ਹੁਸ਼ਿਆਰਪੁਰ:- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਪੱਟੀ ਦੇ ਦਰਬਾਰ ਪੀਰ ਬਾਬਾ ਰਹਿਮਤ ਸਾਹ ਜੀ ਵਿਖੇ ਮਜੂਦਾ ਮੁੱਖ ਸੇਵਾਦਾਰ ਬਾਬਾ ਰਤਨ ਸਿੰਘ ਧਨੋਤਾ ਹੋਰਾਂ ਵਲੋ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਲੰਗਰ ਹਾਲ ਦੀ ਉਸਾਰੀ ਕਰਵਾਈ। ਜਿਸ ਦਾ ਉਦਘਾਟਨ ਹਲਕਾ ਵਿਧਾਇਕ ਡਾਕਟਰ ਇਸ਼ਾਂਕ ਕੁਮਾਰ ਹੋਰਾਂ ਵਲੋ ਉਦਘਾਟਨ ਕੀਤਾ ਗਿਆ।
 ਇਸ ਮੌਕੇ ਪਹਿਲਾਂ ਦਰਬਾਰ ਵਿਖੇ ਨਤਮਸਤਕ ਹੋਏ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਉਪਰੰਤ  ਸਮਾਗਮ ਵਿਚ ਸ਼ਮਹੂਲੀਅਤ ਕੀਤੀ। ਇਸ ਮੌਕੇ  ਪ੍ਰਮੁੱਖ ਕਲਾਕਾਰ ਤੇ ਨਕਾਲ ਪਾਰਟੀ ਵੱਲੋ ਬਾਬਾ ਜੀ ਦੇ ਚਰਨਾਂ ਵਿੱਚ ਆਪਣੀ ਹਾਜਰੀ ਲਗਵਾਈ। 
ਇਸ ਮੌਕੇ ਬਾਬਾ ਜੀ ਵਲੋ ਸਮਾਗਮ ਦੌਰਾਨ ਅਤੇ ਪ੍ਰਮੁੱਖ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਤੇ ਸੰਗਤਾਂ ਨੂੰ ਬਾਬਾ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਦਰਬਾਰ ਦੇ ਸੇਵਾਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।