮਾ ਦੀ ਰਜ਼ਾ ਅਤੇ ਧਾਰਮਿਕ, ਸਮਾਜਿਕ ਕ੍ਰਾਂਤੀ ਦੇ ਫਲਸਫੇ ਹੇਠ ਮਨੁੱਖੀ ਜੀਵਨ ਜਿਉਣ ਦਾ ਰਸਤਾ ਦਿਖਾਇਆ ਹੈ।
ਉਨਾਂ ਕਿਹਾ ਅੱਜ ਜੋ ਪ੍ਰਮੇਸ਼ਰ ਦੇ ਨਾਮਬਾਣੀ ਦੀ ਵਰਖਾ ਹੋ ਰਹੀ ਹੈ ਇਹ ਗੁਰੂਆਂ ਦੀ ਅਪਾਰ ਬਖਸ਼ਿਸ਼ ਹੈ। ਓਨਾਂ ਕਿਹਾ ਸੰਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਭੈ ਸਾਂਝੀਵਾਲ ਅਤੇ ਸਤਿਗੁਰੂ ਰਵਿਦਾਸ ਜੀ ਦੇ ਬੇਗਮਪੁਰਾ ਸ਼ਹਿਰ ਦੇ ਸੰਕਲਪ ਤੇ ਪਹਿਰਾ ਦੇਣ।
ਇਸ ਮੌਕੇ ਸਤਿਗੁਰੂ ਰਵਿਦਾਸ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਦੇ ਮੁੱਖ ਸੇਵਾਦਾਰ ਗੁਰਦੇਵ ਸਿੰਘ, ਜਸਪ੍ਰੀਤ ਸਿੰਘ, ਐਡਵੋਕੇਟ ਚਰਨਜੀਤ ਸਿੰਘ, ਪ੍ਰਕਾਸ਼ ਸਿੰਘ, ਸਿੰਕਦਰ ਸਿੰਘ, ਹਰਬੰਸ ਸਿੰਘ, ਤਜਿੰਦਰ ਸਿੰਘ, ਬਹਾਦਰ ਸਿੰਘ, ਰਣਜੀਤ ਸਿੰਘ, ਕਰਮਜੀਤ ਸਿੰਘ ਸਹੋਤਾ, ਬਲਵੀਰ ਸਿੰਘ ਸਰਾਭਾ, ਬਲਵੀਰ ਮਹੇ, ਕਮਲ ਜਨਾਗਲ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।
ਸਤਿਗੁਰੂ ਰਵਿਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਿਲਾਪ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦਾ ਸੰਤ ਸਰਵਣ ਦਾਸ ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਹੋਇਆ ਨਿੱਘਾ ਸਵਾਗਤ
