ਮਮਦੋਟ 9 ਅਕਤੂਬਰ - ਹਲ਼ਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਬੀਤੇ ਕੱਲ ਪਿੰਡ ਬੇਟੂ ਕਦੀਮ ਵਿਖੇ ਬਾਬਾ ਘੋੜਾ ਪੀਰ ਜੀ ਦੇ ਸਾਲਾਨਾ ਜੋੜ ਮੇਲੇ ਤੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਤੇ ਸ਼ਰੀਫ਼ ਦਿਲਦਾਰ ਐਂਡ ਪਾਰਟੀ ਨੇ ਅਖਾੜੇ ਵਿੱਚ ਚੰਗਾ ਰੰਗ ਬੰਨ੍ਹਿਆ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਉਹਨਾਂ ਦੇ ਨਾਲ , ਸੀਨੀਅਰ ਆਪ ਆਗੂ ਲੋਕ ਸਭਾ ਹਲਕਾ ਫਿਰੋਜ਼ਪੁਰ ਨਿਰਵੈਰ ਸਿੰਘ ਸਿੰਧੀ ਜ਼ਿਲਾ ਮੀਡੀਆ ਇੰਚਾਰਜ ਫ਼ਿਰੋਜ਼ਪੁਰ, ਅਤੇ ਲੋਕ ਸਭਾ ਹਲਕਾ ਵਿੱਚ ਵਿਚਰ ਰਹੇ ਅੰਗਰੇਜ਼ ਸਿੰਘ ਫੌਜੀ, ਬਲਰਾਜ ਸਿੰਘ ਸੰਧੂ ਸੀਨੀਅਰ ਆਗੂ ਆਮ ਆਦਮੀ ਪਾਰਟੀ ਮਮਦੋਟ, ਬਲਵਿੰਦਰ ਸਿੰਘ ਰਾਊਕੇ ਸੀਨੀਅਰ ਮੀਤ ਪ੍ਰਧਾਨ ਐਸ ਸੀ ਵਿੰਗ ਜ਼ਿਲ੍ਹਾ ਫਿਰੋਜ਼ਪੁਰ, ਉਪਿੰਦਰ ਸਿੰਘ ਸਿੰਧੀ ਪ੍ਰਧਾਨ ਨਗਰ ਪੰਚਾਇਤ ਮਮਦੋਟ,ਗੁਰਨਾਮ ਸਿੰਘ ਹਜ਼ਾਰਾ ਸਰਕਲ ਪ੍ਰਧਾਨ, ਬਲਵਿੰਦਰ ਸਿੰਘ ਲੱਡੂ ਹਜ਼ਾਰਾ, ਧਰਮਪਾਲ ਖੁੱਲਰ ਬੇਟੂ ਕਦੀਮ, ਕੈਪਟਨ ਸਿੰਘ ਭੁੱਲਰ, ਗੋਪਾਲ ਚੰਦ ਪੁਰੀ ਬੇਟੂ ਕਦੀਮ, ਰੋਬਿਨ ਸਿੰਘ ਸੰਧੂ ਨਿੱਜੀ ਸਕੱਤਰ ਹਲਕਾ ਵਿਧਾਇਕ, ਦਫਤਰ ਇੰਚਾਰਜ ਅੰਗਰੇਜ਼ ਸਿੰਘ ਫੌਜੀ ਕ੍ਰਿਸ਼ਨ ਕੁਮਾਰ ਵਰਮਾ ਮਮਦੋਟ, ਰਮਨ ਕੁਮਾਰ ਬੂਕ , ਜੰਗੀਰ ਸਿੰਘ ਹਜ਼ਾਰਾ, ਸੰਜੀਵ ਕੁਮਾਰ ਚਿੰਟੂ ਧਵਨ ਮਮਦੋਟ, ਕਿਰਪਾਲ ਸਿੰਘ ਨੰਬਰਦਾਰ ਲਖਮੀਰ ਕੇ ਹਿਠਾੜ ਅਤੇ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।
ਵਿਧਾਇਕ ਦਹੀਆ ਪਿੰਡ ਬੇਟੂ ਕਦੀਮ ਵਿਖੇ ਬਾਬਾ ਘੋੜੇ ਪੀਰ ਦੇ ਮੇਲੇ ਤੇ ਹੋਏ ਨਤਮਸਤਕ
